ਇੰਦਰਪ੍ਰੀਤ ਸਿੰਘ ਚੱਢਾ ਖ਼ੁਦਕੁਸ਼ੀ ਕਾਂਡ: ਪ੍ਰਭਪ੍ਰੀਤ ਸਿੰਘ ਦਾ ਦੋਸ਼
Published : Jan 4, 2018, 11:13 pm IST
Updated : Jan 4, 2018, 5:43 pm IST
SHARE ARTICLE

ਮੇਰੇ ਪਿਤਾ ਨੂੰ ਮਰ ਜਾਣ ਲਈ ਮਜਬੂਰ ਕੀਤਾ ਗਿਆ ਹੈ!
ਪੁਲਿਸ ਨੇ ਵਿਵਾਦਤ ਔਰਤ ਸਮੇਤ 11 ਵਿਰੁਧ ਪਰਚਾ ਦਰਜ ਕੀਤਾ
ਅੰਮ੍ਰਿਤਸਰ, 4 ਜਨਵਰੀ (ਸੁਖਵਿੰਦਰਜੀਤ ਸਿੰਘ ਬਹੋੜੂ) : ਬਹੁਚਰਚਿਤ ਇੰਦਰਪ੍ਰੀਤ ਸਿੰਘ ਚੱਢਾ (55) ਖੁਦਕੁਸ਼ੀ ਕਾਂਡ ਨੇ ਅੱਜ ਨਵਾਂ ਮੋੜ ਲਿਆ ਹੈ। ਇੰਦਰਪ੍ਰੀਤ ਸਿੰਘ ਚੱਢਾ ਦੇ ਪੁੱਤਰ ਪ੍ਰਭਪ੍ਰੀਤ ਸਿੰਘ ਨੇ ਪੁਲਿਸ ਨੂੰ ਦਸਿਆ ਕਿ ਮੇਰੀ ਮਾਤਾ ਨੇ ਦਸਿਆ ਕਿ ਉਸ ਨੂੰ ਕਾਰ ਡਰਾਈਵਰ ਰਾਜ ਕੁਮਾਰ ਉਰਫ ਰਾਜੂ ਦੁਆਰਾ ਇਤਲਾਹ ਮਿਲੀ ਕਿ ਉਸ ਦੇ ਪਿਤਾ ਇੰਦਰਪ੍ਰੀਤ ਸਿੰਘ ਚੱਢਾ ਨਾਲ ਘਟਨਾ ਵਾਪਰ ਗਈ। ਉਸ ਦੇ ਪਿਤਾ ਗਰੀਨ ਏਕਰੇਜ ਏਅਰਪੋਰਟ 'ਤੇ ਕਿਸੇ ਨੂੰ ਮਿਲਣ ਆਏ ਸਨ। ਉਥੋਂ ਮੇਰੇ ਪਿਤਾ ਨੇ ਗੱਡੀ ਰੁਕਵਾ ਕੇ ਡਰਾਈਵਰ ਰਾਜ ਕੁਮਾਰ ਨੂੰ ਨਜ਼ਦੀਕ ਖੜੀਆਂ ਕਾਰਾਂ ਵੇਖਣ ਲਈ ਕਿਹਾ ਸੀ। ਥੋੜੇ ਸਮੇਂ ਬਾਅਦ ਉਹ ਜਦ ਵਾਪਸ ਆਇਆ ਤਾਂ ਕਾਰ ਦੀ ਫਰੰਟ ਸੀਟ ਤੇ ਉਸ ਦੇ ਪਿਤਾ ਇੰਦਰਪ੍ਰੀਤ ਸਿੰਘ ਚੱਢਾ ਲਹੂ ਲੁਹਾਨ ਡਿੱਗੇ ਪਏ ਸਨ। ਉਨ੍ਹਾਂ ਦੇ ਮੂੰਹ ਤੇ ਨੱਕ 'ਚੋਂ ਖੂਨ ਵਗ ਰਿਹਾ ਸੀ ਅਤੇ ਰਿਵਾਲਵਰ ਪੈਰਾਂ 'ਚ ਡਿੱਗਾ ਪਿਆ ਸੀ।ਬਿਆਨ ਕਰਤਾ ਮੁਤਾਬਕ ਬੀਤੇ ਦਿਨਾਂ ਚ ਵਾਪਰੀਆਂ ਘਟਨਾਵਾਂ ਨੂੰ ਧਿਆਨ ਵਿਚ ਰਖਦਿਆਂ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਉਕਤ ਵਿਅਕਤੀ ਹੀ ਮੇਰੇ ਪਿਤਾ ਇੰਦਰਪ੍ਰੀਤ ਸਿੰਘ ਚੱੱਢਾ ਦੀ ਮੌਤ ਲਈ ਜ਼ਿੰਮੇਵਾਰ ਹਨ, ਜਿਨ੍ਹਾਂ ਨੇ ਸਾਜ਼ਸ਼ ਰਚ ਕੇ ਅਜਿਹੇ ਹਾਲਾਤ ਬਣਾਏ, ਜਿਸ ਨਾਲ ਉਸ ਦੇ ਪਿਤਾ ਵਿਰੁਧ ਝੂਠੇ ਪਰਚੇ ਦਰਜ ਹੋਏ। ਤੱਥਾਂ ਅਨੁਸਾਰ ਇਨ੍ਹਾਂ ਸਾਰਿਆਂ ਵਿਰੁਧ ਕਾਫ਼ੀ ਸਬੂਤ ਹਨ। ਇਨ੍ਹਾਂ ਵਿਅਕਤੀਆਂ ਨੇ ਉਸ ਦੇ ਪਿਤਾ ਨੂੰ ਮਰਨ ਲਈ ਮਜਬੂਰ ਕੀਤਾ ਹੈ।

 ਥਾਣਾ ਏਅਰਪੋਰਟ ਦੀ ਪੁਲਿਸ ਨੇ ਵਿਵਾਦਤ ਪ੍ਰਿੰਸੀਪਲ ਰਵਿੰਦਰ ਕੌਰ ਬਮਰਾ, ਨਿਰਮਲ ਸਿੰਘ ਮੈਂਬਰ ਚੀਫ਼ ਖ਼ਾਲਸਾ ਦੀਵਾਨ, ਭਾਗ ਸਿੰਘ ਅਣਖੀ ਸਾਬਕਾ ਆਨਰੇਰੀ ਸਕੱਤਰ ਚੀਫ ਖ਼ਾਲਸਾ ਦੀਵਾਨ, ਹਰੀ ਸਿੰਘ ਸੰਧੂ, ਗੁਰਸੇਵਕ ਸਿੰਘ, ਇੰਦਰਪ੍ਰੀਤ ਸਿੰਘ ਅਨੰਦ 0Si੍ਰee, ਦਵਿੰਦਰ ਸੰਧੂ WW93S, ਮਾਨਿਆ, ਕੁਲਜੀਤ ਕੌਰ 0 Key 7human, ਉਮਤ, ਸੁਰਜੀਤ ਸਿੰਘ ਆਦਿ 11 ਵਿਅਕਤੀਆਂ ਵਿਰੁਧ ਪਰਚਾ ਦਰਜ ਕੀਤਾ ਹੈਜ਼ਿਕਰਯੋਗ ਹੈ ਕਿ ਪੁਲਿਸ ਨੇ ਅੱਜ ਕੀਤੇ ਵਾਅਦੇ ਮੁਤਾਬਕ ਖੁਦਕੁਸ਼ੀ ਨੋਟ ਜਾਰੀ ਨਹੀਂ ਕੀਤਾ ਜਿਸ ਦੀ ਚਰਚਾ ਹੈ ਕਿ ਮ੍ਰਿਤਕ ਇੰਦਰਪ੍ਰੀਤ ਸਿੰਘ ਚੱਢਾ ਨੇ ਅਪਣੇ ਆਪ ਨੂੰ ਗੋਲੀ ਮਾਰਨ ਤੋਂ ਪਹਿਲਾਂ ਚਾਰ ਸਫ਼ਿਆ ਦਾ ਆਤਮ ਹਤਿਆ ਬਾਰੇ ਲਿਖਿਆ ਸੀ, ਜੋ ਪੁਲਿਸ ਨੇ ਕਾਰ 'ਚੋਂ ਬਰਾਮਦ ਕੀਤਾ ਹੈ ਪਰ ਉਹ ਜਨਤਕ ਨਹੀਂ ਕੀਤਾ ਗਿਆ। ਪੁਲਿਸ ਅਧਿਕਾਰੀ ਇਹ ਆਖ ਰਹੇ ਹਨ ਕਿ ਉਹ ਕਮਿਸ਼ਨਰ ਆਫ਼ ਪੁਲਿਸ ਕੋਲ ਹੀ ਹੈ। ਦੂਸਰੇ ਪਾਸੇ ਇੰਦਰਪ੍ਰੀਤ ਸਿੰਘ ਚੱਢਾ ਦਾ ਅੱਜ ਪੋਸਟਮਾਰਟਮ ਹੋ ਗਿਆ, ਜਿਸ ਦਾ ਸਸਕਾਰ ਅੱਜ ਕੀਤੇ ਜਾਣ ਦੀ ਸੰਭਾਵਨਾ ਹੈ। ਇਹ ਵੀ ਪਤਾ ਲੱਗਾ ਹੈ ਕਿ ਚੀਫ਼ ਖ਼ਾਲਸਾ ਦੀਵਾਨ ਦੇ ਪ੍ਰਧਾਨਗੀ ਅਹੁਦੇ ਤੋਂ ਹਟਾਏ ਗਏ ਚਰਨਜੀਤ ਸਿੰਘ ਚੱਢਾ ਨੂੰ ਅਦਾਲਤ ਨੇ 6 ਦਿਨਾਂ ਦੀ ਜ਼ਮਾਨਤ ਦੇ ਦਿਤੀ ਹੈ ਜਿਨ੍ਹਾਂ ਵਿਰੁਧ ਪ੍ਰਿੰਸੀਪਲ ਰਵਿੰਦਰ ਕੌਰ ਬਮਰਾ ਨੇ ਪਰਚਾ ਦਰਜ ਕਰਵਾਇਆ ਹੈ ਕਿ ਉਹ ਉਸ ਨਾਲ ਅਸ਼ਲੀਲ ਹਰਕਤਾਂ ਕਰਨ ਤੋਂ ਇਲਾਵਾ ਧਮਕੀਆਂ ਦਿੰਦਾ ਰਿਹਾ ਹੈ। ਦਸਣਯੋਗ ਹੈ ਕਿ ਇੰਦਰਪ੍ਰੀਤ ਸਿੰਘ ਚੱਢਾ ਬਣਾਈ ਗਈ ਸਿੱਟ ਦੇ ਮੁਖੀ ਹਰਜੀਤ ਸਿੰਘ ਧਾਲੀਵਾਲ ਐਸ ਪੀ 2 ਜਨਵਰੀ ਨੂੰ ਪੇਸ਼ ਹੋਏ ਸੀ ਅਤੇ 3 ਜਨਵਰੀ ਨੂੰ ਇੰਦਰਪ੍ਰੀਤ ਸਿੰਘ ਚੱਢਾ ਨੇ ਖ਼ੁਦਕੁਸ਼ੀ ਕਰ ਲਈ ਹੈ। ਦੋਵਾਂ ਧਿਰਾਂ ਵਿਰੁੱਧ ਪਰਚੇ ਦਰਜ ਹੋਣ ਨਾਲ ਸਥਿਤੀ ਗੁੰਝਲਦਾਰ ਬਣ ਗਈ ਹੈ।ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (ਅ) ਦੇ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਅਤੇ ਜਨਰਲ ਸਕੱਤਰ ਭਾਈ ਜਰਨੈਲ ਸਿੰਘ ਸਖੀਰਾ ਨੇ ਕਿਹਾ ਕਿ ਇੰਦਰਪ੍ਰੀਤ ਸਿੰਘ ਚੱਢਾ ਵਲੋਂ ਲਿਖਿਆ ਗਿਆ 4 ਸਫ਼ਿਆਂ ਦਾ ਖ਼ੁਦਕੁਸ਼ੀ ਨੋਟਿਸ ਪੁਲਿਸ ਜਨਤਕ ਕਿਉਂ ਨਹੀਂ ਕਰ ਰਹੀ? ਕੀ ਉਸ ਵਿਚ ਮ੍ਰਿਤਕ ਚੱਢਾ ਨੇ ਕੁੱਝ ਪੁਲਿਸ ਅਧਿਕਾਰੀਆਂ ਨੂੰ ਵੀ ਜ਼ਿੰਮੇਵਾਰ ਠਹਿਰਾਇਆ ਹੈ? ਉਨ੍ਹਾਂ ਡੀ.ਜੀ.ਪੀ. ਤੋਂ ਮੰਗ ਕੀਤੀ ਕਿ ਪੁਲਿਸ ਕਮਿਸ਼ਨਰ ਇੰਦਰਪ੍ਰੀਤ ਸਿੰਘ ਚੱਢਾ ਵਲੋਂ ਲਿਖਿਆ ਗਿਆ 4 ਸਫਿਆ ਦਾ ਖੁਦਕੁਸ਼ੀ ਨੋਟ ਜਨਤਕ ਛੇਤੀ ਕਰਨ।

SHARE ARTICLE
Advertisement

ਇੱਕ ਹੋਰ ਕੁੜੀ ਨੇ ਮੁੰਡੇ ਨੂੰ ਲਗਾਇਆ ਅੱਧੇ ਕਰੋੜ ਦਾ ਚੂਨਾ, ਕੈਨੇਡਾ ਜਾ ਕੇ ਘਰਵਾਲਾ ਛੱਡ Cousin ਨਾਲ਼ ਰਹਿਣਾ ਕੀਤਾ ਸ਼ੁਰੂ !

20 Sep 2025 3:15 PM

Sohana Hospital Child Swap Case Punjab : Child ਬਦਲਿਆ ਮਾਮਲੇ 'ਚ DNA Report ਆ ਗਈ ਸਾਹਮਣੇ

20 Sep 2025 3:14 PM

ਪ੍ਰਵਾਸੀਆਂ ਨੂੰ ਵਸਾਇਆ ਸਰਕਾਰਾਂ ਨੇ? Ravinder bassi advocate On Punjab Boycott Migrants|Parvasi Virodh

19 Sep 2025 3:26 PM

Punjab Bathinda: Explosion In Jida Village| Army officers Visit | Blast Investigation |Forensic Team

19 Sep 2025 3:25 PM

Indira Gandhi ਦੇ ਗੁਨਾਹ Rahul Gandhi ਕਿਉਂ ਭੁਗਤੇ' ਉਹ ਤਾਂ ਬੱਚਾ ਸੀ,SGPC ਮੈਂਬਰ ਰਾਹੁਲ ਗਾਂਧੀ ਦੇ ਹੱਕ ‘ਚ ਆਏ..

18 Sep 2025 3:16 PM
Advertisement