
Machhiwara Sahib News: ਸੜਕ ਕਿਨਾਰੇ ਮਿਲੀ ਨੌਜਵਾਨ ਦੀ ਪਹਿਚਾਣ
Death of a young man in Machhiwara Sahib News in punjabi : ਬੇਟ ਇਲਾਕੇ ਦੇ ਪਿੰਡ ਲੱਖੋਵਾਲ ਕਲਾਂ ਦੇ ਰਹਿਣ ਵਾਲੇ ਛਿੰਦਰਪਾਲ ਦੇ ਪੁੱਤਰ ਰਮਨ ਕੁਮਾਰ (23) ਦੀ ਸ਼ੱਕੀ ਹਾਲਤ ਵਿਚ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਜਿਸ ਦੀ ਪਿੰਡ ਤੋਂ ਕੁੱਝ ਕੁ ਦੂਰੀ ’ਤੇ ਸੜਕ ਕਿਨਾਰੇ ਮਿਲੀ ਹੈ। ਪੁਲਿਸ ਕੋਲ ਬਿਆਨ ਦਰਜ ਕਰਵਾਉਂਦਿਆਂ ਮ੍ਰਿਤਕ ਦੇ ਪਿਤਾ ਛਿੰਦਰਪਾਲ ਨੇ ਦਸਿਆ ਕਿ ਉਸ ਦਾ ਲੜਕਾ ਰਮਨ ਕੁਮਾਰ ਕਰੀਬ 4 ਮਹੀਨੇ ਪਹਿਲਾਂ ਹੀ ਸਾਊਦੀ ਅਰਬ ਤੋਂ ਪਰਤਿਆ ਸੀ ਅਤੇ ਹੁਣ ਉਹ ਪਿੰਡ ਵਿਚ ਹੀ ਰਹਿ ਰਿਹਾ ਸੀ।
ਇਹ ਵੀ ਪੜ੍ਹੋ: Pathankot NRI Meeting News: ਪਠਾਨਕੋਟ ਵਿਚ ਅੱਜ NRI ਮੀਟਿੰਗ, CM ਭਗਵੰਤ ਮਾਨ ਸੁਣਨ ਗਏ ਸ਼ਿਕਾਇਤਾਂ
ਲੰਘੀ 31 ਜਨਵਰੀ ਨੂੰ ਉਹ ਅਪਣੇ ਘਰੋਂ ਮੋਟਰਸਾਈਕਲ ’ਤੇ ਗਿਆ ਅਤੇ ਬੀਤੀ ਰਾਤ ਉਨ੍ਹਾਂ ਨੂੰ ਸੂਚਨਾ ਮਿਲੀ ਕਿ ਉਨ੍ਹਾਂ ਦਾ ਲੜਕਾ ਪਿੰਡ ਤੋਂ ਕਿਲੋਮੀਟਰ ਦੂਰੀ ’ਤੇ ਸੜਕ ’ਤੇ ਡਿਗਿਆ ਪਿਆ ਹੈ।
ਇਹ ਵੀ ਪੜ੍ਹੋ: Jalandhar news: ਜਲੰਧਰ 'ਚ ਸਾਈਬਰ ਠੱਗਾਂ ਨੇ ਜਾਲ 'ਚ ਫਸਾ ਕੇ 2 ਭੈਣਾਂ ਤੋਂ ਮਾਰੀ 19 ਲੱਖ ਰੁਪਏ ਦੀ ਠੱਗੀ
ਜਦੋਂ ਉਨ੍ਹਾਂ ਨੇ ਮੌਕੇ ’ਤੇ ਜਾ ਵੇਖਿਆ ਤਾਂ ਰਮਨ ਕੁਮਾਰ ਦੀ ਮੌਤ ਹੋ ਚੁੱਕੀ ਸੀ ਅਤੇ ਮੋਟਰਸਾਈਕਲ ਉਸ ਕੋਲ ਡਿਗਿਆ ਪਿਆ ਸੀ। ਸੂਚਨਾ ਮਿਲਣ ’ਤੇ ਥਾਣਾ ਮੁਖੀ ਭਿੰਦਰ ਸਿੰਘ ਖੰਗੂੜਾ ਅਤੇ ਸਹਾਇਕ ਥਾਣੇਦਾਰ ਪਵਨਜੀਤ ਵੀ ਮੌਕੇ ’ਤੇ ਪਹੁੰਚ ਗਏ ਜਿਨ੍ਹਾਂ ਦੇਖਿਆ ਕਿ ਰਮਨ ਕੁਮਾਰ ਦੇ ਸਰੀਰ ’ਤੇ ਕੋਈ ਵੀ ਸੱਟ ਦਾ ਨਿਸ਼ਾਨ ਨਹੀਂ ਸੀ, ਫਿਰ ਵੀ ਪੁਲਿਸ ਵਲੋਂ ਲਾਸ਼ ਕਬਜ਼ੇ ’ਚ ਕਰ ਪੋਸਟਮਾਰਟਮ ਲਈ ਭੇਜ ਦਿਤੀ ਹੈ।
ਤਾਜ਼ਾ ਅਪਡੇਟਸ ਲ ਸਾਡੇ Whatsapp Broadcast Channel ਨਾਲ ਜੁੜੋ।
(For more news apart from, Death of a young man in Machhiwara Sahib News in punjabi , stay tuned to Rozana Spokesman)