
ਚੰਡੀਗੜ੍ਹ, 10 ਦਸੰਬਰ (ਨੀਲ ਭਲਿੰਦਰ ਸਿਂੰਘ) : ਭਾਵੇਂ ਕਿ ਹਾਲੀਆ ਪੰਜਾਬ ਵਿਧਾਨ ਸਭਾ ਚੋਣਾਂ ਸੂਬਾਈ ਰਾਜਨੀਤੀ ਵਿਚ ਪੂਰਾ ਉਲਟਫੇਰ ਕਰ ਗਈਆਂ ਹਨ ਤੇ ਰਵਾਇਤੀ ਵਿਰੋਧੀ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਮੌਜੂਦਾ ਸਮੇਂ ਰਾਜ ਵਿਧਾਨ ਸਭਾ 'ਚ ਅਸਾਵੇਂ ਸੀਟ ਅਨੁਪਾਤ ਉਤੇ ਹਨ। ਸੁਖਪਾਲ ਸਿੰਘ ਖਹਿਰਾ ਜਿਹੇ ਜੁਸੇਦਾਰ ਨੇਤਾ ਦੀ ਅਗਵਾਈ ਹਾਸਲ ਮੁੱਖ ਵਿਰੋਧੀ ਧਿਰ ਦੀ ਮੌਜੂਦਗੀ ਦੇ ਬਾਵਜੂਦ ਵੀ ਰਵਾਇਤੀ ਵਿਰੋਧੀ ਕਾਂਗਰਸ-ਅਕਾਲੀ ਦਲ ਸੂਬਾਈ ਸਿਆਸਤ ਦੇ ਮੁੱਖ ਅਖਾੜੇ 'ਚ ਬਣੇ ਹੋਏ ਹਨ। ਉਧਰ ਮਿਊਂਸੀਪਲ ਚੋਣਾਂ ਚ ਕਥਿਤ ਸਰਕਾਰੀ ਧੱਕੇਸਾਹੀ ਦੇ ਰੋਸ ਵਜੋਂ ਕੌਮੀ ਸ਼ਾਹਰਾਹ 1 ਅਤੇ ਕਈ ਹੋਰ ਮੁੱਖ ਸੜਕਾਂ ਜਾਮ ਕਰ ਰਾਜਧਾਨੀ ਪਰਤੇ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਮੁੱਖ ਮੰਤਰੀ ਸੁਖਬੀਰ ਸਿਂੰਘ ਬਾਦਲ ਦੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿਂੰਘ ਵਲੋਂ ਸਿੱਧੀ ਖਿਚਾਈ ਕੀਤੀ ਗਈ। ਅੱਜ ਇਕ ਪਾਸੇ ਜਿਥੇ ਸੁਖਬੀਰ ਇਥੇ ਪਾਰਟੀ ਦਫ਼ਤਰ ਵਿਖੇ ਪਾਰਟੀ ਦੀ ਕੋਰ ਕਮੇਟੀ ਦੀ ਬੈਠਕ ਮਗਰੋਂ ਪ੍ਰੈਸ ਕਾਨਫ਼ਰੰਸ ਦੌਰਾਨ ਕਾਂਗਰਸ ਸਰਕਾਰ ਨੂੰ ਗ੍ਰਿਫ਼ਤਾਰੀਆਂ ਲਈ ਸਿੱਧੀ ਚੁਣੌਤੀ ਦਿੰਦੇ ਰਹੇ ਉਧਰ ਦੂਜੇ ਪਾਸੇ ਕੈਪਟਨ ਅਮਰਿੰਦਰ ਸਿਂੰਘ ਦੇ ਅਧਿਕਾਰਤ ਟਵੀਟਰ ਹੈਂਡਲ ਤੋਂ 'ਐਸਐਸਬਾਦਲਦਫ਼ਤਰ' ਨੂੰ ਸੰਬੋਧਨ ਹੋ
ਉਪਰੋ ਥੱਲੀ ਪੰਜ ਅਜਿਹੇ ਟਵੀਟ ਸੁਨੇਹੇ ਜਾਰੀ ਕੀਤੇ ਕਿ ਅਕਾਲੀ ਦਲ ਅਤੇ ਸੁਖਬੀਰ ਇਨ੍ਹਾਂ ਦਾ ਕੋਈ ਸਿੱਧਾ ਜਵਾਬ ਨਾ ਦੇ ਸਕੇ। ਟਵੀਟ ਕਰ ਕੇ ਪੁਛਿਆ (ਬਾਕੀ ਸਫ਼ਾ 2 'ਤੇ) ਗਿਆ ਕਿ ਕੀ ਅਕਾਲੀ ਦਲ ਖਾਸਕਰ ਸੁਖਬੀਰ ਨੂੰ ਕੌਮੀ ਸ਼ਾਹਰਾਹ ਬਾਰੇ ਕਾਨੂੰਨਾਂ, ਇਨ੍ਹਾਂ ਰਾਹੀਂ ਜੰਮੂ ਅਤੇ ਕਸ਼ਮੀਰ ਜਿਹੇ ਸੰਵੇਦਨਸ਼ੀਲ ਖਿਤੇ 'ਚ ਤਾਇਨਾਤ ਹਥਿਆਰਬੰਦ ਫ਼ੋਰਸਾਂ ਲਈ ਰਣਨੀਤਕ ਸਪਲਾਈ, ਆਮ ਮੁਸਾਫ਼ਰਾਂ ਅਤੇ ਹਰਿਮੰਦਰ ਸਾਹਿਬ ਜਾਂਦੇ ਸ਼ਰਧਾਲੂਆਂ
ਦੀਆਂ ਔਕੜਾਂ ਦੀ ਨਹੀਂ ਕੋਈ ਸੋਝੀ ਨਹੀਂ ਹੈ?ਅੱਜ ਦੁਪਹਿਰ 12:43 ਵਜੇ ਤੋਂ 1:33 ਵਜੇ ਦੌਰਾਨ ਲਗਾਤਰ ਘੱਲੇ ਗਏ ਇਨ੍ਹਾਂ ਟਵੀਟ ਸੁਨੇਹਿਆਂ 'ਚ ਕੈਪਟਨ ਆਖਰਕਾਰ ਆਪਣੇ ਨਵੇਂ ਸਿਆਸੀ ਸ਼ਰੀਕ ਅਰਵਿੰਦ ਕੇਜਰੀਵਾਲ (ਕੌਮੀ ਕਨਵੀਨਰ ਆਮ ਆਦਮੀ ਪਾਰਟੀ ਅਤੇ ਮੁੱਖ ਮੰਤਰੀ ਦਿੱਲੀ) ਨੂੰ ਵੀ ਫੁੰਡ ਗਏ। ਉਨ੍ਹਾਂ ਅਕਾਲੀ ਦਲ ਨੂੰ ਮੁਖਾਤਿਬ ਹੁੰਦਿਆਂ ਕਿਹਾ 'ਜਾਪਦੈ ਅਕਾਲੀ ਦਲ ਸੜਕਛਾਪ ਸਿਆਸਤ 'ਤੇ ਉਤਰ ਆਮ ਆਦਮੀ ਪਾਰਟੀ ਦੇ ਰਾਹ ਤੁਰਿਐ' ਇਸ ਲਈ ਆਪ ਦਾ ਪਿਛਲੀਆਂ ਚੋਣਾਂ 'ਚ ਹੋਇਆ ਹਸ਼ਰ ਤਾਂ ਵੇਖ ਲਵੇ। ਦਸਣਯੋਗ ਹੈ ਕਿ ਮੁੱਖ ਮੰਤਰੀ ਦਾ ਪਹਿਲਾ ਸਿਆਸੀ ਪੈਂਤੜਾ ਵੀ ਅਕਾਲੀ ਦਲ ਨੂੰ ਕਾਫ਼ੀ ਮਹਿੰਗਾ ਪੈਂਦਾ ਪ੍ਰਤੀਤ ਹੋ ਰਿਹਾ ਹੈ। ਜਿਸ ਤਹਿਤ ਅਕਾਲੀ ਪਹਿਲਾਂ 13 ਕੇਸ ਵਾਪਸ ਕਰਵਾਉਂਦੇ-ਕਰਵਾਉਂਦੇ ਨੈਸ਼ਨਲ ਹਾਈਵੇਜ਼ ਐਕਟ ਆਦਿ ਤਹਿਤ ਅਪਣੇ ਸਿਰ 2000 ਤੋਂ ਜ਼ਿਆਦਾ ਕੇਸ ਪੁਆ ਬੈਠੇ ਹਨ।