Taranjit Singh Sandhu News: ਤਰਨਜੀਤ ਸਿੰਘ ਸੰਧੂ ਨਾਲ ਦੁਰਵਿਵਹਾਰ ਲਈ ਗੁਰਦੁਆਰਾ ਪ੍ਰਬੰਧਕਾਂ ਨੇ ਮੰਗੀ ਮੁਆਫੀ
Published : Dec 1, 2023, 2:07 pm IST
Updated : Dec 1, 2023, 2:07 pm IST
SHARE ARTICLE
Taranjit Singh Sandhu
Taranjit Singh Sandhu

ਕਿਹਾ, ਅਗਲੀ ਫੇਰੀ ਵਿਚ ਸਹਿਜ ਅਨੁਭਵ ਯਕੀਨੀ ਬਣਾਉਣ ਦਾ ਵਾਅਦਾ ਕਰਦੇ ਹਾਂ

Taranjit Singh Sandhu News: ਅਮਰੀਕਾ ਵਿਚ ‘ਲੌਂਗ ਆਈਲੈਂਡ ਗੁਰਦੁਆਰਾ’ ਦੇ ਪ੍ਰਬੰਧਕਾਂ ਨੇ ਭਾਰਤੀ ਰਾਜਦੂਤ ਤਰਨਜੀਤ ਸਿੰਘ ਸੰਧੂ ਦੀ ਹਫ਼ਤਾਵਰੀ ਫੇਰੀ ਦੌਰਾਨ ਸੰਗਤ ਦੇ ਕੁੱਝ ਮੈਂਬਰਾਂ ਵਲੋਂ ਕੀਤੇ ਗਲਤ ਵਿਵਹਾਰ ਲਈ ਮੁਆਫ਼ੀ ਮੰਗੀ ਹੈ।

ਹਿਕਸਵਿਲੇ, ਲੋਂਗ ਆਈਲੈਂਡ, ਨਿਊਯਾਰਕ ਵਿਚ ਗੁਰਦੁਆਰਾ ਗੁਰੂ ਨਾਨਕ ਦਰਬਾਰ ਦੀ ਪ੍ਰਬੰਧਕ ਕਮੇਟੀ ਨੇ 29 ਨਵੰਬਰ ਨੂੰ ਰਾਜਦੂਤ ਨੂੰ ਲਿਖੇ ਪੱਤਰ ਵਿਚ ਕਿਹਾ, "ਅਸੀਂ ਕਿਸੇ ਵੀ ਅਸੁਵਿਧਾ ਲਈ ਮੁਆਫ਼ੀ ਚਾਹੁੰਦੇ ਹਾਂ ਅਤੇ ਤੁਹਾਡੀ ਅਗਲੀ ਫੇਰੀ ਵਿਚ ਇਕ ਸਹਿਜ ਅਨੁਭਵ ਯਕੀਨੀ ਬਣਾਉਣ ਦਾ ਵਾਅਦਾ ਕਰਦੇ ਹਾਂ।"

ਸੰਧੂ, ਨਿਊਯਾਰਕ ਵਿਚ ਭਾਰਤ ਦੇ ਕੌਂਸਲ ਜਨਰਲ ਰਣਧੀਰ ਜੈਸਵਾਲ ਦੇ ਨਾਲ, 26 ਨਵੰਬਰ, ਐਤਵਾਰ ਨੂੰ ਲੋਂਗ ਆਈਲੈਂਡ ਗੁਰਦੁਆਰੇ ਵਿਚ ਗਏ ਸਨ।

ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਅਪਣੇ ਪੱਤਰ ਵਿਚ ਕਿਹਾ, “ਅਫ਼ਸੋਸ ਦੀ ਗੱਲ ਹੈ ਕਿ ਤੁਹਾਡੀ ਫੇਰੀ ਦੌਰਾਨ ਇਕ ਘਟਨਾ ਵਾਪਰੀ ਹੈ। ਅਸੀਂ ਗੁਰਦੁਆਰਾ-ਗੁਰੂ ਨਾਨਕ ਦਰਬਾਰ, ਲੋਂਗ ਆਈਲੈਂਡ ਹਿਕਸਵਿਲੇ ਦੇ ਪ੍ਰਬੰਧਕ, ਸੰਗਤ ਅਤੇ ਸਤਿਕਾਰਯੋਗ ਗਿਆਨੀ ਗੁਰਬਖਸ਼ ਸਿੰਘ ਗੁਲਸ਼ਨ ਜੀ ਅਜਿਹੀਆਂ ਘਟਨਾਵਾਂ ਦੀ ਸਖ਼ਤ ਨਿਖੇਧੀ ਕਰਦੇ ਹਾਂ”। ਉਨ੍ਹਾਂ ਕਿਹਾ, "ਅਸੀਂ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਕਿ ਅਸੀਂ ਤੁਹਾਡੀ ਅਗਲੀ ਫੇਰੀ ਦੌਰਾਨ ਵਾਧੂ ਸਾਵਧਾਨੀ ਵਰਤਾਂਗੇ ਅਤੇ ਅਜਿਹੀਆਂ ਘਟਨਾਵਾਂ ਨੂੰ ਰੋਕਣ ਲਈ ਉਪਾਅ ਕਰਾਂਗੇ"।

(For more news apart from Taranjit Singh Sandhu News in Punjabi Gurdwara issues apology, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement