
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਦੇ ਖਾਤਿਆਂ ਵਿਚ 15 ਲੱਖ ਰੁਪਏ ਜਮ੍ਹਾਂ ਕਰਾਉਣ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਅੱਗ ਦੀ ਤਰ੍ਹਾਂ ਫੈਲ ਗਈ ਹੈ।
ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਲੋਕਾਂ ਦੇ ਖਾਤਿਆਂ ਵਿਚ 15 ਲੱਖ ਰੁਪਏ ਜਮ੍ਹਾਂ ਕਰਾਉਣ ਦੀ ਖ਼ਬਰ ਸੋਸ਼ਲ ਮੀਡੀਆ ‘ਤੇ ਅੱਗ ਦੀ ਤਰ੍ਹਾਂ ਫੈਲ ਗਈ ਹੈ। ਇਸ ਤੋਂ ਬਾਅਦ ਕੇਰਲ ਵਿਚ ਲੋਕਾਂ ਨੇ ਬੈਂਕ ਤੋਂ ਬਾਹਰ ਖਾਤਾ ਖੁਲਵਾਉਣ ਲਈ ਲਾਈਨ ਲਗਾ ਲਈ ਹੈ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਏ ਇਕ ਮੈਸੇਜ ਨੂੰ ਸਚ ਸਮਝ ਕੇ ਲੋਕ ਪੋਸਟਲ ਬੈਂਕ ਵਿਚ ਖਾਤਾ ਖੁਲਵਾਉਣ ਲਈ ਲਾਈਨਾਂ ਵਿਚ ਖੜੇ ਹੋ ਗਏ।
Narendra Modi
ਲਾਈਨ ਵਿਚ ਖੜੇ ਲੋਕਾਂ ਨੇ ਕਿਹਾ ਕਿ ਸਰਕਾਰ ਪ੍ਰਧਾਨ ਮੰਤਰੀ ਵੱਲੋਂ ਕੀਤੇ ਗਏ 15 ਲੱਖ ਰੁਪਏ ਦੇ ਵਾਅਦੇ ਨੂੰ ਪੂਰਾ ਕਰਨ ਦੀ ਯੋਜਨਾ ਬਣਾ ਰਹੀ ਹੈ। ਕੇਰਲ ਦੇ ਮੁਨਾਰ ਵਿਚ ਚਾਹ ਦੇ ਬਗਾਨਾਂ ‘ਚ ਕੰਮ ਕਰਨ ਵਾਲੇ ਹਜ਼ਾਰਾਂ ਲੋਕ ਦਿਹਾੜੀਦਾਰ ਹਨ। ਇੱਥੋਂ ਦੇ ਮਜ਼ਦੂਰ ਖਾਤਾ ਖੁਲਵਾਉਣ ਲਈ ਮੁਨਾਰ ਪੋਸਟ ਆਫਿਸ ਦੇ ਬਾਹਰ ਜਮ੍ਹਾਂ ਹੋ ਗਏ ਹਨ।
Rumour About Rs 15 Lakhs Promised By Modi
ਇਸੇ ਦੌਰਾਨ ਭਾਰੀ ਗਿਣਤੀ ਵਿਚ ਲੋਕ ਅਪਣੇ ਸਾਰੇ ਕੰਮ ਛੱਡ ਕੇ ਡਾਕਖਾਨੇ ਦੇ ਬਾਹਰ ਲਾਈਨਾਂ ਵਿਚ ਖੜੇ ਹੋਏ ਹਨ। ਨਤੀਜਾ ਇਹ ਰਿਹਾ ਕਿ ਸਿਰਫ਼ ਮੁਨਾਰ ਡਾਕਖਾਨੇ ਵਿਚ ਹੀ ਪਿਛਲੇ 3 ਦਿਨਾਂ ਵਿਚ 1050 ਤੋਂ ਜ਼ਿਆਦਾ ਖਾਤੇ ਖੋਲੇ ਗਏ। ਇਸ ਤੋਂ ਪਹਿਲਾਂ ਵੀ ਅਜਿਹੀਆਂ ਖ਼ਬਰਾਂ ਕਾਫ਼ੀ ਵਾਇਰਲ ਹੋ ਰਹੀਆਂ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।