ਕੈਨੇਡਾ ਸੰਸਦੀ ਚੋਣਾਂ: ਪੰਜਾਬ ਦੀਆਂ 21 ਧੀਆਂ ਅਜ਼ਮਾਉਣ ਜਾ ਰਹੀਆਂ ਕਿਸਮਤ
Published : Sep 1, 2021, 5:12 pm IST
Updated : Sep 1, 2021, 5:12 pm IST
SHARE ARTICLE
Canada Parliamentary Elections: Punjab's 21 Daughters Going to Try Their Destiny
Canada Parliamentary Elections: Punjab's 21 Daughters Going to Try Their Destiny

20 ਸਤੰਬਰ ਨੂੰ ਕੈਨੇਡਾ ਦੀ 44ਵੀਂ ਸੰਸਦ ਲਈ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਵੀ ਜਾਰੀ ਹੈ।

 

ਓਟਾਵਾ: 20 ਸਤੰਬਰ ਨੂੰ ਕੈਨੇਡਾ ਦੀ 44ਵੀਂ ਸੰਸਦ ਲਈ ਚੋਣਾਂ ਹੋਣ ਜਾ ਰਹੀਆਂ ਹਨ। ਇਸ ਦੌਰਾਨ ਜ਼ੋਰਾਂ-ਸ਼ੋਰਾਂ ਨਾਲ ਚੋਣ ਪ੍ਰਚਾਰ ਵੀ ਜਾਰੀ ਹੈ। ਉਮੀਦਵਾਰਾਂ ਵਲੋਂ ਦਿਨ-ਰਾਤ ਇਕ ਕਰਕੇ ਸੰਸਦ 'ਚ ਪਹੁੰਚਣ ਲਈ ਅੱਡੀ-ਚੋਟੀ ਦਾ ਜ਼ੋਰ ਲਾਇਆ ਜਾ ਰਿਹਾ ਹੈ। ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਕਈ ਪੰਜਾਬੀ ਚਿਹਰੇ ਵਿਦੇਸ਼ੀ ਧਰਤੀ ’ਤੇ ਹੋਣ ਜਾ ਰਹੀਆਂ ਚੋਣਾਂ ਵਿਚ ਅਪਣੀ ਕਿਸਮਤ ਅਜ਼ਮਾਉਣ ਜਾ ਰਹੇ ਹਨ। 338 ਮੈਂਬਰੀ ਸੰਸਦ ਲਈ ਹੋਣ ਵਾਲੀਆਂ ਇਹਨਾਂ ਚੋਣਾਂ ਵਿਚ ਕੁੱਲ 21 ਪੰਜਾਬਣਾਂ ਮੈਦਾਨ ਵਿਚ ਹਨ।

Justin TrudeauJustin Trudeau

ਹੋਰ ਪੜ੍ਹੋ: ਹੁਣ ਤੁਸੀਂ ਵੀ ਅਪਣੇ ਲਿਖਣ ਦੇ ਹੁਨਰ ਨੂੰ ਪਹੁੰਚਾ ਸਕਦੇ ਹੋ ਵਿਦੇਸ਼ਾਂ ਤੱਕ, ਜਾਣੋ ਕਿਵੇਂ

ਚੋਣ ਮੈਦਾਨ ’ਚ 21 ਪੰਜਾਬਣਾਂ
ਇਹਨਾਂ ਵਿਚ ਰਾਜਪ੍ਰੀਤ ਤੂਰ, ਸਬੀਨਾ ਸਿੰਘ, ਸੁੱਖੀ ਜੰਡੂ, ਟੀਨਾ ਬੈਂਸ, ਇੰਦਰਾ ਬੈਂਸ, ਈਸ਼ਾ ਕੋਹਲੀ, ਜੱਗ ਸਹੋਤਾ,ਜਸਵੀਨ ਰਤਨ, ਮੇਢਾ ਜੋਸ਼ੀ, ਪ੍ਰੀਤੀ ਲਾਂਬਾ, ਅਨੀਤਾ ਅਨੰਦ, ਅੰਜੂ ਢਿੱਲੋਂ, ਬਰਦੀਸ਼ ਚੱਗਰ, ਗੁਨੀਤ ਗਰੇਵਾਲ, ਕਮਲ ਖਹਿਰਾ, ਲਖਵਿੰਦਰ ਝੱਜ, ਨਰਵੀਨ ਗਿੱਲ, ਰੂਬੀ ਸਹੋਤਾ, ਸਰਬੀਨਾ ਗਰੋਵਰ, ਸੋਨੀਆ ਸਿੱਧੂ 44ਵੀਂ ਸੰਸਦ ਵਿਚ ਜਾਣ ਲਈ ਚੋਣ ਮੈਦਾਨ ਵਿਚ ਹਨ।

Jagmeet Singh Member of ParliamentJagmeet Singh

ਹੋਰ ਪੜ੍ਹੋ: ਵੱਖ-ਵੱਖ ਮੰਗਾਂ ਨੂੰ ਲੈ ਕੇ ਨੋਇਡਾ ਵਿਚ 81 ਪਿੰਡਾਂ ਦੇ ਕਿਸਾਨਾਂ ਦਾ ਧਰਨਾ, 300 ਨੂੰ ਕੀਤਾ ਗ੍ਰਿਫ਼ਤਾਰ

ਦੱਸ ਦਈਏ ਕਿ ਇਹਨਾਂ ਵਿਚੋਂ ਅਨੀਤਾ ਅਨੰਦ, ਬਰਦੀਸ਼ ਚੱਗਰ, ਅੰਜੂ ਢਿੱਲੋਂ, ਸੋਨੀਆ ਸਿੱਧੂ, ਜੱਗ ਸਹੋਤਾ, ਕਮਲ ਖਹਿਰਾ ਤੇ ਰੂਬੀ ਸਹੋਤਾ 43ਵੀਂ ਸੰਸਦ ਦੀਆਂ ਚੋਣਾਂ ਵਿਚ ਚੁਣੀਆਂ ਗਈਆਂ ਸਨ, ਜੋ ਫਿਰ ਤੋਂ ਚੋਣ ਮੈਦਾਨ ਵਿਚ ਹਨ। ਅਨੀਤਾ ਅਨੰਦ ਓਕਵਿਲ ਸੰਸਦੀ ਹਲਕੇ ਤੋਂ ਲਿਬਰਲ ਪਾਰਟੀ ਦੀ ਉਮੀਦਵਾਰ ਹੈ।

Canada Parliamentary ElectionsCanada Parliamentary Elections

ਹੋਰ ਪੜ੍ਹੋ: ਨਵੀਨੀਕਰਨ ਦੇ ਨਾਂਅ ’ਤੇ ਜਲ੍ਹਿਆਂਵਾਲਾ ਬਾਗ਼ ਦੀ ਵਿਰਾਸਤ ਨਾਲ ਛੇੜਛਾੜ! ਜਾਣੋ ਕੀ ਕੁਝ ਬਦਲਿਆ?

ਬਰਦੀਸ਼ ਚੱਗਰ ਵਾਟਰਲੂ ਹਲਕੇ ਤੋਂ ਲਿਬਰਲ ਪਾਰਟੀ ਵੱਲੋਂ ਮੈਦਾਨ ਵਿਚ ਹੈ, ਅੰਜੂ ਢਿੱਲੋਂ ਲਾਚੀਨ-ਲਾਸਾਲ ਹਲਕੇ ਤੋਂ ਲਿਬਰਲ ਪਾਰਟੀ ਦੀ ਟਿਕਟ 'ਤੇ ਚੋਣ ਮੈਦਾਨ ਵਿਚ ਹੈ। ਬਰੈਂਪਟਨ ਸਾਊਥ ਤੋਂ ਚੋਣ ਲੜ ਰਹੇ ਤਿੰਨ ਉਮੀਦਵਾਰ ਪੰਜਾਬੀ ਹਨ। ਸੋਨੀਆ ਸਿੱਧੂ ਲਿਬਰਲ ਪਾਰਟੀ, ਕੰਜ਼ਰਵੇਟਿਵ ਵੱਲੋਂ ਰਮਨਦੀਪ ਸਿੰਘ ਬਰਾੜ ਅਤੇ ਐਨਡੀਵੀ ਵੱਲੋਂ ਤੇਜਿੰਦਰ ਸਿੰਘ ਚੋਣ ਮੈਦਾਨ ਵਿਚ ਨਿਤਰੇ ਹਨ।

Justin TrudeauJustin Trudeau

ਹੋਰ ਪੜ੍ਹੋ: ਕਿਸਾਨਾਂ ਨੇ ਰੋਕਿਆ ਬਿਕਰਮ ਮਜੀਠੀਆ ਦਾ ਕਾਫਲਾ, ਦਿਖਾਈਆਂ ਕਾਲੀਆਂ ਝੰਡੀਆਂ

ਇਸ ਤੋਂ ਇਲ਼ਾਵਾ ਕੈਲਗਰੀ ਸਕਾਈਵਿਊ ਹਲਕੇ ਵਿਚ 4 ਪੰਜਾਬੀਆਂ ਵਿਚਾਲੇ ਮੁਕਾਬਲਾ ਹੈ। ਇੱਥੋਂ ਐਡਵੋਕੇਟ ਜਗਦੀਪ ਕੌਰ ਸਹੋਤਾ ਕੰਜ਼ਰਵੇਟਿਵ,  ਜਾਰਜ ਚਾਹਲ ਲਿਬਰਲ, ਗੁਰਿੰਦਰ ਸਿੰਘ ਗੱਲ ਐਨਡੀਪੀ ਅਤੇ ਹੈਰੀ ਢਿੱਲੋਂ ਪੀਪਲਜ਼ ਪਾਰਟੀ ਆਫ ਕੈਨੇਡਾ ਵੱਲੋਂ ਚੋਣ ਲੜ ਰਹੇ ਹਨ। ਪ੍ਰਧਾਨ ਮੰਤਰੀ ਬਣਨ ਲਈ ਇਸ ਵਾਰ ਲਿਬਰਲ ਪਾਰਟੀ ਦੇ ਆਗੂ ਅਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ, ਕੰਜ਼ਰਵੇਟਿਵ ਆਗੂ ਐਰਨ ਓ ਟੂਲ, ਨਿਊ ਡੈਮੋਕ੍ਰੇਟਿਕ ਪਾਰਟੀ ਦੇ ਆਗੂ ਜਗਮੀਤ ਸਿੰਘ, ਬਲਾਕ ਕਿਊਬਰ ਦੇ ਵੇਅਸ ਫਰਾਂਸਿਕ, ਗਰੀਨ ਪਾਰਟੀ ਦੇ ਆਗੂ ਅਨੈਮੀ ਪਾਲ, ਪੀਪਲਜ਼ ਪਾਰਟੀ ਆਫ਼ ਕੈਨੇਡਾ ਦੇ ਆਗੂ ਮੈਕਸੀਅਮ ਬਰਨੀਅਰ ਵਿਚਾਲੇ ਮੁਕਾਬਲਾ ਹੋਵੇਗਾ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement