ਚਰਨਜੀਤ ਸਿੰਘ ਚੱਢਾ ਨੂੰ ਜ਼ਮਾਨਤ ਸਬੰਧੀ ਇਕ ਦਿਨ ਦਾ ਹੋਰ ਸਮਾਂ ਮਿਲਿਆ
Published : Jan 11, 2018, 1:20 am IST
Updated : Jan 10, 2018, 7:50 pm IST
SHARE ARTICLE

ਅੰਮ੍ਰਿਤਸਰ, 10 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਚੀਫ਼ ਖ਼ਾਲਸਾ ਦੀਵਾਨ ਦੇ ਕੱਢੇ ਗਏ ਪ੍ਰਧਾਨ ਚਰਨਜੀਤ ਸਿੰਘ ਚੱਢਾ ਨੂੰ ਪਿਛਲੇ ਛੇ ਦਿਨਾਂ ਤੋਂ ਅਦਾਲਤ ਨੇ ਅਸ਼ਲੀਲ ਵੀਡੀਉ ਦੇ ਮਾਮਲੇ ਵਿਚ ਇਕ ਮਹਿਲਾ ਵਲੋਂ ਕੇਸ ਦਰਜ ਕਰਾਉਣ ਦੇ ਮਾਮਲੇ ਵਿਚ ਇਕ ਦਿਨ ਦਾ ਸਮਾਂ ਹੋਰ ਦਿਤਾ ਹੈ। ਮੁਕੱਦਮੇ ਦੀ ਸੁਣਵਾਈ ਅੱਜ ਫਿਰ ਹੋਵੇਗੀ। ਪੁਲਿਸ ਵਲੋਂ ਰੀਕਾਰਡ ਪੇਸ਼ ਨਾ ਕਰਨ 'ਤੇ ਅਦਾਲਤ ਨੇ ਚੱਢੇ ਨੂੰ ਇਕ ਦਿਨ ਦਾ ਹੋਰ ਸਮਾਂ ਦਿਤਾ ਹੈ। ਚੀਫ਼ ਖ਼ਾਲਸਾ ਦੀਵਾਨ ਦੇ ਕੁੱਝ ਅਹੁੱਦੇਦਾਰਾਂ ਨੇ ਮੀਟਿੰਗ ਕਰ ਕੇ ਚੱਢੇ ਦੇ ਮਸਲੇ 'ਚ ਕਾਰਜਕਾਰੀ ਕਮੇਟੀ ਤੇ ਜਨਰਲ ਹਾਊਸ ਦੀ ਮੀਟਿੰਗ 6 ਫ਼ਰਵਰੀ ਨੂੰ ਰੱਖੀ ਹੈ। ਇਸ ਮੀਟਿੰਗ ਵਿਚ ਚੱਢੇ ਦੀ ਮੁਢਲੀ ਮੈਂਬਰਸ਼ਿਪ ਖ਼ਾਰਜ ਹੋਵੇਗੀ। ਇਸ ਤੋਂ ਪਹਿਲਾਂ ਅਹੁਦੇਦਾਰਾਂ ਨੇ ਚਰਨਜੀਤ ਸਿੰਘ ਚੱਢਾ ਨੂੰ ਬਰਖ਼ਾਸਤ ਕੀਤਾ ਹੈ। ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿ ਗੁਰਬਚਨ ਸਿੰਘ ਨੇ ਕਿਹਾ ਕਿ ਚੱਢਾ ਦੇ ਚੀਫ਼ ਖ਼ਾਲਸਾ ਦੀਵਾਨ ਦੇ ਕੰਮ ਕਾਜ ਵਿਚ ਮੁਕੰਮਲ ਰੋਕ ਹੈ ਤੇ 23 ਜਨਵਰੀ ਨੂੰ ਉਸ ਨੂੰ ਅਕਾਲ ਤਖ਼ਤ 'ਤੇ ਤਲਬ ਕੀਤਾ ਹੈ ਜਿਥੇ ਉਸ ਵਿਰੁਧ ਮਰਿਆਦਾ ਅਨੁਸਾਰ ਕਾਰਵਾਈ ਹੋਵੇਗੀ। ਜ਼ਿਕਰਯੋਗ ਹੈ ਕਿ ਚਰਨਜੀਤ ਸਿੰਘ ਚੱਢਾ ਦੇ ਅਸ਼ਲੀਲ ਵੀਡੀਉ ਸ਼ੋਸ਼ਲ ਮੀਡੀਏ 'ਤੇ ਵਾਇਰਲ ਹੋਣ ਉਪਰੰਤ ਉਨ੍ਹਾਂ 'ਤੇ ਮੁਸੀਬਤਾਂ ਦਾ ਜਿਵੇਂ ਪਹਾੜ ਟੁੱਟ ਪਿਆ ਹੋਵੇ। ਪਹਿਲਾਂ ਵੀਡੀਉ ਵਾਇਰਲ ਹੋਣ ਉਪਰੰਤ ਸਮਾਜਕ ਤੌਰ 'ਤੇ ਲੋਕਾਂ ਦੇ ਵਿਰੋਧ ਦਾ ਸਾਹਮਣਾ ਕਰਨਾ ਪਿਆ ਤੇ ਫਿਰ ਛੇੜਛਾੜ ਵਿਚ ਸ਼ਾਮਲ ਮਹਿਲਾ ਵਲੋਂ ਚੱਢਾ ਤੇ ਉਨ੍ਹਾਂ ਦੇ ਸਪੁੱਤਰ ਵਿਰੁਧ ਮੁਕੱਦਮਾ ਦਰਜ ਕਰਾਉਣ ਉਪਰੰਤ ਉਨ੍ਹਾਂ ਦੇ ਬੇਟੇ ਵਲੋ ਖ਼ੁਦਕੁਸ਼ੀ ਕਰ ਲੈ ਜਾਣ ਦੀ ਉਪਰੰਤ ਚੱਢਾ ਪਰਵਾਰ ਵਿਚ ਇਕ ਅਜਿਹਾ ਜਲਜਲਾ ਆਇਆ ਜਿਸ ਨੂੰ ਲੈ ਕੇ ਚੱਢਾ ਪੂਰਾ ਪਰਵਾਰ ਸਕਤੇ ਵਿਚ ਆ ਗਿਆ। ਕੁੱਝ ਸੂਤਰਾਂ ਤੋ ਜਾਣਕਾਰੀ ਮਿਲੀ ਹੈ ਕਿ ਸ੍ਰ ਚੱਢਾ ਹਾਲੇ ਵੀ ਪ੍ਰਧਾਨਗੀ ਪਦ ਅਸਤੀਫ਼ਾ ਦੇਣ ਲਈ ਤਿਆਰ ਨਹੀਂ ਅਤੇ ਅਪਣੇ ਆਪ ਨੂੰ ਨਿਰਦੋਸ਼ ਦੱਸ ਰਿਹਾ ਹੈ ਪਰ ਅਸ਼ਲੀਲ ਵੀਡੀਉ ਉਸ ਨੂੰ ਜ਼ੁੰਮੇਵਾਰ ਕਰਾਰ ਦੇ ਰਹੀ ਹੈ ਜੋ ਸਿੱਖਾ ਦੀ ਸਿਰਮੌਰ ਜਥੇਬਦੀ ਚੀਫ਼ ਖ਼ਾਲਸਾ ਦੀਵਾਨ ਦਾ ਪ੍ਰਧਾਨ ਹੈ। ਆਈ. ਜੀ. ਯਾਦਵ ਦੀ ਅਗਵਾਈ ਹੇਠ ਬਣੀ ਸਪੈਸ਼ਲ ਜਾਂਚ ਕਮੇਟੀ ਵਲੋਂ ਸਾਰੇ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਤਫ਼ਤੀਸ਼ ਹੋਣ ਉਪਰੰਤ ਸੱਚਾਈ ਸਾਹਮਣੇ ਆਵੇਗੀ ਕਿ ਸ੍ਰ ਚੱਢਾ ਦੇ ਬੇਟੇ ਇੰਦਰਪ੍ਰੀਤ ਸਿੰਘ ਚੱਢਾ ਵਲੋਂ  ਲਿਖੇ ਆਤਮ ਹਤਿਆ ਨੋਟ ਵਿਚ ਸੱਚਾਈ ਕਿੰਨੀ ਕੁ ਹੈ। 


ਚੀਫ਼ ਖ਼ਾਲਸਾ ਦੀਵਾਨ ਦੇ ਆਨਰੇਰੀ ਸਕੱਤਰ ਨਰਿੰਦਰ ਸਿੰਘ ਖੁਰਾਣਾ ਨੇ ਕਿਹਾ ਕਿ ਚੱਢਾ ਵਿਰੁਧ ਦੋ ਬੇਨਤੀ ਪੱਤਰ ਆਏ ਹਨ ਜਿਸ ਵਿਚ ਚੱਢਾ ਨੂੰ ਮੁਢਲੀ ਮੈਂਬਰਸ਼ਿਪ ਤੋ ਖ਼ਾਰਜ ਕਰਨ ਦੀ ਮੰਗ ਕੀਤੀ ਹੈ ਤੇ 15 ਦਿਨਾਂ ਦੇ ਅੰਦਰ ਅੰਦਰ ਮੀਟਿੰਗ ਬੁਲਾਈ ਜਾਣੀ ਜ਼ਰੂਰੀ ਹੁੰਦੀ ਹੈ ਤੇ ਬੇਨਤੀ ਪੱਤਰਾਂ 'ਤੇ ਕਾਰਵਾਈ ਕਰਦਿਆਂ ਮੀਟਿੰਗ 10 ਜਨਵਰੀ ਨੂੰ ਬੁਲਾਈ ਗਈ ਸੀ ਪਰ ਦੀਵਾਨ ਦੇ ਸੀਨੀਅਰ ਮੀਤ ਪ੍ਰਧਾਨ ਇੰਦਰਪ੍ਰੀਤ ਸਿੰਘ ਚੱਢਾ ਵਲੋ ਖ਼ੁਦਕੁਸ਼ੀ ਕਰ ਲੈ ਜਾਣ ਕਾਰਨ ਇਹ ਮੀਟਿੰਗ ਰੱਦ ਕਰਨੀ ਪਈ ਸੀ। ਸੰਵਿਧਾਨ ਮੁਤਾਬਕ ਹੀ 6 ਫ਼ਰਵਰੀ ਦੀ ਮੀਟਿੰਗ ਰੱਖੀ ਹੈ। ਇਸੇ ਦਿਨ ਹੀ ਸਵੇਰੇ ਕਾਰਜ ਸਾਧਕ ਕਮੇਟੀ ਦੀ ਮੀਟਿੰਗ ਕਰ ਲਈ ਜਾਵੇਗੀ ਤੇ ਦੁਪਿਹਰ ਬਾਅਦ ਜਨਰਲ ਹਾਊਸ ਦੀ ਮੀਟਿੰਗ ਹੋਵੇਗੀ। ਚੱਢਾ ਤੇ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਵੀ ਰੋਕ ਲੱਗੀ ਹੈ। ਉਹ ਵਾਪਸ ਨਹੀਂ ਆ ਸਕਦੇ ਅਤੇ ਨਾ ਹੀ ਚੱਢੇ ਦੀ ਵਾਪਸੀ ਸਮਾਜ ਤੇ ਮੈਂਬਰ ਬਰਦਾਸ਼ਤ ਕਰਨਗੇ। ਫਿਰ ਜਨਰਲ ਹਾਊਸ ਦਾ ਫ਼ੈਸਲਾ ਆਖ਼ਰੀ ਮੰਨਿਆ ਜਾਵੇਗਾ ਪਰ ਚੱਢਾ ਵਲਂੋ ਅਕਾਲ ਤਖ਼ਤ ਸਾਹਿਬ ਤੋਂ ਕਲੀਨ ਚਿੱਟ ਲੈਣੀ ਜ਼ਰੂਰੀ ਹੋਵੇਗੀ। ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ ਗੁਰਬਚਨ ਸਿੰਘ ਨੂੰ ਜਦੋਂ ਚੱਢੇ ਦੀ ਵਾਪਸੀ ਬਾਰੇ ਪੁੱਛਿਆ ਤਾਂ ਉਨ੍ਹਾਂ ਕਿਹਾ ਕਿ ਚੱਢੇ ਤੇ ਸੰਗੀਨ ਦੋਸ਼ ਹੈ ਤੇ ਉਸ ਦੀ ਦੀਵਾਨ ਵਿਚ ਵਾਪਸੀ ਹੋਣ ਦਾ ਕੋਈ ਸਵਾਲ ਪੈਦਾ ਨਹੀਂ ਹੁੰਦਾ। ਚੱਢੇ ਨੂੰ 23 ਜਨਵਰੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਬੁਲਾਇਆ ਹੈ ਤੇ 23 ਜਨਵਰੀ ਨੂੰ ਪੰਜ ਸਿੰਘ ਸਾਹਿਬਾਨ ਦੀ ਹੋਣ ਵਾਲੀ ਮੀਟਿੰਗ ਵਿਚ ਹੀ ਚੱਢੇ ਦੇ ਭਵਿੱਖ ਦਾ ਫ਼ੈਸਲਾ ਕੀਤਾ ਜਾਵੇਗਾ। ਜ਼ਿਕਰਯੋਗ ਹੈ ਕਿ ਵੱਖ-ਵੱਖ ਜੱਥੇਬੰਦੀਆਂ ਵਲੋਂ ਚੱਢਾ ਨੂੰ ਪੰਥ 'ਚੋਂ ਛੇਕਣ ਦੀ ਵੀ ਮੰਗ ਕੀਤੀ ਹੈ। ਪੰਥਕ ਹਲਕੇ ਦੱਸਦੇ ਹਨ ਕਿ ਚਰਨਜੀਤ ਸਿੰਘ ਚੱਢੇ ਦਾ ਛੇਕੇ ਜਾਣਾ ਸੰਭਵ ਹੈ।

SHARE ARTICLE
Advertisement

ਜਾਣੋ, ਕੌਣ ਐ ਜੈਸ਼ ਦੀ ਲੇਡੀ ਡਾਕਟਰ ਸ਼ਾਹੀਨ? ਗੱਡੀ 'ਚ ਹਰ ਸਮੇਂ ਰੱਖਦੀ ਸੀ ਏਕੇ-47

13 Nov 2025 3:30 PM

Delhi Bomb Blast : Eyewitness shopkeepers of Chandni Chowk told how the explosion happened

13 Nov 2025 3:29 PM

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM
Advertisement