
ਪੀਲ ਡਿਸਟ੍ਰਿਕਟ ਸਕੂਲ ਬੋਰਡ (ਪੀਡੀਐਸਬੀ) ਨਾਲ ਸਾਂਝੇਦਾਰੀ ਵਿਚ ਵਰਲਡ ਸਿੱਖ ਜਥੇਬੰਦੀ ਆਫ਼ ਕੈਨੇਡਾ ਨੇ ਬਰੈਂਪਟਨ ਦੇ ਨਾਰਥ ਪਾਰਕ ਸੈਕੰਡਰੀ ਸਕੂਲ
ਬਰੈਂਪਟਨ, 3 ਜੂਨ (ਏਜੰਸੀ): ਪੀਲ ਡਿਸਟ੍ਰਿਕਟ ਸਕੂਲ ਬੋਰਡ (ਪੀਡੀਐਸਬੀ) ਨਾਲ ਸਾਂਝੇਦਾਰੀ ਵਿਚ ਵਰਲਡ ਸਿੱਖ ਜਥੇਬੰਦੀ ਆਫ਼ ਕੈਨੇਡਾ ਨੇ ਬਰੈਂਪਟਨ ਦੇ ਨਾਰਥ ਪਾਰਕ ਸੈਕੰਡਰੀ ਸਕੂਲ ਵਿਖੇ ਆਯੋਜਤ ਇਕ ਸਮਾਗਮ ਦੌਰਾਨ ਸਿੱਖ ਵਿਸ਼ਵਾਸ ਈ-ਮਡਿਊਲ ਦੀ ਸ਼ੁਰੂਆਤ ਕੀਤੀ ਹੈ।
ਈ-ਮਡਿਊਲ, ਵਿਦਿਆਰਥੀਆਂ, ਉਨ੍ਹਾਂ ਦੇ ਪਰਵਾਰਾਂ, ਸਟਾਫ਼ ਅਤੇ ਭਾਈਵਾਲਾਂ ਲਈ ਤਿਆਰ ਕੀਤਾ ਗਿਆ ਹੈ, ਜੋ ਸਿੱਖ ਧਰਮ, ਸਭਿਆਚਾਰ, ਵਿਰਾਸਤ ਅਤੇ ਹੋਰ ਬਾਰੇ ਜਾਣਕਾਰੀ ਸਾਂਝੀ ਕਰੇਗਾ।ਇਹ ਉਪਰਾਲਾ ਇਸ ਲਈ ਕੀਤਾ ਗਿਆ ਕਿਉਂਕਿ ਬਹੁ ਗਿਣਤੀ ਸਿੱਖ ਵਿਦਿਆਰਥੀਆਂ ਨੂੰ ਸਿੱਖ ਸਭਿਆਚਾਰ ਅਤੇ ਸਿੱਖ ਧਰਮ ਦੀਆਂ ਕਦਰਾਂ ਕੀਮਤਾਂ ਬਾਰੇ ਪਤਾ ਹੀ ਨਹੀਂ ਸੀ।
WSOਸਿੱਖ ਵਿਸ਼ਵਾਸ ਈ-ਮਡਿਊਲ ਕਈ ਸਾਲਾਂ ਦੇ ਸਹਿਯੋਗ ਅਤੇ ਯਤਨਾਂ ਦੀ ਪਰਿਭਾਸ਼ਾ ਹੈ ਅਤੇ ਸਿੱਖ ਵਿਦਿਆਰਥੀਆਂ ਨਾਲ ਸੰਚਾਰ ਕਰਨ ਅਤੇ ਸਿਖਿਅਤ ਕਰਨ ਵੇਲੇ ਵਧੀਆ ਕਦਰਾਂ ਕੀਮਤਾਂ ਬਾਰੇ ਜਾਣਕਾਰੀ ਮੁਹਈਆ ਕਰਾਏਗੀ।
ਦਰਅਸਲ ਇਹ ਉਪਰਾਲਾ ਕਿਉਂ ਕਰਨਾ ਪਿਆ ਇਸ ਬਾਰੇ ਪ੍ਰਬੰਧਕਾਂ ਨੇ ਦਸਿਆ ਕਿ 2011 ਵਿਚ ਵਰਲਡ ਸਿੱਖ ਆਰਗੇਨਾਈਜ਼ੇਸ਼ਨ ਆਫ਼ ਕੈਨੇਡਾ (ਡਬਲਿਊ. ਐਸ.ਓ.) ਨੇ ਪੰਜ ਸਾਲ ਤੋਂ 17 ਸਾਲ ਤਕ ਦੀ ਉਮਰ ਦੇ 300 ਤੋਂ ਵੱਧ ਸਿੱਖ ਵਿਦਿਆਰਥੀਆਂ ਦਾ ਸਰਵੇ ਕੀਤਾ ਅਤੇ ਇਹ ਸਾਹਮਣੇ ਆਇਆ ਕਿ ਲਗਭਗ 40 ਫ਼ੀ ਸਦੀ ਸਿੱਖ ਵਿਦਿਆਰਥੀਆਂ ਨੂੰ ਸਿੱਖ ਪਛਾਣ ਅਤੇ ਸਿੱਖ ਸਭਿਆਚਾਰ ਬਾਰੇ ਜਾਣਕਾਰੀ ਹੀ ਨਹੀਂ ਸੀ। ਇਸ ਤੋਂ ਬਾਅਦ ਸੰਸਥਾ ਨੇ ਸੰਕਲਪ ਲਿਆ ਕਿ ਉਹ ਘੱਟੋ-ਘੱਟ ਸਿੱਖ ਵਿਦਿਆਰਥੀਆਂ ਨੂੰ ਸਿੱਖ ਵਿਰਸੇ ਬਾਰੇ ਜਾਣੂ ਕਰਵਾਏਗੀ।
Harkirat Singhਡਬਲਿਊ ਐਸ ਓ ਇਕ ਗ਼ੈਰ-ਮੁਨਾਫ਼ਾ ਸੰਸਥਾ ਹੈ ਜੋ ਕੈਨੇਡੀਅਨ ਸਿੱਖਾਂ ਦੇ ਹਿੱਤਾਂ ਦੀ ਰੱਖਿਆ ਅਤੇ ਸੁਰੱਖਿਆ ਲਈ ਇਹ ਸੰਸਥਾ ਬਣਾਈ ਗਈ ਹੈ। ਡਬਲਿਊ ਐਸ ਓ ਨੇ 2012 ਦੇ ਬਸੰਤ ਵਿਚ ਪੀ ਡੀ ਐਸ ਬੀ ਦੇ ਸੀਨੀਅਰ ਲੀਡਰਸ਼ਿਪ ਨਾਲ ਨਤੀਜਿਆਂ ਨੂੰ ਸਾਂਝਾ ਕੀਤਾ ਅਤੇ ਸਿੱਖ ਵਿਦਿਆਰਥੀਆਂ ਬਾਰੇ ਇਕ ਸਰੋਤ ਬਣਾਉਣ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ। ਕਈ ਸਾਲਾਂ ਦੀ ਵਿਚਾਰ ਚਰਚਾ ਤੋਂ ਬਾਅਦ ਹੀ ਸਿੱਖ ਵਿਸ਼ਵਾਸ ਈ-ਮਡਿਊਲ ਸ਼ੁਰੂ ਕੀਤਾ ਗਿਆ ਹੈ।
ਸਿੱਖ ਵਿਸ਼ਵਾਸ ਈ-ਮਡਿਊਲ ਸਿੱਖ ਧਰਮ ਬਾਰੇ ਮੁਢਲੀ ਜਾਣਕਾਰੀ ਰਖਦਾ ਹੈ ਅਤੇ ਮੌਜੂਦਾ ਅਤੇ ਸਾਬਕਾ ਸਿੱਖ ਪੀ.ਡੀ.ਐਸ. ਦੇ ਵਿਦਿਆਰਥੀਆਂ ਨੂੰ ਇੰਟਰਵਿਊ ਸ਼ਾਮਲ ਕਰਦਾ ਹੈ ਜੋ ਪਗੜੀ ਅਤੇ ਸਿੱਖ ਕਦਰਾਂ ਕੀਮਤਾਂ ਨਾਲ ਸਬੰਧਤ ਵਿਸ਼ਿਆਂ ਬਾਰੇ ਗੱਲ ਕਰ ਸਕਦੇ ਹਨ। ਇਸ ਸਬੰਧੀ ਗੱਲ ਕਰਦਿਆਂ ਡਬਲਿਊ.ਐਸ.ਓ. ਓਨਟਾਰੀਓ ਦੀ ਉਪ-ਪ੍ਰਧਾਨ ਸ਼ਰਨਜੀਤ ਕੌਰ ਨੇ ਕਿਹਾ ਕਿ ਇਹ ਉਪਰਾਲਾ ਕਈ ਸਾਲਾਂ ਦੀ ਮਿਹਨਤ ਅਤੇ ਗੱਲਬਾਤ ਦਾ ਨਤੀਜਾ ਹੈ।
WSOਸਾਨੂੰ ਇਸ ਦੇ ਲਈ ਕਾਫ਼ੀ ਮਿਹਨਤ ਕਰਨੀ ਪਈ ਤਾਂ ਕਿਤੇ ਜਾ ਕੇ ਇਸ ਨੂੰ ਨੇਪਰੇ ਚਾੜ੍ਹ ਸਕੇ। ਉਨ੍ਹਾਂ ਕਿਹਾ ਕਿ ਸਿਖਿਅਤ ਵਿਦਿਆਰਥੀਆਂ ਦੀ ਪਛਾਣ ਅਤੇ ਜ਼ਿੰਦਗੀ ਦੇ ਅਨੁਭਵਾਂ ਨੂੰ ਸਮਝਣ ਲਈ ਅਧਿਆਪਕਾਂ ਲਈ ਈ-ਮਡਿਊਲ ਇਕ ਮਹੱਤਵਪੂਰਨ ਔਜ਼ਾਰ ਹੋਵੇਗਾ। ਇਹ ਅਧਿਆਪਕਾਂ ਲਈ ਵੀ ਇਕ ਚੰਗਾ ਸਰੋਤ ਹੋਵੇਗਾ। ਉਨ੍ਹਾਂ ਕਿਹਾ ਕਿ ਅਸੀਂ ਪੀ ਡੀ ਐਸ ਬੀ ਦੇ ਇਸ ਸਹਿਯੋਗ ਅਤੇ ਸਹਾਇਤਾ ਲਈ ਸ਼ੁਕਰਗੁਜ਼ਾਰ ਹਾਂ ਅਤੇ ਆਸ ਹੈ ਕਿ ਇਹ ਸਿਰਫ਼ ਪੀਲ ਲਈ ਨਹੀਂ ਬਲਕਿ ਕੈਨੇਡਾ ਭਰ ਵਿਚ ਸਿੱਖਣ ਵਾਲਿਆਂ ਲਈ ਇਕ ਚੰਗਾ ਸਰੋਤ ਬਣੇਗੀ।