
ਚੰਡੀਗੜ੍ਹ 29 ਦਸੰਬਰ (ਸਪੋਕਸਮੈਨ ਸਮਾਚਾਰ ਸੇਵਾ) : ਇਸਤਰੀ ਵਿੰਗ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਜਗੀਰ ਕੌਰ ਨੇ ਇਸਤਰੀ ਅਕਾਲੀ ਦਲ ਦੇ ਜਥੇਬੰਦਕ ਢਾਂਚੇ ਦੀ ਦੂਜੀ ਸੂਚੀ ਜਾਰੀ ਕਰਦਿਆਂ ਇਸਤਰੀ ਅਕਾਲੀ ਦਲ ਦੇ ਸੀਨੀਅਰ ਮੀਤ ਪ੍ਰਧਾਨਾਂ, ਜਨਰਲ ਸਕੱਤਰ ਅਤੇ ਜ਼ਿਲ੍ਹਾ ਪ੍ਰਧਾਨਾਂ ਦਾ ਐਲਾਨ ਕਰ ਦਿਤਾ।ਅੱਜ ਪਾਰਟੀ ਦੇ ਮੁੱਖ ਦਫ਼ਤਰ, ਚੰਡੀਗੜ੍ਹ ਤੋਂ ਇਸ ਸਬੰਧੀ ਸੂਚੀ ਜਾਰੀ ਕਰਦਿਆਂ ਬੀਬੀ ਜਗੀਰ ਕੌਰ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਡਾ. ਉਪਿੰਦਰਜੀਤ ਕੌਰ ਅਤੇ ਸਾਬਕਾ ਮੇਂਬਰ ਪਾਰਲੀਮੈਂਟ ਅਤੇ ਇਸਤਰੀ ਵਿੰਗ ਦੇ ਸਾਬਕਾ ਪ੍ਰਧਾਨ ਬੀਬੀ ਪਰਮਜੀਤ ਕੌਰ ਗੁਲਸ਼ਨ ਨੂੰ ਇਸਤਰੀ ਅਕਾਲੀ ਦਲ ਦਾ ਮੁੜ ਤੋਂ ਸਰਪ੍ਰਸਤ ਬਣਾਇਆ ਗਿਆ ਹੈ। ਅੱਜ ਐਲਾਨੀ ਗਈ ਸੁਚੀ ਵਿੱਚ ਜਿਹਨਾਂ ਬੀਬੀਆਂ ਨੂੰ ਸੀਨੀਅਰ ਮੀਤ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਸਤਵੰਤ ਕੌਰ ਸੰਧੂ, ਬੀਬੀ ਸਤਵਿੰਦਰ ਕੌਰ ਧਾਲੀਵਾਲ, ਬੀਬੀ ਅਮਰਜੀਤ ਕੌਰ ਸਾਬਕਾ ਐਮ.ਪੀ, ਬੀਬੀ ਮੰਜੂ ਕੁਰੈਸ਼ੀ, ਸ਼੍ਰੀਮਤੀ ਐਫ.ਨਿਸਾਰਾ ਖਾਤੂਨ, ਬੀਬੀ ਹਰਜੀਤ ਕੌਰ ਸਿੱਧੂ ਤਲਵੰਡੀ, ਬੀਬੀ ਗੁਰਦੇਵ ਕੌਰ ਸੰਘਾ, ਬੀਬੀ ਸ਼ਿਵਦੇਵ ਕੌਰ ਨਾਭਾ, ਬੀਬੀ ਰਾਜਵਿੰਦਰ ਕੌਰ ਨੰਗਲ ਸ਼ਾਮਾ ਅਤੇ ਬੀਬੀ ਰਾਜਵੰਤ ਕੌਰ ਅੰਮ੍ਰਿਤਸਰ ਦੇ ਨਾਮ ਸ਼ਾਮਲ ਹਨ। ਬੀਬੀ ਜਗੀਰ ਕੌਰ ਨੇ ਦਸਿਆ ਕਿ ਜਿਹਨਾਂ ਬੀਬੀਆਂ ਨੂੰ ਵਿੰਗ ਦਾ ਜਨਰਲ ਸਕੱਤਰ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਵਨਿੰਦਰ ਕੌਰ ਲੂੰਬਾ, ਡਾ. ਕਿਰਨਜੋਤ ਕੌਰ, ਬੀਬੀ ਹਰਜਿੰਦਰ ਕੌਰ ਚੰਡੀਗੜ੍ਹ, ਬੀਬੀ ਅਮਰਜੀਤ ਕੌਰ ਸਾਹੋਕੇ, ਬੀਬੀ ਦਲਜੀਤ ਕੌਰ ਦਾਊਦਪੁਰ, ਬੀਬੀ ਮਨਜੀਤ ਕੌਰ ਗਿੱਲ ਐਨ.ਆਰ.ਆਈ, ਬੀਬੀ ਗੁਰਪ੍ਰੀਤ ਕੌਰ ਸਿਬੀਆ, ਬੀਬੀ ਉਪਿੰਦਰਜੀਤ ਕੌਰ ਮੱਕੜ, ਬੀਬੀ ਬਲਜਿੰਦਰ ਕੌਰ ਖੀਰਨੀਆਂ, ਬੀਬੀ ਗੁਰਦੀਪ ਕੌਰ ਦੰਗਾਪੀੜਤ ਅਤੇ ਬੀਬੀ ਮਨਜੀਤ ਕੌਰ ਗਧੌਲਾ ਮੈਂਬਰ ਐਸ.ਜੀ.ਪੀ.ਸੀ ਹਰਿਆਣਾ ਦੇ ਨਾਮ ਸ਼ਾਮਲ ਹਨ।
ਬੀਬੀ ਜਗੀਰ ਕੌਰ ਨੇ ਕਿਹਾ ਕਿ ਜਿਨ੍ਹਾਂ ਸੀਨੀਅਰ ਇਸਤਰੀ ਆਗੂਆਂ ਨੂੰ ਇਸਤਰੀ ਅਕਾਲੀ ਦਾ ਜਿਲਾ ਪ੍ਰਧਾਨ ਬਣਾਇਆ ਗਿਆ ਹੈ ਉਹਨਾਂ ਵਿੱਚ ਬੀਬੀ ਗੁਰਿੰਦਰ ਕੌਰ ਭੋਲੂਵਾਲਾ ਜਿਲਾ ਫਰੀਦਕੋਟ (ਦਿਹਾਤੀ), ਬੀਬੀ ਰਾਜਵਿੰਦਰ ਕੌਰ ਅੰਮ੍ਰਿਤਸਰ (ਸ਼ਹਿਰੀ), ਬੀਬੀ ਮਨਪ੍ਰੀਤ ਕੌਰ ਹੁੰਦਲ ਜਿਲਾ ਫਤਿਹਗੜ੍ਹ ਸਾਹਿਬ (ਦਿਹਾਤੀ), ਬੀਬੀ ਸ਼ਰਨਜੀਤ ਕੌਰ ਜੀਂਦੜ ਜਿਲਾ ਗੁਰਦਾਸਪੁਰ (ਦਿਹਾਤੀ), ਬੀਬੀ ਸੁਖਦੇਵ ਕੌਰ ਸੱਲਾਂ ਜਿਲਾ ਹੁਸ਼ਿਆਰਪੁਰ (ਦਿਹਾਤੀ), ਬੀਬੀ ਸੁਰਿੰਦਰ ਕੌਰ ਦਿਆਲ ਲੁਧਿਆਣਾ (ਸ਼ਹਿਰੀ), ਬੀਬੀ ਪਰਮਿੰਦਰ ਕੌਰ ਪੰਨੂ ਜਲੰਧਰ (ਸ਼ਹਿਰੀ), ਬੀਬੀ ਰਾਜਵੰਤ ਕੌਰ ਨਡਾਲਾ ਜਿਲਾ ਕਪੂਰਥਲਾ (ਦਿਹਾਤੀ), ਬੀਬੀ ਬਲਜਿੰਦਰ ਕੌਰ ਸੈਦਪੁਰ ਜਿਲਾ ਮੋਹਾਲੀ (ਦਿਹਾਤੀ), ਬੀਬੀ ਸਤਿੰਦਰ ਕੌਰ ਬੀਸਲਾ ਜਿਲਾ ਸ਼ਹੀਦ ਭਗਤ ਸਿੰਘ ਨਗਰ (ਦਿਹਾਤੀ), ਬੀਬੀ ਪਰਮਿੰਦਰ ਕੌਰ ਦੁਧਾਲਾ ਜਿਲਾ ਸ਼ਹੀਦ ਭਗਤ ਸਿੰਘ ਨਗਰ (ਸ਼ਹਿਰੀ), ਬੀਬੀ ਬਲਵਿੰਦਰ ਕੌਰ ਚੀਮਾ ਜਿਲਾ ਪਟਿਆਲਾ (ਦਿਹਾਤੀ), ਬੀਬੀ ਕਿਰਨ ਸ਼ਰਮਾ ਜਿਲਾ ਪਠਾਨਕੋਟ, ਬੀਬੀ ਸੁਨੀਤਾ ਸ਼ਰਮਾ ਸੰਗਰੁਰ (ਸ਼ਹਿਰੀ), ਬੀਬੀ ਪਰਮਜੀਤ ਕੌਰ ਵਿਰਕ ਜਿਲਾ ਸੰਗਰੂਰ (ਦਿਹਾਤੀ) , ਬੀਬੀ ਕੁਲਵੰਤ ਕੌਰ ਜਹਾਂਗੀਰ ਜਿਲਾ ਤਰਨ ਤਾਰਨ ਅਤੇ ਬੀਬੀ ਰਵਿੰਦਰ ਕੌਰ ਅਜਰਾਣਾ ਹਰਿਆਣਾ ਸਟੇਟ ਦੇ ਪ੍ਰਧਾਨ ਹੋਣਗੇ।