ਚਰਨਜੀਤ ਸਿੰਘ ਚੱਢਾ ਨੂੰ ਵਿਦੇਸ਼ ਭੱਜਣ ਤੋਂ ਰੋਕਣ ਲਈ ਹਵਾਈ ਅੱਡੇ ਕੀਤੇ ਅਲਰਟ: ਐਸਪੀ ਧਾਲੀਵਾਲ
Published : Jan 3, 2018, 2:05 pm IST
Updated : Jan 3, 2018, 8:35 am IST
SHARE ARTICLE

ਅੰਮ੍ਰਿਤਸਰ: ਚਰਚਾ ਦਾ ਵਿਸ਼ਾ ਬਣਿਆ ਚੀਫ਼ ਖ਼ਾਲਸਾ ਦੀਵਾਨ ਦਾ ਬਰਖ਼ਾਸਤ ਪ੍ਰਧਾਨ ਚਰਨਜੀਤ ਸਿੰਘ ਚੱਢਾ ਦਾ ਫਰਜ਼ੰਦ ਇੰਦਰਪ੍ਰੀਤ ਸਿੰਘ ਚੱਢਾ ਅੱਜ ਪੁਲਿਸ ਵਲੋਂ ਗਠਤ ਕੀਤੀ ਗਈ ਸਪੈਸ਼ਲ ਜਾਂਚ ਪੜਤਾਲ ਵਿਚ ਸ਼ਾਮਲ ਹੋਇਆ ਅਤੇ ਬਿਆਨ ਦਰਜ ਕਰਵਾਏ। ਇਸ ਦੀ ਸੁਣਵਾਈ ਸਿੱਟ ਦੇ ਮੁਖੀ ਐਸ ਪੀ ਹਰਜੀਤ ਸਿੰਘ ਧਾਲੀਵਾਲ ਨੇ ਕੀਤੀ, ਜਿਸ ਦੀ ਰੀਪੋਰਟ ਉਹ ਅਦਾਲਤ ਅੱਗੇ ਪੇਸ਼ ਕਰੇਗਾ।

ਪੁਲਿਸ ਅਧਿਕਾਰੀ ਹਰਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ 8 ਜਨਵਰੀ ਨੂੰ ਰਿਪੋਰਟ ਅਦਾਲਤ ਦੇ ਸਨਮੁੱਖ ਪੇਸ਼ ਕੀਤੀ ਜਾ ਰਹੀ ਹੈ ਅਤੇ ਨਾਲ ਹੀ ਉਨ੍ਹਾਂ ਕਿਹਾ ਕਿ ਚਰਨਜੀਤ ਸਿੰਘ ਚੱਢਾ ਨੂੰ ਵਿਦੇਸ਼ ਭੱਜ ਜਾਣ ਤੋ ਰੋਕਣ ਲਈ ਐਲਓਸੀ ਜਾਰੀ ਕਰ ਦਿਤੀ ਗਈ ਹੈ ਅਤੇ ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ। ਇਹ ਜਿਕਰਯੋਗ ਹੈ ਕਿ ਚਰਨਜੀਤ ਸਿੰਘ ਚੱਢਾ ਦਾ ਇੱਕ ਵੀਡੀਉ ਦੀਵਾਨ ਦੇ ਹੀ ਇੱਕ ਸਕੂਲ ਦੀ ਪ੍ਰਿੰਸੀਪਲ ਨਾਲ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਸੀ ਜਿਹੜੀ ਚੱਢਾ ਪਰਵਾਰ ਲਈ ਮੁਸੀਬਤ ਬਣ ਗਈ ਹੈ। ਬੁੱਢੇ ਵਾਰੇ ਚਰਨਜੀਤ ਸਿੰਘ ਚੱਢਾ ਨੇ ਸਿੱਖ ਕੌਮ ਤੇ ਪਰਿਵਾਰ ਦਾ ਨਾਅ ਮਿੱਟੀ ਚ ਮਿਲਾਅ ਦਿੱਤਾ ਹੈ। 


ਸ਼ੋਸਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਉਪਰੰਤ ਚੱਢਾ ਨੇ ਇਸ ਨੂੰ ਜਾਅਲੀ ਦਸਦਿਆਂ ਕਿਹਾ ਕਿ ਉਹ 15 ਦਿਨਾਂ ਦੇ ਅੰਦਰ ਅੰਦਰ ਇਸ ਵੀਡੀਉ ਦੀ ਸੱਚਾਈ ਉਜਾਗਰ ਕਰ ਦੇਣਗੇ ਪਰ ਸਬੰਧਤ ਮਹਿਲਾ ਨੇ ਸੱਚ ਬਿਆਨ ਕਰ ਕੇ ਜਿਥੇ ਚੱਢਾ ਦੇ ਭਵਿੱਖ ਨੂੰ ਕਲੰਕਿਤ ਕਰ ਦਿਤਾ, ਉਥੇ ਚੱਢਾ ਦੇ ਝੂਠ ਦਾ ਵੀ ਪਰਦਾਫਾਸ਼ ਕਰ ਦਿਤਾ ਕਿ ਵੀਡੀਉ ਪੂਰੀ ਤਰ੍ਹਾਂ ਅਸਲੀ ਹੈ ਤੇ ਚੱਢਾ ਉਸ ਨਾਲ ਡਰਾ ਧਮਕਾ ਕੇ ਅਸ਼ਲੀਲ ਹਰਕਤਾਂ ਕਰਦਾ ਸੀ। ਇਹ ਵੀ ਦਸਣਯੋਗ ਹੈ ਕਿ ਪੀੜਤ ਮਹਿਲਾ ਰਵਿੰਦਰ ਕੌਰ ਬਾਜਵਾ ਨੇ ਪੰਜਾਬ ਦੇ ਡੀ ਜੀ ਪੀ ਨੂੰ ਇਕ ਦਰਖ਼ਾਸਤ ਦੇ ਕੇ ਮੰਗ ਕੀਤੀ ਸੀ ਕਿ ਚੱਢਾ ਤੇ ਉਸ ਦੇ ਸਪੁੱਤਰ ਇੰਦਰਪ੍ਰੀਤ ਸਿੰਘ ਉਨ੍ਹਾਂ ਨੂੰ ਡਰਾ ਧਮਕਾ ਕੇ ਉਸ ਨਾਲ ਵਧੀਕੀਆ ਕਰਦੇ ਰਹੇ ਹਨ ਤੇ ਵੀਡੀਉ ਵਾਇਰਲ ਹੋਣ ਉਪਰੰਤ ਚੱਢਾ ਤੇ ਉਸ ਦੇ ਪੁੱਤਰ ਨੇ ਉਸ ਨੂੰ ਮੂੰਹ ਬੰਦ ਰੱਖਣ ਲਈ ਧਮਕੀਆ ਵੀ ਦਿੰਦੇ ਰਹੇ। 


ਮਹਿਲਾ ਦੀ ਦਰਖਾਸਤ ਤੇ ਹਾਲੇ ਤਕ ਭਾਵੇਂ ਕੌਮੀ ਮਹਿਲਾ ਕਮਿਸ਼ਨ ਨੇ ਕੋਈ ਨੋਟਿਸ ਨਹੀਂ ਲਿਆ ਪਰ ਪੁਲੀਸ ਨੇ ਥਾਣਾ ਇਸਲਾਮਾਬਾਦ ਵਿਖੇ ਯੌਨ ਸ਼ੋਸ਼ਣ ਤੇ ਧਮਕੀਆ ਦੇਣ ਦਾ ਮੁਕੱਦਮਾ ਦਰਜ ਕਰ ਦਿਤਾ ਸੀ। ਇਸ ਕੇਸ ਵਿਚ ਪਹਿਲਾਂ ਭਾਵੇਂ ਇਹ ਕਿਆਸ ਅਰਾਈਆ ਲਗਾਈਆਂ ਜਾ ਰਹੀਆਂ ਸਨ ਕਿ ਦੋਵੇਂ ਪਿਉ ਪੁੱਤਰ ਵਿਦੇਸ਼ ਦੌੜ ਗਏ ਪਰ ਉਨ੍ਹਾਂ ਬਾਰੇ ਬਾਅਦ ਵਿਚ ਪਤਾ ਲੱਗਾ ਪੁੱਤਰ ਤਾਂ ਅੰਮ੍ਰਿਤਸਰ ਵਿਚ ਹੀ ਸੀ ਪਰ ਪਿਉ ਅਪਣੇ ਪਾਪ ਬਖ਼ਸ਼ਾਉਣ ਲਈ ਧਾਰਮਕ ਯਾਤਰਾ ਤੇ ਨਿਕਲ ਗਿਆ ਤੇ ਬੀਤੇ ਕਲ ਉਸ ਦੇ ਪਟਨਾ ਸਾਹਿਬ ਹੋਣ ਬਾਰੇ ਚਰਚਾ ਪਾਈ ਜਾਂਦੀ ਰਹੀ ਸੀ। ਚੱਢਾ ਦੇ ਫਰਜ਼ੰਦ ਇੰਦਰਪ੍ਰੀਤ ਸਿੰਘ ਚੱਢਾ ਨੇ ਅਪਣੇ ਆਪ ਨੂੰ ਬੇਕਸੂਰ ਦਸਦਿਆਂ ਅਦਾਲਤ ਵਿਚ ਅਗਾਉਂ ਜ਼ਮਾਨਤ ਦੀ ਅਰਜ਼ੀ ਲਾਈ ਸੀ ਜਿਸ ਨੂੰ ਐਡੀਸ਼ਨਲ ਸ਼ੈਸ਼ਨ ਜੱਜ ਅਮਰਜੀਤ ਸਿੰਘ ਨੇ ਪ੍ਰਵਾਨ ਕਰਦਿਆਂ ਉਸ ਨੂੰ ਚਾਰ ਦਿਨਾਂ ਦੇ ਅੰਦਰ ਅੰਦਰ ਪੁਲਿਸ ਕੋਲ ਪੇਸ਼ ਹੋ ਕੇ ਤਫ਼ਤੀਸ਼ ਵਿਚ ਸ਼ਾਮਲ ਹੋਣ ਦਾ ਆਦੇਸ਼ ਦਿਤਾ ਤੇ ਪੁਲਿਸ ਨੂੰ 8 ਜਨਵਰੀ ਨੂੰ ਮੁੜ ਰਿਪੋਰਟ ਪੇਸ਼ ਕਰਨ ਦੇ ਆਦੇਸ਼ ਜਾਰੀ ਕੀਤੇ। ਇੰਦਰਪ੍ਰੀਤ ਸਿੰਘ ਚੱਢੇ ਵੱਲੋ ਸ਼ਾਮਲ ਤਫਤੀਸ਼ ਹੋਣ ਦੀ ਪੁਸ਼ਟੀ ਕਰਦਿਆ ਬਣਾਈ ਗਈ ਸਿਟ ਦੇ ਮੁੱਖੀ ਐਸ ਪੀ ਸੀ ਆਈ ਏ ਸ੍ਰ ਹਰਜੀਤ ਸਿੰਘ ਧਾਰੀਵਾਲ ਨੇ ਕਿਹਾ ਕਿ ਇੰਦਰਪ੍ਰੀਤ ਸਿੰਘ ਸ਼ਾਮਲ ਤਫ਼ਤੀਸ਼ ਹੋ ਗਿਆ ਹੈ ਤੇ ਅਗਲੇਰੀ ਕਾਰਵਾਈ 8 ਜਨਵਰੀ ਨੂੰ ਅਦਾਲਤ ਵਿਚ ਰੀਪੋਰਟ ਪੇਸ਼ ਕਰਨ ਤੋ ਬਾਅਦ ਕੀਤੀ ਜਾਵੇਗੀ।

ਐਸ ਪੀ ਧਾਲੀਵਾਲ ਮੁਤਾਬਕ ਸ਼ੋਸ਼ਲ ਮੀਡੀਏ ਤੇ ਚੱਢਾ ਦੇ ਪਟਨਾ ਸਾਹਿਬ ਵਿਖੇ ਹੋਣ ਬਾਰੇ ਰੀਲੀਜ਼ ਹੋਈਆਂ ਤਸਵੀਰਾਂ ਤੇ ਵੀਡੀਉ ਦੀ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਉਹ ਜਾਂਚ ਕਰ ਰਹੇ ਹਨ ਜੇ ਪਟਨਾ ਸਾਹਿਬ ਹੋਇਆ ਤਾਂ ਉਸ ਨੂੰ ਜਲਦ ਫੜ ਲਿਆ ਜਾਵੇਗਾ। ਮਨੁੱਖੀ ਅਧਿਕਾਰ ਸੰਗਠਨ ਦੇ ਆਗੂ ਐਡਵੋਕੇਟ ਸਰਬਜੀਤ ਸਿੰਘ ਵੇਰਕਾ ਨੇ ਸ਼ੰਕਾ ਪ੍ਰਗਟ ਕੀਤੀ ਕਿ ਪੁਲੀਸ ਸਿਰਫ਼ ਗੋਗਲੂਆ ਤੋਂ ਮਿੱਟੀ ਝਾੜ ਰਹੀ ਹੈ ਤੇ ਕੋਈ ਵੀ ਇਮਾਨਦਾਰੀ ਨਾਲ ਤਫ਼ਤੀਸ਼ ਨਹੀ ਕਰ ਰਹੀ। ਜੇ ਚੱਢਾ ਨੇ ਬਾਹਰ ਭੱਜਣਾ ਹੁੰਦਾ ਤਾਂ ਉਹ ਕਦੇ ਦਾ ਭੱਜ ਗਿਆ ਹੁੰਦਾ ਪਰ ਅੱਜ ਪੁਲੀਸ ਉਸ ਵੇਲੇ ਐਲਓਸੀ ਜਾਰੀ ਕਰ ਰਹੀ ਹੈ ਜਦੋਂ ਉਸ ਦਾ ਪੁੱਤਰ ਸ਼ਾਮਲ ਤਫ਼ਤੀਸ਼ ਹੋ ਚੁੱਕਾ ਹੈ। ਉਨ੍ਹਾਂ ਦੀ ਜਥੇਬੰਦੀ ਅਪਣੇ ਪੱਧਰ ਤੇ ਜਾਂਚ ਕਰ ਰਹੀ ਹੈ ਤੇ ਸੱਚਾਈ ਸਾਹਮਣੇ ਜ਼ਰੂਰ ਲਿਆਏਗੀ। 


ਹੁਣ ਅਗਲੇ ਇੱਕ ਦੋ ਦਿਨਾਂ ਵਿਚ ਚੱਢਾ ਵੀ ਅਦਾਲਤ ਵਿੱਚ ਅਗਾਉਂ ਜ਼ਮਾਨਤ ਦੀ ਦਰਖਾਸਤ ਦੇਵੇਗਾ ਤੇ ਉਸ ਨੂੰ ਵੀ ਜ਼ਮਾਨਤ ਮਿਲਣ ਦੀਆ ਕਾਫੀ ਸੰਭਾਵਾਨਵਾਂ ਹਨ। ਜੇਕਰ ਕੋਈ ਮਜ਼ਬੂਤ ਵਕੀਲ ਕੇਸ ਦੀ ਪੈਰਵੀ ਕਰਨ ਵਾਲਾ ਨਾ ਹੋਇਆ ਤਾਂ ਕੇਸ ਦੇ ਕਮਜ਼ੋਰ ਹੋਣ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਇਸੇ ਤਰ੍ਹਾਂ ਚੀਫ਼ ਖ਼ਾਲਸਾ ਦੀਵਾਨ ਦੇ ਮੈਂਬਰ ਪ੍ਰੋ. ਹਰੀ ਸਿੰਘ ਨੇ ਦਸਿਆ ਕਿ ਕਾਰਜ ਸਾਧਕ ਕਮੇਟੀ ਦੇ ਮੀਟਿੰਗ 10 ਜਨਵਰੀ ਨੂੰ ਬੁਲਾ ਲਈ ਗਈ ਹੈ ਜਿਸ ਵਿਚ ਸਲਾਹਕਾਰ ਕਮੇਟੀ ਵਲੋਂ ਚੱਢਾ ਤੇ ਉਸ ਦੇ ਸਪੁੱਤਰ ਨੂੰ ਦੀਵਾਨ ਦੀ ਮੁਢਲੀ ਮੈਂਬਰਸ਼ਿਪ ਤੋਂ ਬਰਖ਼ਾਸਤ ਕਰਨ ਦੀ ਸਿਫ਼ਾਰਸ਼ ਕੀਤੀ ਸੀ ਜਿਸ ਨੂੰ ਅਮਲੀਜਾਮਾ ਕਾਰਜਸਾਧਕ ਕਮੇਟੀ ਵਿਚ ਦਿਤਾ ਜਾਵੇਗਾ ਤੇ 21 ਦਿਨਾਂ ਦੇ ਅੰਦਰ ਅੰਦਰ ਕਾਰਜਸਾਧਕ ਕਮੇਟੀ ਦੇ ਲਏ ਫ਼ੈਸਲੇ ਨੂੰ ਜਰਨਲ ਹਾਊਸ ਵਿਚੋਂ ਪ੍ਰਵਾਨ ਕਰਵਾਇਆ ਜਾਵੇਗਾ।

SHARE ARTICLE
Advertisement

Traditional Archery : 'ਦੋ ਕਿਲੋਮੀਟਰ ਤੱਕ ਇਸ ਤੀਰ ਦੀ ਮਾਰ, ਤੀਰ ਚਲਾਉਣ ਲਈ ਕਰਦੇ ਹਾਂ ਅਭਿਆਸ'

29 Dec 2025 3:02 PM

ਬੈਠੋ ਇੱਥੇ, ਬਿਠਾਓ ਇਨ੍ਹਾਂ ਨੂੰ ਗੱਡੀ 'ਚ ਬਿਠਾਓ, ਸ਼ਰੇਆਮ ਪੈੱਗ ਲਾਉਂਦਿਆਂ ਦੀ ਪੁਲਿਸ ਨੇ ਬਣਾਈ ਰੇਲ | Kharar Police

28 Dec 2025 2:12 PM

ਪੰਜ ਸਿੰਘ ਸਾਹਿਬਾਨਾਂ ਦੀ ਇਕੱਤਰਤਾ ਤੋਂ ਬਾਅਦ ਜਥੇਦਾਰ ਕੁਲਦੀਪ ਗੜਗੱਜ ਨੇ ਸੁਣੋ ਕੀ ਲਏ ਵੱਡੇ ਫੈਸਲੇ? ਸੁਣੋ LIVE

28 Dec 2025 2:10 PM

Bibi Daler Kaur Khalsa : Bibi Daler Kaur ਦੇ ਮਾਮਲੇ 'ਚ Nihang Singh Harjit Rasulpur ਨੇ ਚੁੱਕੇ ਸਵਾਲ!

27 Dec 2025 3:08 PM

Operation Sindoor's 'Youngest Civil Warrior' ਫੌਜੀਆਂ ਦੀ ਸੇਵਾ ਕਰਨ ਵਾਲਾ ਬੱਚਾ

27 Dec 2025 3:07 PM
Advertisement