
ਅੰਮ੍ਰਿਤਸਰ, 30
ਅਗੱਸਤ (ਸੁਖਵਿੰਦਰਜੀਤ ਸਿੰਘ ਬਹੋੜੂ): ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਦੀ
ਮੌਜੂਦਗੀ ਵਿਚ ਹਲਕਾ ਬਾਬਾ ਬਕਾਲਾ ਤੋਂ ਅਪਣਾ ਪੰਜਾਬ ਪਾਰਟੀ ਦੇ ਉਮੀਦਵਾਰ ਬਲਜੀਤ ਸਿੰਘ
ਭੱਟੀ ਅਤੇ ਸਾਬਕਾ ਸਰਪੰਚ ਨੰਬਰਦਾਰ ਬਾਬਾ ਨਰਿੰਦਰ ਸਿੰਘ ਸਠਿਆਲਾ ਨੇ ਸਾਬਕਾ ਵਿਧਾਇਕ
ਮਲਕੀਅਤ ਸਿੰਘ ਏ ਆਰ ਦੀ ਪ੍ਰੇਰਨਾ ਸਦਕਾ ਅਕਾਲੀ ਦਲ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ ਹੈ।
2012 ਦੌਰਾਨ ਵੀ ਆਜ਼ਾਦ ਚੋਣ ਲੜਨ ਵਾਲੇ ਸ੍ਰ ਭੱਟੀ ਨੇ ਕਿਹਾ ਕਿ ਅਕਾਲੀ ਦਲ ਹੀ ਇਕ ਅਜਿਹੀ
ਪਾਰਟੀ ਹੈ ਜਿਸ ਤੋਂ ਪੰਜਾਬ ਦੇ ਲੋਕਾਂ ਨੂੰ ਆਸਾਂ ਹਨ। ਕਾਂਗਰਸ ਅੱਜ ਹਰ ਫ਼ਰੰਟ 'ਤੇ
ਫ਼ੇਲ੍ਹ ਹੋ ਚੁੱਕੀ ਹੈ। ਲੋਕਾਂ ਦਾ ਕਾਂਗਰਸ ਸਰਕਾਰ ਤੋਂ ਮੋਹ ਭੰਗ ਹੋ ਚੁੱਕਿਆ ਹੈ।
ਇਸ
ਮੌਕੇ ਮਜੀਠੀਆ ਨੇ ਭੱਟੀ ਦਾ ਸਵਾਗਤ ਕਰਦਿਆਂ ਕਿਹਾ ਕਿ ਉਨ੍ਹਾਂ ਦੇ ਆਉਣ ਨਾਲ ਅਕਾਲੀ ਦਲ
ਨੂੰ ਹੋਰ ਮਜ਼ਬੂਤੀ ਮਿਲੀ ਹੈ। ਪਾਰਟੀ ਵਿਚ ਸ. ਭੱਟੀ ਦਾ ਬਣਦਾ ਮਾਣ ਹੋਵੇਗਾ।
ਮਜੀਠੀਆ
ਨੇ ਦੋਸ਼ ਲਾਇਆ ਕਿ ਕੈਪਟਨ ਨੇ ਚਾਰ ਮਹੀਨਿਆਂ 'ਚ ਹੀ ਲੋਕਾਂ ਦਾ ਭਰੋਸਾ ਗੁਆ ਲੈਣ ਦਾ
ਰੀਕਾਰਡ ਕਾਇਮ ਕੀਤਾ ਹੈ। ਕਾਂਗਰਸ ਨੇ ਚੋਣਾਂ ਦੌਰਾਨ ਕੀਤੇ ਝੂਠੇ ਵਾਅਦਿਆਂ ਦੀ ਪੋਲ
ਖੁਲ੍ਹ ਚੁੱਕੀ ਹੈ। ਅੱਜ ਚਾਰ ਮਹੀਨਿਆਂ 'ਚ ਹੀ 100 ਤੋਂ ਵੱਧ ਕਿਸਾਨਾਂ ਨੇ ਕਰਜ਼ਿਆਂ ਤੋਂ
ਤੰਗ ਆ ਕੇ ਖ਼ੁਦਕੁਸ਼ੀਆਂ ਕਰਨ ਦੌਰਾਨ ਸਰਕਾਰ ਦੇ ਝੂਠੇ ਵਾਅਦਿਆਂ 'ਤੇ ਯਕੀਨ ਕਰਨ ਦੀ ਭੁੱਲ
ਸਵੀਕਾਰ ਕੀਤੀ ਹੈ। ਇਸ ਮੌਕੇ ਤਲਬੀਰ ਸਿੰਘ ਗਿੱਲ, ਸੰਦੀਪ ਸਿੰਘ ਏ ਆਰ, ਦਲਵਿੰਦਰ ਸਿੰਘ,
ਮਹਿੰਗਾ ਸਿੰਘ, ਸੰਤੋਖ ਸਿੰਘ, ਹਰਜਿੰਦਰ ਸਿੰਘ ਰਾਜੂ, ਪੂਰਨ ਸਿੰਘ, ਦਲਬੀਰ ਸਿੰਘ ਬੀਕਾ,
ਕ੍ਰਿਪਾਲ ਸਿੰਘ, ਸੁਖਦੇਵ ਸਿੰਘ, ਦਲਜੀਤ ਸਿੰਘ, ਬਲਜਿੰਦਰ ਸਿੰਘ, ਦਿਲਬਾਗ ਸਿੰਘ, ਤਰਸੇਮ
ਸਿੰਘ (ਸਾਰੇ ਐਮ ਸੀ) ਪਿਆਰਾ ਸਿੰਘ ਸੇਖੋਂ, ਸੋਹਨ ਸਿੰਘ ਫੇਰੂਮਾਨ, ਬੇਗਮ ਸਿੰਘ ਪ੍ਰਿੰਸ,
ਸੁਖਚੈਨ ਸਿੰਘ ਆਦਿ ਮੌਜੂਦ ਸਨ।