
ਗੁਰਦਾਸਪੁਰ/ਪਠਾਨਕੋਟ, 29 ਸਤੰਬਰ (ਹੇਮੰਤ ਨੰਦਾ) : ਪੰਜਾਬ ਕਾਂਗਰਸ ਦੇ ਪ੍ਰਧਾਨ ਅਤੇ ਗੁਰਦਾਸਪੁਰ ਤੋਂ ਲੋਕ ਸਭਾ ਦੇ ਉਮੀਦਵਾਰ ਸੁਨੀਲ ਜਾਖੜ ਨੇ ਸੁਖਬੀਰ ਬਾਦਲ ਅਤੇ ਵਿਜੇ ਸਾਂਪਲਾ ਵਲੋਂ ਉਨ੍ਹਾਂ 'ਤੇ ਕੀਤੇ ਨਿਜੀ ਹਮਲਿਆਂ ਵਿਰੁਧ ਪਲਟਵਾਰ ਕਰਦਿਆਂ ਇਨ੍ਹਾਂ ਦੋਵਾਂ ਆਗੂਆਂ ਨੂੰ ਹੋਛੀ ਬਿਆਨਬਾਜ਼ੀ ਕਰਨ ਦੀ ਬਜਾਏ ਗੰਭੀਰ ਮੁੱਦਿਆਂ 'ਤੇ ਬਹਿਸ ਕਰਨ ਦੀ ਚੁਨੌਤੀ ਦਿਤੀ ਹੈ।
ਅੱਜ
ਸਵੇਰੇ ਪਿੰਡ ਨੰਗਲ ਤੋਂ ਘਿਆਲਾ ਤਕ ਸੈਂਕੜੇ ਕਾਰਾਂ ਅਤੇ ਮੋਟਰਸਾਈਕਲਾਂ ਨਾਲ ਰੋਡ ਸ਼ੋਅ
ਕਰ ਕੇ ਮੁਹਿੰਮ ਦੀ ਸ਼ੁਰੂਆਤ ਕੀਤੀ ਅਤੇ ਪਿੰਡਾਂ ਤੇ ਸ਼ਹਿਰੀ ਇਲਾਕਿਆਂ ਵਿਚ ਵਰਕਰਾਂ ਨਾਲ
ਲੜੀਵਾਰ ਮੀਟਿੰਗਾਂ ਦੌਰਾਨ ਅਪਣੇ ਸੰਬੋਧਨ ਵਿਚ ਸ੍ਰੀ ਜਾਖੜ ਨੇ ਅਕਾਲੀ ਤੇ ਭਾਜਪਾ ਆਗੂਆਂ
ਦੀ ਮੁੱਦਾਹੀਣ ਬਿਆਨਬਾਜ਼ੀ ਲਈ ਸਖ਼ਤ ਆਲੋਚਨਾ ਕੀਤੀ। ਸਾਂਪਲਾ ਵਲੋਂ ਪੰਜਾਬ ਕਾਂਗਰਸ ਦੇ
ਪ੍ਰਧਾਨ ਦਾ ਸਹੁਰਾ ਪਰਵਾਰ ਸਵਿਟਜ਼ਰਲੈਂਡ ਵਿਚ ਰਹਿੰਦਾ ਹੋਣ (ਬਾਕੀ ਸਫ਼ਾ 11 'ਤੇ)
ਅਤੇ
ਜਾਖੜ ਦੇ ਜੱਦੀ ਸ਼ਹਿਰ ਅਬੋਹਰ ਨੂੰ ਕੋਈ ਬੱਸ ਨਾ ਜਾਣ ਦੀ ਕੀਤੀ ਟਿਪਣੀ 'ਤੇ ਮੋੜਵਾਂ
ਜਵਾਬ ਦਿੰਦਿਆਂ ਸ੍ਰੀ ਜਾਖੜ ਨੇ ਆਖਿਆ ਕਿ ਇਨ੍ਹਾਂ ਲੀਡਰਾਂ ਨੂੰ ਗੁਰਦਾਸਪੁਰ ਲੋਕ ਸਭਾ
ਸੀਟ ਲਈ ਭਾਜਪਾ ਦੇ ਉਮੀਦਵਾਰ ਸਵਰਨ ਸਲਾਰੀਆ ਦੀ ਹਾਰ ਸਪੱਸ਼ਟ ਦਿਸ ਰਹੀ ਹੈ ਜਿਸ ਕਰ ਕੇ
ਨਿਰਾਸ਼ਾ ਦੇ ਆਲਮ ਵਿਚ ਡੁੱਬੇ ਆਗੂ ਮੂਰਖਤਾਨਾ ਬਿਆਨਬਾਜ਼ੀ ਕਰ ਰਹੇ ਹਨ।
ਸ੍ਰੀ ਜਾਖੜ ਨੇ
ਆਖਿਆ ਕਿ ਜੇਕਰ ਸਾਂਪਲਾ ਗੁਰਦਾਸਪੁਰ ਅਤੇ ਇਥੋਂ ਦੇ ਵਾਸੀਆਂ ਦੀ ਭਲਾਈ ਲਈ ਸੱਚਮੁਚ ਹੀ
ਗੰਭੀਰ ਹੈ ਤਾਂ ਉਸ ਨੂੰ ਇਸ ਖੇਤਰ ਦੀ ਤਰੱਕੀ ਲਈ ਮੋਦੀ ਸਰਕਾਰ ਨਾਲ ਗੱਲ ਕਰਨੀ ਚਾਹੀਦੀ
ਹੈ ਅਤੇ ਖੇਤੀ ਸਨਅਤ ਵਿਕਾਸ ਲਈ ਇਸ ਖੇਤਰ ਵਿਚ ਅਥਾਹ ਸੰਭਾਵਨਾਵਾਂ ਹਨ। ਉਨ੍ਹਾਂ ਆਖਿਆ ਕਿ
ਲੋਕ ਅਜਿਹੀਆਂ ਬੇਤੁੱਕੀਆਂ ਗੱਲਾਂ ਸੁਣਨੀਆਂ ਨਹੀਂ ਚਾਹੁੰਦੇ ਸਗੋਂ ਉਹ ਚੰਗੀ ਸਿਹਤ
ਸੰਭਾਲ, ਸਿਖਿਆ, ਰੁਜ਼ਗਾਰ ਅਤੇ ਜ਼ਰੂਰੀ ਵਸਤਾਂ ਦੀਆਂ ਘੱਟ ਕੀਮਤਾਂ ਵਰਗੀਆਂ ਗੱਲਾਂ
ਸੁਣਨੀਆਂ ਚਾਹੁੰਦੇ ਹਨ।
ਸ੍ਰੀ ਜਾਖੜ ਨੇ ਆਖਿਆ ਕਿ ਅਕਾਲੀ ਸਰਕਾਰ ਦੌਰਾਨ ਇਕੱਲੇ
ਪਠਾਨਕੋਟ ਵਿਚ ਹੀ 4000 ਝੂਠੇ ਕੇਸ ਦਰਜ ਕੀਤੇ ਹਨ ਅਤੇ ਜਾਂਚ ਵਿਚ ਦੋਸ਼ੀ ਪਾਏ ਜਾਣ
ਵਾਲਿਆਂ ਨੂੰ ਬਖ਼ਸ਼ਿਆ ਨਹੀਂ ਜਾਵੇਗਾ।
ਕੇਂਦਰ ਦੀਆਂ ਨੀਤੀਆਂ ਉੱਤੇ ਸਵਾਲ ਉਠਾਉਂਦੇ ਹੋਏ ਸ੍ਰੀ ਜਾਖੜ ਨੇ ਕਿਹਾ ਕਿ ਇਨ੍ਹਾਂ ਨੇ ਦੇਸ਼ ਲਈ ਗੰਭੀਰ ਸਮੱਸਿਆਵਾਂ ਪੈਦਾ ਕਰ ਦਿਤੀਆਂ ਹਨ। ਨੋਟਬੰਦੀ ਅਤੇ ਜੀ.ਐਸ.ਟੀ ਦੇ ਮਾਰੂ ਪ੍ਰਭਾਵ ਦਿਸਣ ਲੱਗ ਪਏ ਹਨ ਜੋ ਕਿ ਅੱਗੇ ਹੋਰ ਤਬਾਹੀ ਲਿਆਉਣਗੇ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਪੰਜਾਬ ਨੂੰ ਜੀ.ਐਸ.ਟੀ. ਦੀ ਕਿਸ਼ਤ ਸਮੇਂ ਸਿਰ ਜਾਰੀ ਕਰਨ ਵਿਚ ਅਸਫ਼ਲ ਰਹੀ ਹੈ ਜਿਸ ਕਾਰਨ ਇਸ ਨੇ ਸੂਬੇ ਲਈ ਵਿੱਤੀ ਮੋਰਚੇ ਉੱਤੇ ਮੁਸ਼ਕਲਾਂ ਪੈਦਾ ਕੀਤੀਆਂ ਹਨ।
ਸ੍ਰੀ ਜਾਖੜ ਦੇ ਨਾਲ ਪਠਾਨਕੋਟ ਦੇ ਵਿਧਾਇਕ ਅਮਿਤ
ਬੇਦੀ, ਲੁਧਿਆਣਾ ਤੋਂ ਐਮ.ਪੀ. ਰਵਨੀਤ ਬਿੱਟੂ, ਪੰਜਾਬ ਪ੍ਰਦੇਸ਼ ਕਾਂਗਰਸ ਦੀ ਮਹਿਲਾ ਵਿੰਗ
ਦੀ ਪ੍ਰਧਾਨ ਮਮਤਾ ਦੱਤਾ, ਵਿਧਾਇਕ ਨੱਥੂ ਰਾਮ ਚੌਧਰੀ ਅਤੇ ਪੰਜਾਬ ਯੂਥ ਕਾਂਗਰਸ ਦੇ
ਪ੍ਰਧਾਨ ਅਮਰਪ੍ਰੀਤ ਸਿੰਘ ਲਾਲੀ ਵੀ ਹਾਜ਼ਰ ਸਨ।