
ਪਟਿਆਲਾ,
1 ਸਤੰਬਰ (ਰਣਜੀਤ ਰਾਣਾ ਰੱਖੜਾ) : ਸੈਟਰ ਆਫ ਐਕਸੀਲੈਂਸ ਆਨ ਕੈਟਲ ਡਿਵੈਲਮੈਂਟ (ਰੌਣੀ)
ਪਟਿਆਲਾ ਵਿਖੇ ਕੌਮੀ ਪਸ਼ੂ ਧੰਨ ਮਿਸ਼ਨ (ਨੈਸਨਲ ਲਾਈਵਸਟਾਕ ਮਿਸ਼ਨ) ਦੀ ਰੀਵਿਊ ਮੀਟਿੰਗ
ਸਕੱਤਰ, ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ, ਖੇਤੀ ਅਤੇ ਕਿਸਾਨ ਭਲਾਈ ਮੰਤਰਾਲਿਆ, ਭਾਰਤ
ਸਰਕਾਰ ਦੀ ਪ੍ਰਧਾਨਗੀ ਹੇਠ ਹੋਈ। ਜਿਸ ਵਿੱਚ ਐਨ.ਐਲ.ਐਮ ਦੀ 12ਵੇਂ ਯੋਜਨਾ ਦੀ ਪ੍ਰਗਤੀ
ਨੂੰ ਵਿਚਾਰਿਆ ਗਿਆ। ਇਸ ਵਿੱਚ 6 ਰਾਜਾਂ ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰ ਪ੍ਰਦੇਸ਼,
ਉਤਰਾਖੰਡ, ਪੰਜਾਬ ਅਤੇ ਕੇਦਰੀ ਸ਼ਾਸ਼ਤ ਪ੍ਰਦੇਸ਼ ਚੰਡੀਗੜ੍ਹ, ਅਤੇ ਨਬਾਰਡ ਦੇ ਅਧਿਕਾਰੀਆਂ
ਵਲੋਂ ਭਾਗ ਲਿਆ ਗਿਆ।
ਸ੍ਰੀ ਦਵਿੰਦਰ ਚੋਧਰੀ, ਸਕੱਤਰ, ਭਾਰਤ ਸਰਕਾਰ ਨੇ ਸਮੂਹ ਲਾਈਵ
ਸਟਾਕ ਸੈਕਟਰ ਜਿਵੇਂ ਕਿ ਪੋਲਟਰੀ, ਸੂਰ ਪਾਲਣ, ਭੇਡ ਅਤੇ ਬੱਕਰੀ ਪਾਲਣ ਆਦਿ ਦੇ ਵਿਕਾਸ
ਉੱਤੇ ਜ਼ੋਰ ਦਿੱਤਾ। ਸ੍ਰੀ ਮਨਦੀਪ ਸਿੰਘ ਸੰਧੂ, ਵਧੀਕ ਮੁੱਖ ਸਕੱਤਰ, ਪਸ਼ੂ ਪਾਲਣ, ਮੱਛੀ
ਪਾਲਣ ਅਤੇ ਡੇਅਰੀ ਵਿਕਾਸ ਵਿਭਾਗ, ਪੰਜਾਬ ਸਰਕਾਰ ਜੀ ਵਲੋਂ ਐਨ.ਐਲ.ਐਮ ਦੇ ਭੋਤਿਕ ਅਤੇ
ਵਿੱਤੀ ਵਿਕਾਸ, ਵਿਭਾਗ ਦੀਆਂ ਵੱਖੋਂ ਵੱਖਰੀਆਂ ਸਕੀਮਾਂ ਅਤੇ ਸਾਲ 2017-18 ਦੇ ਵਿਕਾਸ
ਨਾਲ ਸਬੰਧਤ ਪ੍ਰਸਤਾਵਿਤ ਯੌਜਨਾਵਾਂ ਬਾਰੇ ਵਿਚਾਰ ਪ੍ਰਗਟ ਕੀਤੇ। ਇਸ ਮੀਟਿੰਗ ਵਿੱਚ
ਹਰਿਆਣਾ ਰਾਜ ਦੀ ਪ੍ਰਤੀਨਿਧਤਾ ਸ੍ਰੀ ਪੀ.ਕੇ. ਮਹਾਪਾਤਰ, ਵਧੀਕ ਮੁੱਖ ਸਕੱਤਰ, ਪਸ਼ੂ ਪਾਲਣ,
ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ, ਹਰਿਆਣਾ ਸਰਕਾਰ ਨੇ ਡਾਇਰੈਕਟਰ ਜਰਨਲ, ਪਸ਼ੂ
ਪਾਲਣ ਅਤੇ ਵਿਭਾਗ ਦੇ ਹੋਰ ਉੱਚ ਅਧਿਕਾਰੀਆਂ ਸਹਿਤ ਕੀਤੀ। ਮੀਟਿੰਗ ਵਿੱਚ ਭਾਗ ਲੈਣ ਵਾਲੇ
ਰਾਜਾਂ ਦੀ ਪ੍ਰਤੀਨਿਧਤਾ ਉਥੇ ਦੇ ਡਾਇਰੈਕਟਰ ਅਤੇ ਸੰਯੁਕਤ ਡਾਇਰੈਕਟਰ ਸਾਹਿਬਾਨ ਵਲੋਂ
ਕੀਤੀ ਗਈ। ਜਿਨ੍ਹਾਂ ਵਲੋਂ ਐਨ.ਐਲ.ਐਮ. ਵਲੋਂ ਅਧੀਨ ਚੱਲ ਰਹੇ ਪ੍ਰੋਜੈਕਟਾਂ ਦੀ ਪ੍ਰਗਤੀ
ਅਤੇ ਸਾਲ 2017-18 ਲਈ ਪ੍ਰਸਤਾਵਿਤ ਯੌਜਨਾਵਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ।
ਡਾਇਰੈਕਟਰ,
ਪਸ਼ੂ ਪਾਲਣ ਪੰਜਾਬ, ਡਾ. ਅਮਰਜੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਵਲੋਂ ਸੈਟਰ ਆਫ ਐਕਸੀਲੈਂਸ
ਆਨ ਕੈਟਲ ਡਿਵੈਲਪਮੈਂਟ (ਰੌਣੀ) ਪਟਿਆਲਾ ਦਾ ਇੱਕ ਦੌਰਾ ਵੀ ਕਰਵਾਇਆ ਗਿਆ ਅਤੇ ਮਾਨਯੋਗ
ਸੈਕਟਰੀ, ਭਾਰਤ ਸਰਕਾਰ ਅਤੇ ਹੋਰ ਅਧਿਕਾਰੀਆਂ ਨੂੰ ਸੈਂਟਰ ਦੇ ਬਰੀਡਿੰਗ ਫਾਰਮ ਤੇ
ਅਪਣਾਈਆਂ ਗਈਆਂ ਆਧੁਨਿਕ ਤਕਨੀਕਾਂ ਬਾਰੇ ਜਾਣੂ ਕਰਵਾਇਆ ਗਿਆ। ਸਕੱਤਰ ਭਾਰਤ ਸਰਕਾਰ ਅਤੇ
ਉਨ੍ਹਾਂ ਦੀ ਟੀਮ ਵਲੋਂ ਅਗਾਹਵਧੂ ਕਿਸਾਨਾਂ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ। ਕਿਸਾਨਾ
ਵਲੋਂ ਵਿਭਾਗ ਦੁਆਰਾ ਚਲਾਈਆਂ ਗਈਆਂ ਵੱਖੋ ਵਖਰੀਆਂ ਸਕੀਮਾਂ ਵਿੱਚ ਡੂੰਘੀ ਦਿਲਚਸਪੀ ਪ੍ਰਗਟ
ਕੀਤੀ ਗਈ ਅਤੇ ਵਿਭਾਗੀ ਅਧਿਕਾਰੀਆਂ ਵਲੋਂ ਉਨ੍ਹਾਂ ਦੇ ਫਾਰਮਾਂ ਨੂੰ ਸਥਾਪਿਤ ਕਰਨ ਅਤੇ
ਉਨ੍ਹਾਂ ਦੇ ਜ਼ਾਨਵਰਾਂ ਦੀ ਦੇਖ-ਭਾਲ ਲਈ ਦਿੱਤੇ ਗਏ ਯੋਗਦਾਨ ਦੀ ਸਲਾਘਾ ਕੀਤੀ ਗਈ।