
ਸਿੱਖ ਅਪਣੀ ਪੱਗ ਦੀ ਬਹੁਤ ਇੱਜ਼ਤ ਕਰਦੇ ਹਨ ਤੇ ਫਿਰ ਵੀ ਉਨ੍ਹਾਂ ਨੇ ਲੜਕੀਆਂ ਬਚਾਉਣ ਦੀ ਖ਼ਾਤਰ ਅਪਣੀ ਪੱਗ ਨੂੰ ਉਤਾਰ ਦਿਤਾ।
ਕੈਲਗਰੀ: ਉਤਰ-ਪੂਰਬੀ ਕੈਲਗਰੀ (ਕੈਨੇਡਾ) ਵਿਚ ਇਕ ਬਰਫ਼ੀਲੇ ਤਲਾਬ ਵਿਚ ਡਿੱਗੀਆਂ ਦੋ ਕੁੜੀਆਂ ਦੀ ਜਾਨ ਸਿੱਖ ਨੇ ਅਪਣੀ ਪੱਗ ਨਾਲ ਬਚਾਈ। ਘਟਨਾ ਸ਼ੁਕਰਵਾਰ (ਕੈਨੇਡੀਅਨ ਸਮੇਂ ਮੁਤਾਬਕ) ਦੀ ਦਸੀ ਜਾ ਰਹੀ ਹੈ। ਜਦੋਂ ਦੋ ਲੜਕੀਆਂ ਮੀਂਹ ਦੇ ਪਾਣੀ ਨਾਲ ਬਣੇ ਬਰਫ਼ੀਲੇ ਤਲਾਬ ਵਿਚ ਤਿਲਕ ਗਈਆਂ ਤੇ ਜਾਨ ਬਚਾਉਣ ਲਈ ਚੀਕਾਂ ਮਾਰਨ ਲਗੀਆਂ।
Sikh
ਲੜਕੀਆਂ ਦੇ ਡਿੱਗਣ ਤੋਂ ਤੁਰਤ ਬਾਅਦ ਉਥੇ ਸੈਰ ਕਰ ਰਹੇ ਸਿੱਖ ਬਾਬੇ ਹਰਕਤ ਵਿਚ ਆਏ ਤੇ ਪਹਿਲਾਂ ਤਾਂ ਉਨ੍ਹਾਂ ਨੇ ਪਾਰਕ ਵਿਚ ਪਏ ਕੰਸਟਰਕਸ਼ਨ ਦੇ ਸਮਾਨ ਨਾਲ ਲੜਕੀਆਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਜਦੋਂ ਗੱਲ ਨਾ ਬਣਦੀ ਦਿਸੀ ਤਾਂ ਉਨ੍ਹਾਂ ਨੇ ਤੁਰਤ ਅਪਣੀ ਪੱਗ ਲਾਹ ਕੇ ਉਸ ਨੂੰ ਰੱਸੇ ਵਜੋਂ ਵਰਤਦਿਆਂ ਤਲਾਬ ਵਿਚ ਸੁੱਟੀ ਤੇ ਲੜਕੀਆਂ ਨੂੰ ਬਾਹਰ ਖਿੱਚਣ ਲੱਗੇ।
Sikh Save 2 Girls Who Fell Through Ice
ਉੱਥੇ ਮੌਜੂਦ ਹੋਰਨਾਂ ਪੰਜਾਬੀਆਂ ਨੇ ਮੌਕੇ 'ਤੇ ਪਏ ਪਾਣੀ ਵਾਲੇ ਪਾਈਪ ਦੀ ਮਦਦ ਨਾਲ ਅਤੇ ਪੱਗ ਨਾਲ ਲੜਕੀਆਂ ਨੂੰ ਸਹੀ ਸਲਾਮਤ ਬਾਹਰ ਕੱਢ ਲਿਆ ਜਿਸ ਦੀ ਸਾਰੀ ਵੀਡੀਉ ਤਲਾਬ ਦੇ ਸਾਹਮਣੇ ਦੇ ਘਰ ਵਿਚੋਂ ਇਕ ਪੰਜਾਬੀ ਨੇ ਅਪਣੇ ਫ਼ੋਨ ਵਿਚ ਕੈਦ ਕਰ ਲਈ।
Sikh Save 2 Girls Who Fell Through Ice
ਕੈਨੇਡੀਅਨ ਨਿਊਜ਼ ਵੈੱਬਸਾਈਟ ਨਾਲ ਗੱਲ ਕਰਦਿਆਂ ਘਟਨਾ ਦੀ ਵੀਡੀਉ ਬਣਾਉਣ ਵਾਲੇ ਪੰਜਾਬੀ ਕੁਲਨਿੰਦਰ ਬਾਂਗਰ ਨੇ ਕਿਹਾ ਕਿ ਉਸ ਦੀ ਬੇਟੀ ਨੇ ਲੜਕੀਆਂ ਦੇ ਤਲਾਬ ਵਿਚ ਡਿੱਗਣ ਬਾਰੇ ਉਸ ਨੂੰ ਦਸਿਆ ਤੇ ਉਸ ਨੇ ਤੁਰਤ ਅਪਣੇ ਫ਼ੋਨ ਵਿਚ ਸਿੱਖਾਂ ਵਲੋਂ ਲੜਕੀਆਂ ਨੂੰ ਬਚਾਉਣ ਦੀ ਵੀਡੀਉ ਰੀਕਾਰਡ ਕਰ ਲਈ। ਉਸ ਨੇ ਕਿਹਾ ਕਿ ਸਿੱਖ ਅਪਣੀ ਪੱਗ ਦੀ ਬਹੁਤ ਇੱਜ਼ਤ ਕਰਦੇ ਹਨ ਤੇ ਫਿਰ ਵੀ ਉਨ੍ਹਾਂ ਨੇ ਲੜਕੀਆਂ ਬਚਾਉਣ ਦੀ ਖ਼ਾਤਰ ਅਪਣੀ ਪੱਗ ਨੂੰ ਉਤਾਰ ਦਿਤਾ।