ਡਾਕਟਰਾਂ ਦੀ ਲਾਪਰਵਾਹੀ ਨੇ ਡਲਿਵਰੀ ਤੋਂ ਬਾਅਦ ਮਾਸੂਮ ਦੀ ਖੋਈ ਮਾਂ
Published : Nov 5, 2017, 3:37 pm IST
Updated : Nov 5, 2017, 10:07 am IST
SHARE ARTICLE

ਖੰਨਾ ਸਿਵਲ ਹਸਪਤਾਲ 'ਚ ਡਾਕਟਰਾਂ ਦੀ ਲਾਪਰਵਾਹੀ ਨਾਲ ਮੌਤਾਂ ਦਾ ਸਿਲਸਿਲਾ ਜਾਰੀ ਹੈ। ਕੁੱਝ ਦਿਨ ਪਹਿਲਾਂ ਇੱਕ ਡਾਕਟਰ ਦੀ ਲਾਪਰਵਾਹੀ ਨਾਲ 8 ਸਾਲਾਂ ਦੀ ਮਾਸੂਮ ਲੜਕੀ ਦੀ ਮੌਤ ਹੋ ਗਈ ਸੀ ਤਾਂ ਬੀਤੀ ਰਾਤ ਇੱਕ ਹੋਰ ਡਾਕਟਰ ਅਤੇ ਸਟਾਫ ਦੀ ਲਾਪਰਵਾਹੀ ਨੇ ਡੀਲਿਵਰੀ ਮਗਰੋਂ ਔਰਤ ਦੀ ਜਾਨ ਲੈ ਲਈ। ਮ੍ਰਿਤਕਾ ਗੀਤਾ ਰਾਣੀ (28) ਅੰਮ੍ਰਿਤਸਰ ਵਿਖੇ ਵਿਆਹੀ ਹੋਈ ਸੀ ਅਤੇ ਜਣੇਪੇ ਲਈ ਆਪਣੇ ਪੇਕੇ ਜਗਤ ਕਾਲੋਨੀ ਖੰਨਾ ਆਈ ਸੀ। 

ਆਪ੍ਰੇਸ਼ਨ ਮਗਰੋਂ ਗਾਇਨੀ ਡਾਕਟਰ ਆਪਣੇ ਘਰ ਚਲੀ ਗਈ ਅਤੇ ਪਿੱਛੋਂ ਸਟਾਫ ਨੇ ਵੀ ਕੋਈ ਧਿਆਨ ਨਹੀਂ ਦਿੱਤਾ। ਗੀਤਾ ਦੀ ਹਾਲਤ ਖਰਾਬ ਹੋਣ 'ਤੇ ਵੀ ਡਾਕਟਰ ਨੇ ਆਉਣਾ ਮੁਨਾਸਿਬ ਨਹੀਂ ਸਮਝਿਆ ਅਤੇ ਫੋਨ ਤੇ ਹੀ ਸਟਾਫ ਨੂੰ ਦਵਾਈਆਂ ਲਿਖਾਈ ਗਈ। ਸਿੱਟੇ ਵਜੋਂ ਔਰਤ ਦੀ ਮੌਤ ਹੋ ਗਈ। ਪਰਿਵਾਰ ਵਾਲਿਆਂ ਨੇ ਹਸਪਤਾਲ 'ਚ ਖੂਬ ਹੰਗਾਮਾ ਕੀਤਾ ਅਤੇ ਡਾਕਟਰ ਤੇ ਸਟਾਫ ਖਿਲਾਫ ਕਾਰਵਾਈ ਦੀ ਮੰਗ ਕੀਤੀ। 



ਭਗਵਾਨ ਦਾ ਦੂਜਾ ਰੂਪ ਮੰਨੇ ਜਾਂਦੇ ਡਾਕਟਰ ਅੱਜ ਕੱਲ ਜਮਦੂਤ ਦਾ ਵੀ ਦੂਜਾ ਰੂਪ ਮੰਨੇ ਜਾਣ ਲੱਗੇ ਹਨ। ਅਕਸਰ ਦੇਖਣ ਅਤੇ ਸੁਣਨ ਨੂੰ ਮਿਲਦਾ ਹੈ ਕਿ ਡਾਕਟਰ ਦੀ ਲਾਪਰਵਾਹੀ ਨੇ ਮਰੀਜ਼ ਦੀ ਜਾਨ ਲੈ ਲਈ। ਜੇਕਰ ਡਾਕਟਰ ਆਪਣੀ ਡਿਉਟੀ ਨਾਲ ਸੁਚੱਜੇ ਢੰਗ ਨਾਲ ਨਿਭਾਉਣ ਤਾਂ ਸ਼ਾਇਦ ਅਜਿਹਾ ਨਾ ਹੋਵੇ। ਖੰਨਾ ਦੇ ਸਿਵਲ ਹਸਪਤਾਲ ਚ ਸ਼ੁੱਕਰਵਾਰ ਨੂੰ ਜਣੇਪੇ ਲਈ ਦਾਖਲ ਕਰਾਈ 28 ਸਾਲਾਂ ਦੀ ਗੀਤਾ ਰਾਣੀ ਨੂੰ ਇਹ ਨਹੀਂ ਪਤਾ ਸੀ ਕਿ ਉਹ ਇੱਥੇ ਹੀ ਆਖਰੀ ਸਾਹ ਲਵੇਗੀ।


ਰਾਤ ਨੂੰ ਆਪ੍ਰੇਸ਼ਨ ਨਾਲ ਬੱਚੀ ਨੂੰ ਜਨਮ ਦਿੱਤਾ ਅਤੇ ਆਪ੍ਰੇਸ਼ਨ ਕਰਨ ਵਾਲੀ ਡਾਕਟਰ ਨੇ ਹਸਪਤਾਲ 'ਚ ਰੁਕਣ ਦੀ ਬਜਾਏ ਆਪਣੇ ਘਰ ਜਾ ਕੇ ਆਰਾਮ ਕਰਨ ਨੂੰ ਤਰਜੀਹ ਦਿੱਤੀ। ਮਗਰੋਂ ਗੀਤਾ ਦੀ ਹਾਲਤ ਗੰਭੀਰ ਹੋ ਗਈ। ਪਰਿਵਾਰ ਦੇ ਲੋਕ ਸਟਾਫ ਦੀਆਂ ਮਿੰਨਤਾਂ ਕਰਦੇ ਰਹੇ। ਕਿਸੇ ਨੇ ਮਰੀਜ਼ ਨੂੰ ਨਹੀਂ ਦੇਖਿਆ। ਕਾਫੀ ਸਮਾਂ ਮਗਰੋਂ ਸਟਾਫ ਨਰਸਾਂ ਆਪਣੇ ਪੱਧਰ ਤੇ ਇਲਾਜ ਕਰਨ ਲੱਗੀਆਂ ਅਤੇ ਸੰਬੰਧਤ ਡਾਕਟਰ ਹਸਪਤਾਲ ਆਉਣ ਦੀ ਬਜਾਏ ਉਹਨਾਂ ਨੂੰ ਫੋਨ ਤੇ ਹੀ ਦਵਾਈਆਂ ਲਿਖਾਉਂਦੀ ਰਹੀ। ਜਿਸਦਾ ਨਤੀਜਾ ਇਹ ਨਿਕਲਿਆ ਕਿ ਗੀਤਾ ਰਾਣੀ ਦੀ ਮੌਤ ਹੋ ਗਈ। 


ਮੌਤ ਮਗਰੋਂ ਭੜਕੇ ਪਰਿਵਾਰ ਦੇ ਲੋਕਾਂ ਨੇ ਸਿਵਲ ਹਸਪਤਾਲ 'ਚ ਹੰਗਾਮਾ ਕੀਤਾ ਤਾਂ ਸਟਾਫ ਨੇ ਪੁਲਸ ਨੂੰ ਬੁਲਾ ਲਿਆ। ਪਹਿਲਾਂ ਪਰਿਵਾਰ ਦੇ ਲੋਕਾਂ ਨੇ ਉਦੋਂ ਤੱਕ ਲਾਸ਼ ਲੈਣ ਤੋਂ ਇਨਕਾਰ ਕੀਤਾ, ਜਦੋਂ ਤੱਕ ਡਾਕਟਰ ਤੇ ਸਟਾਫ 'ਤੇ ਕਾਰਵਾਈ ਨਹੀਂ ਹੁੰਦੀ। ਬਾਅਦ 'ਚ ਪੁਲਸ ਅਫਸਰਾਂ ਦੇ ਸਮਝਾਉਣ ਅਤੇ ਕਾਰਵਾਈ ਦੇ ਭਰੋਸੇ ਮਗਰੋਂ ਲਾਸ਼ ਦਾ ਪੋਸਟਮਾਰਟਮ ਕਰਾਇਆ ਗਿਆ। ਪਰਿਵਾਰ ਵਾਲਿਆਂ ਦੀ ਮੰਗ ਹੈ ਕਿ ਡਾਕਟਰ ਨੂੰ ਸਸਪੈਂਡ ਕੀਤਾ ਜਾਵੇ ਅਤੇ ਸਟਾਫ 'ਤੇ ਵੀ ਸਖਤ ਤੋਂ ਸਖਤ ਕਾਰਵਾਈ ਹੋਵੇ। ਇਸਦੇ ਨਾਲ ਹੀ ਰੋਜ਼ਾਨਾ ਸਟੇਸ਼ਨ ਛੱਡਣ ਵਾਲੇ ਐਸਐਮਓ 'ਤੇ ਵੀ ਵਿਭਾਗੀ ਕਾਰਵਾਈ ਹੋਣੀ ਚਾਹੀਦੀ ਹੈ। ਜਦਕਿ, ਗਾਇਨੀ ਡਾਕਟਰ ਨੇ ਕੈਮਰੇ ਸਾਮਣੇ ਆਉਣ ਤੋਂ ਇਨਕਾਰ ਕਰਦਿਅਾਂ ਕਿਹਾ ਕਿ ਉਹਨਾਂ ਦੀ ਕੋਈ ਗਲਤੀ ਨਹੀਂ ਹੈ, ਇਲਾਜ ਚ ਕੋਈ ਲਾਪਰਵਾਹੀ ਨਹੀਂ ਹੋਈ। 



ਦੂਜੇ ਪਾਸੇ ਐਸਐਮਓ ਸ਼ਨੀਵਾਰ ਨੂੰ ਗਜ਼ਟਿਡ ਛੁੱਟੀ ਹੋਣ ਦੇ ਬਾਵਜੂਦ ਖੁਦ ਨੂੰ ਕੋਰਟ ਐਵੀਡੈਂਸ 'ਤੇ ਦੱਸਦੇ ਰਹੇ ਅਤੇ ਖੁਦ ਵੱਲੋਂ ਸਟੇਸ਼ਨ ਛੱਡਣ ਦਾ ਸਹੀ ਕਾਰਨ ਵੀ ਨਹੀਂ ਦੱਸ ਸਕੇ। ਜਦਕਿ, ਕਾਰਜਕਾਰੀ ਐਸਐਮਓ ਨੇ ਉਹਨਾਂ ਦਾ ਬਚਾਅ ਕਰਦਿਆਂ ਕਿਹਾ ਕਿ ਐਸਐਮਓ ਨਿੱਜੀ ਕਾਰਨਾਂ ਕਰਕੇ ਘਰ ਗਏ ਹੋਣਗੇ। ਬਾਕੀ ਇਸ ਘਟਨਾ ਸੰਬੰਧੀ ਜਿਸਦੀ ਵੀ ਲਾਪਰਵਾਹੀ ਸਾਮਣੇ ਆਏਗੀ, ਉਸ ਖਿਲਾਫ ਕਾਰਵਾਈ ਹੋਵੇਗੀ।

SHARE ARTICLE
Advertisement

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM

Anmol Bishnoi Brother: ਹੁਣ ਗੈਂਗਸਟਰਾਂ ਨੂੰ ਪਈ ਆਪਣੀ ਜਾਨ ਦੀ ਫਿਕਰ, ਅਨਮੋਲ ਦੇ ਭਰਾ ਨੇ ਕੈਮਰੇ ਅੱਗੇ ਲਗਾਈ ਗੁਹਾਰ

20 Nov 2025 8:49 AM

ਹਾਈਕੋਰਟ ਨੇ ਰਾਜਾ ਵੜਿੰਗ ਦੇ ਮਾਮਲੇ 'ਚ SC ਕਮਿਸ਼ਨ ਨੂੰ ਪਾਈ ਝਾੜ ਕੇਸ ਤੋਂ ਦੂਰ ਰਹਿਣ ਦੀ ਦਿੱਤੀ ਸਲਾਹ, ਨਹੀਂ ਤਾਂ...

21 Nov 2025 2:56 PM

Anmol Bishnoi ਦੇ ਭਾਰਤ ਆਉਣ ਨਾਲ Moosewala ਕਤਲ ਕੇਸ 'ਚ ਇਨਸਾਫ਼ ਦੀ ਵਧੀ ਆਸ ?

20 Nov 2025 8:48 AM
Advertisement