Powerful woman in Canada: ਕੈਨੇਡਾ ’ਚ 6 ਭਾਰਤੀ ਔਰਤਾਂ ਨੂੰ ਮਿਲਿਆ ਸ਼ਕਤੀਸ਼ਾਲੀ ਔਰਤ ਦਾ ਸਨਮਾਨ
Published : Nov 1, 2023, 3:19 pm IST
Updated : Nov 1, 2023, 3:19 pm IST
SHARE ARTICLE
Indian women got honor of a powerful woman in Canada
Indian women got honor of a powerful woman in Canada

ਵੂਮੈਨ ਐਗਜ਼ੀਕਿਊਟਿਵ ਨੈਟਵਰਕ ਵਲੋਂ ਸਾਲ 2023 ਲਈ 100-ਸ਼ਕਤੀਸ਼ਾਲੀ ਔਰਤਾਂ ਦੇ ਨਾਵਾਂ ਦਾ ਐਲਾਨ

Indian women got honor of a powerful woman in Canada: ਕੈਨੇਡਾ ਵਿਚ ਵੱਖ-ਵੱਖ ਖੇਤਰਾਂ ਵਿਚ ਸਫਲ ਔਰਤਾਂ ਨੂੰ ਉਤਸ਼ਾਹਤ ਕਰਨ ਵਾਲੀ ਸੰਸਥਾ ਵੂਮੈਨ ਐਗਜ਼ੀਕਿਊਟਿਵ ਨੈਟਵਰਕ ਵਲੋਂ ਸਾਲ 2023 ਲਈ 100-ਸ਼ਕਤੀਸ਼ਾਲੀ ਔਰਤਾਂ ਦੇ ਨਾਵਾਂ ਦਾ ਐਲਾਨ ਕੀਤਾ ਗਿਆ।

ਇਸ ਦੌਰਾਨ 6 ਭਾਰਤੀ ਔਰਤਾਂ ਨੂੰ ਵੀ ਸ਼ਕਤੀਸ਼ਾਲੀ ਔਰਤ ਦਾ ਸਨਮਾਨ ਮਿਲਿਆ ਹੈ। ਇਨ੍ਹਾਂ ਵਿਚ ਪ੍ਰੋ. ਪੂਨਮ ਪੁਰੀ, ਮਨਿੰਦਰ ਧਾਲੀਵਾਲ, ਅਨੀਤਾ ਧਾਲੀਵਾਲ, ਨੇਹਾ ਖੰਡੇਲਵਾਲ, ਅਮੀ ਸ਼ਾਹ ਤੇ ਸੋਨਾ ਮਹਿਤਾ ਦੇ ਨਾਂਅ ਸ਼ਾਮਲ ਹਨ। ਇਹ ਸਨਮਾਨ ਹਰ ਸਾਲ ਉਨ੍ਹਾਂ ਔਰਤਾਂ ਨੂੰ ਦਿਤਾ ਜਾਂਦਾ ਹੈ, ਜਿਨ੍ਹਾਂ ਦਾ ਸਮਾਜ ਸੇਵਾ ਦੇ ਖੇਤਰ 'ਚ ਅਹਿਮ ਯੋਗਦਾਨ ਹੋਵੇ।

ਪ੍ਰੋ. ਪੂਨਮ ਪੁਰੀ ਇਕ ਲਾਅ ਪ੍ਰੋਫ਼ੈਸਰ ਹਨ। ਮਨਿੰਦਰ ਧਾਲੀਵਾਲ ਸਟਾਰਅੱਪ ਸਟੂਡੀਓ ਐਕਸੀਲੇਟਰ ਤੇ ਵੈਂਚਰ ਫੰਡ ਦੀ ਮੈਨੇਜਿੰਗ ਪਾਰਟਨਰ ਹਨ। ਇਸ ਤੋਂ ਇਲਾਵਾ ਅਨੀਤਾ ਅਗਰਵਾਲ ਬੈਸਟ ਬਾਰਗਿੰਨਜ਼ ਜਿਊਲਰੀ ਅਤੇ ਜਿਊਲਰੀ 4 ਐਵਰ ਦੀ ਸੀ.ਈ.ਓ. ਹੈ। ਇਨ੍ਹਾਂ ਵਿਚ ਅਮੀ ਸ਼ਾਹ ਪੀਕਾਪੱਕ ਸੰਸਥਾ ਦੀ ਸਹਿ ਸੰਸਥਾਪਿਕ ਹੈ, ਉਨ੍ਹਾਂ ਵਲੋਂ ਸਕੂਲੀ ਵਿਦਿਆਰਥੀਆਂ ਨੂੰ ਤਣਾਅ ਛੁਟਕਾਰਾ ਪਾਉਣ ਸੰਬਧੀ ਜਾਗਰੂਕ ਕੀਤਾ ਜਾਂਦਾ ਹੈ। ਇੰਡੀਅਨ ਵੂਮੈਨ ਸਰਕਲ ਸੰਸਥਾ ਦੀ ਸੰਸਥਾਪਕ ਨੇਹਾ ਖੰਡੇਲਵਾਲ ਭਾਰਤ ਤੋਂ ਕੈਨੇਡਾ ਆਈਆਂ ਨਵੀਆਂ ਇੰਮੀਗ੍ਰਾਂਟ ਔਰਤਾਂ ਨੂੰ ਕਿੱਤਾਮੁਖੀ ਬਾਰੇ ਸਿੱਖਿਆ ਦਿੰਦੀ ਹੈ।

 (For more news apart from Indian women got honor of a powerful woman in Canada, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement