
'ਰੋਜ਼ਾਨਾ ਸਪੋਕਸਮੈਨ' ਨੇ ਹਮੇਸ਼ਾ ਕਿਸਾਨਾਂ ਦੇ ਹੱਕ 'ਚ ਗੱਲ ਕੀਤੀ : ਕਿਸਾਨ ਆਗੂ
ਪਟਿਆਲਾ,
24 ਸਤੰਬਰ (ਬਲਵਿੰਦਰ ਸਿੰਘ ਭੁੱਲਰ) : ਅਪਣੀਆਂ ਮੰਗਾਂ ਸਬੰਧੀ 7 ਕਿਸਾਨਾਂ ਜਥੇਬੰਦੀਆਂ
ਵਲੋਂ ਮਹਿਮਦਪੁਰ ਦੀ ਦਾਣਾ ਮੰਡੀ ਵਿਖੇ ਚੱਲ ਰਿਹਾ ਕਿਸਾਨਾਂ ਦਾ ਧਰਨਾ ਅੱਜ ਤੀਜੇ ਦਿਨ
ਵਿਚ ਦਾਖ਼ਲ ਹੋ ਗਿਆ ਹੈ, ਜਿਥੇ ਉਨ੍ਹਾਂ ਸਰਕਾਰ ਖ਼ਿਲਾਫ਼ 27 ਸਤੰਬਰ ਤਕ ਡੱਟ ਕੇ ਧਰਨਾ ਦੇਣ
ਦਾ ਐਲਾਨ ਕੀਤਾ। ਇਸ ਮੌਕੇ ਕਿਸਾਨ ਆਗੂਆਂ ਨੇ ਗੱਲਬਾਤ ਦੌਰਾਨ ਦਸਿਆ ਕਿ ਸਮੇਂ ਦੀਆਂ
ਸਰਕਾਰਾਂ ਨੇ ਕਿਸਾਨਾਂ ਦੀ ਕਦੇ ਵੀ ਕੋਈ ਸਾਰ ਨਹੀਂ ਲਈ ਅਤੇ ਨਾ ਹੀ ਕਿਸਾਨਾਂ ਦੀ ਕਿਸੇ
ਮੰਗ ਨੂੰ ਪੂਰਾ ਕੀਤਾ ਜਿਸ ਕਾਰਨ ਪੰਜਾਬ ਵਿਚ ਕਿਸਾਨ ਆਤਮ ਹਤਿਆਵਾਂ ਦੇ ਰਾਹ 'ਤੇ ਪੈ ਗਏ
ਹਨ। ਕਿਸਾਨ ਆਗੂਆਂ ਨੇ ਕਿਹਾ ਕਿ 'ਰੋਜ਼ਾਨਾ ਸਪੋਕਸਮੈਨ' ਅਖ਼ਬਾਰ ਨੇ ਹਮੇਸ਼ਾ ਕਿਸਾਨਾਂ ਦੇ
ਹੱਕਾਂ ਦੀ ਲੜਾਈ ਲੜੀ ਹੈ।
ਤੇ ਇਸ ਅਖ਼ਬਾਰ ਨੇ ਹਮੇਸ਼ਾ ਕਿਸਾਨਾਂ ਦੀਆਂ ਮੰਗਾਂ ਨੂੰ
ਸਮੇਂ ਦੀਆਂ ਸਰਕਾਰਾਂ ਤਕ ਪਹੁੰਚਾਇਆ ਅਤੇ ਡੱਟ ਕਿਸਾਨਾਂ ਦੀ ਰੱਖਿਆ ਕੀਤੀ। ਕਿਸਾਨਾਂ
ਆਗੂਆਂ ਨੇ ਕਿਹਾ ਕਿ ਪਿਛਲੇ ਕਈ ਸਾਲਾਂ ਤੋਂ ਕਿਸਾਨ 'ਸਪੋਕਸਮੈਨ ਅਖ਼ਬਾਰ' ਨੂੰ ਪੜ੍ਹਦੇ ਆ
ਰਹੇ ਹਨ।