
ਸਿੱਖ ਵਿਰਾਸਤ ਮਹੀਨਾ ਬਰੈਂਪਟਨ ਵਿਚ ਅਪ੍ਰੈਲ ਮਹੀਨੇ 'ਚ ਮਨਾਇਆ ਜਾ ਰਿਹਾ ਹੈ।
ਬਰੈਂਪਟਨ: ਟੋਰਾਂਟੋ ਵਿਚ ਸਥਿਤ ਪੀਲ ਆਰਟ ਗੈਲਰੀ, ਮਿਊਜ਼ੀਅਮ ਅਤੇ ਆਰਕਾਈਵਜ਼ ਵੱਲੋਂ ਵਿਸ਼ਾਲ ਟੋਰਾਂਟੋ ਵਿਚ ਰਹਿ ਰਹੇ ਸਥਾਨਕ ਲੋਕਾਂ ਨੂੰ ਸਿੱਖ ਵਿਰਾਸਤ ਮਹੀਨੇ ਦੌਰਾਨ ਸਿੱਖ ਇਤਿਹਾਸ ਅਤੇ ਸੱਭਿਆਚਾਰ ਮਨਾਇਆ ਜਾ ਰਿਹਾ ਹੈ। ਇਸ ਆਯੋਜਨ ਦੌਰਾਨ ਕੋਈ ਵੀ ਕਿਸੇ ਵੀ ਵਰਕਸ਼ਾਪ ਵਿਚ ਹਿੱਸਾ ਲੈ ਸਕਦਾ ਹੈ, ਪ੍ਰਸਿੱਧ ਸਿੱਖ ਸਖਸ਼ੀਅਤਾਂ ਬਾਰੇ ਜਾਣ ਸਕਦਾ ਹੈ ਅਤੇ ਕਨੇਡਾ ਦੇ ਕੁਝ ਪ੍ਰਭਾਵਸ਼ਾਲੀ ਸਿੱਖਾਂ ਦੇ ਵਿਚਾਰ ਸੁਣ ਸਕਦਾ ਹੈ।
ਸਿੱਖ ਵਿਰਾਸਤ ਮਹੀਨੇ ਦੇ ਪ੍ਰੋਗਰਾਮਾਂ ਦਾ ਵੇਰਵਾ official calendar ‘ਤੇ ਵੀ ਦੇਖਿਆ ਜਾ ਸਕਦਾ ਹੈ।
Sikh heritage month
5 ਅਪ੍ਰੈਲ-ਅਰਜਨ ਭੁੱਲਰ ਨਾਲ ਵਾਰਤਾਲਾਪ
ਸਿੱਖ ਓਲੰਪਿਕਸ ਅਤੇ ਯੂਐਫਸੀ (UFC) ਫਾਈਟਰ Arjan Bhullar ਬਰੈਂਪਟਨ ਦੇ ਸਿਟੀ ਹਾਲ ਵਿਚ ਆਪਣਾ ਕੈਰੀਅਰ ਅਤੇ ਇਕ ਸਿੱਖ ਦੇ ਤੌਰ ‘ਤੇ ਆਪਣੇ ਜੀਵਨ ਬਾਰੇ ਵਿਚਾਰ ਸਾਂਝੇ ਕਰਨਗੇ। ਕਿਸੇ ਨੂੰ ਵੀ ਇਸ ਵਾਰਤਾਲਾਪ ਦੇ ਮੌਕੇ ਨੂੰ ਗੁਵਾਉਣਾ ਨਹੀਂ ਚਾਹੀਦਾ।
14 ਅਪ੍ਰੈਲ- ਕੀਰਤਨ ਵਰਕਸ਼ਾਪ
ਕਈ ਇਨਾਮ ਜੇਤੂ ਸਰੰਦਾ ਵਾਦਕ ਅਮਨਜੋਤ ਕੌਰ 2 ਘੰਟਿਆਂ ਲਈ ਸ਼ਬਦ ਕੀਰਤਨ( introductory course) ਸਿਖਾਉਣਗੇ। ਉਹ ਸਿੱਖੀ ਸਾਜ਼ਾਂ ਦੀ ਖੋਜ, ਉਹਨਾਂ ਦੀਆਂ ਵਿਸ਼ੇਸ਼ਤਾਵਾਂ ਅਤੇ ਸ਼ਬਦ ਗਾਇਨ ਬਾਰੇ ਵੀ ਦੱਸਣਗੇ।
Sikh heritage month
21 ਅਪ੍ਰੈਲ- ਬਾਬਰ ਬਾਣੀ: ਧਾਰਮਿਕ ਅਤੇ ਰਾਜਨੀਤਕ ਭ੍ਰਿਸ਼ਟਾਚਾਰ ਦਾ ਸਾਹਮਣਾ ਕਰਨਾ
15ਵੀਂ ਸਦੀ ਵਿਚ ਉਜ਼ਬੇਕੀ ਸ਼ਾਸਕ ਬਾਬਰ ਦੇ ਹਮਲੇ ਦੌਰਾਨ ਕੀਤੀਆਂ ਗਈਆਂ ਧੱਕੇਸ਼ਾਹੀਆਂ ਦੇ ਖਿਲਾਫ਼ ਗੁਰੂ ਨਾਨਕ ਸਾਹਿਬ ਵੱਲੋਂ ਚੁੱਕੀ ਗਈ ਆਵਾਜ਼ ਬਾਰੇ ਚਰਚਾ ਕੀਤੀ ਜਾਵੇਗੀ। ਕਈ ਸਦੀਆਂ ਪਹਿਲਾਂ ਆਏ ਇਕ ਗੁਰੂ ਨਾਨਕ ਨੇ ਕਿਵੇਂ ਸਿੱਖਾਂ ਦੇ ਲੋਕ ਭਲਾਈ ਦੇ ਜਜ਼ਬੇ ਦੀ ਨੀਂਹ ਰੱਖੀ।