ਨਿਊਯਾਰਕ : ਸੈਰ ਕਰਨ ਗਏ ਬਜ਼ੁਰਗ ਸਿੱਖ 'ਤੇ ਹੋਇਆ ਹਮਲਾ, ਲੱਗੀਆਂ ਗੰਭੀਰ ਸੱਟਾਂ 
Published : Apr 4, 2022, 1:44 pm IST
Updated : Apr 4, 2022, 1:44 pm IST
SHARE ARTICLE
Nirmal Singh
Nirmal Singh

ਵਿਜ਼ਟਰ ਵੀਜ਼ੇ 'ਤੇ ਦੋ ਹਫ਼ਤੇ ਪਹਿਲਾਂ ਹੀ ਇਥੇ ਆਏ ਸਨ 

ਚੰਡੀਗੜ੍ਹ : ਨਿਊਯਾਰਕ ਦੇ ਕੁਈਨਜ਼ 'ਚ ਸਵੇਰ ਦੀ ਸੈਰ ਕਰਨ ਗਏ ਇੱਕ 75 ਸਾਲਾ ਸਿੱਖ ਵਿਅਕਤੀ ’ਤੇ ਕਥਿਤ ਤੌਰ ’ਤੇ ਹਮਲਾ ਕੀਤਾ ਗਿਆ, ਜਿਸ ਵਿੱਚ ਉਨ੍ਹਾਂ ਦੇ ਨੱਕ ਦੀ ਹੱਡੀ ਟੁੱਟ ਗਈ। ਇਸ ਹਮਲੇ ਦੌਰਾਨ ਉਨ੍ਹਾਂ ਦੇ ਗੰਭੀਰ ਸੱਟਾਂ ਲੱਗੀਆਂ ਹਨ।

ਮਿਲੀ ਜਾਣਕਾਰੀ ਅਨੁਸਾਰ ਨਿਰਮਲ ਸਿੰਘ 'ਤੇ ਇਹ ਹਮਲਾ ਰਿਚਮੰਡ ਹਿੱਲ ਇਲਾਕੇ ਵਿਚ ਹੋਇਆ ਜਿਸ ਬਾਰੇ ਉਨ੍ਹਾਂ ਨੇ ਜਾਣਕਾਰੀ ਦਿਤੀ ਹੈ। ਨਿਰਮਲ ਸਿੰਘ ਸਥਾਨਕ ਗੁਰਦੁਆਰਾ ਸਾਹਿਬ ਵਲੋਂ ਦਿੱਤੀ ਰਿਹਾਇਸ਼ ਵਿਚ ਰਹਿੰਦੇ ਹਨ ਅਤੇ ਉਹ ਸਵੇਰ ਦੀ ਸੈਰ ਕਰਨ ਗਏ ਸਨ ਜਿਥੇ ਉਨ੍ਹਾਂ 'ਤੇ ਹਮਲਾ ਕੀਤਾ ਗਿਆ। ਵੈਨਕੂਵਰ ਰਹਿੰਦੇ ਨਿਰਮਲ ਸਿੰਘ ਦੇ ਪੁੱਤਰ ਮਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਇਸ ਹਮਲੇ ਬਾਰੇ ਆਪਣੇ ਛੋਟੇ ਭਰਾ ਤੋਂ ਪਤਾ ਲੱਗਾ ਹੈ।

Nirmal Singh Nirmal Singh

ਭਾਰਤ ਵਿਚ ਕੋਰੋਨਾ ਪਾਬੰਦੀਆਂ ਵਿਚ ਮਿਲੀ ਢਿੱਲ ਦੌਰਾਨ ਹੀ ਉਨ੍ਹਾਂ ਨੇ ਨਿਊਯਾਰਕ ਆਉਣ ਦਾ ਫ਼ੈਸਲਾ ਲਿਆ ਸੀ ਅਤੇ ਮਹਿਜ਼ ਦੋ ਹਫ਼ਤੇ ਪਹਿਲਾਂ ਹੀ ਇਥੇ ਆਏ ਸਨ। ਇਸ ਹਮਲੇ ਬਾਰੇ ਉਹ ਅੱਜ ਆਪਣੇ ਪੁੱਤਰ ਦੇ ਦੋਸਤ ਨਾਲ ਪੁਲਿਸ ਸਟੇਸ਼ਨ ਬਿਆਨ ਦੇਣ ਗਏ ਸਨ।  ਇਸ ਦੌਰਾਨ ਉਨ੍ਹਾਂ ਨੇ ਉਹ ਹੀ ਖੂਨ ਨਾਲ ਭਿੱਜੀ ਜੈਕੇਟ ਪਾਈ ਹੋਈ ਸੀ ਅਤੇ ਉਹ ਪੰਜਾਬੀ ਬੋਲ ਰਹੇ ਸਨ।

ਨਿਰਮਲ ਸਿੰਘ ਨੇ ਦੱਸਿਆ ਕਿ ਰਿਚਮੰਡ ਹਿੱਲ ਦੇ 95ਵੇਂ ਐਵੇਨਿਊ ਵਿਖੇ ਉਹ ਐਤਵਾਰ 7 ਵਜੇ ਦੇ ਕਰੀਬ  ਸਵੇਰ ਦੀ ਸੈਰ ਕਰਨ ਗਏ ਸਨ ਜਿਸ ਦੌਰਾਨ ਉਨ੍ਹਾਂ ਨੂੰ ਕਥਿਤ ਤੌਰ 'ਤੇ ਪਿੱਛੇ ਤੋਂ ਮੁੱਕਾ ਮਾਰਿਆ ਗਿਆ। ਉਨ੍ਹਾਂ ਦੱਸਿਆ ਕਿ ਉਸ ਸਮੇਂ ਉਨ੍ਹਾਂ ਦੀ ਕਿਸੇ ਨਾਲ ਵੀ ਕੋਈ ਗੱਲਬਾਤ ਨਹੀਂ ਹੋਈ ਪਰ ਅਚਾਨਕ ਹੋਏ ਇਸ ਹਮਲੇ ਵਿਚ ਉਹ ਗੰਭੀਰ ਜ਼ਖ਼ਮੀ ਹੋ ਗਏ ਹਨ। ਜਾਣਕਾਰੀ ਅਨੁਸਾਰ ਨਿਰਮਲ ਸਿੰਘ ਨੂੰ ਨਿਊਯਾਰਕ 'ਚ ਆਏ ਸਿਰਫ਼ ਦੋ ਹਫ਼ਤੇ ਹੋਏ ਹਨ ਅਤੇ ਉਹ ਵਿਜ਼ਟਰ ਵੀਜ਼ੇ 'ਤੇ ਇਥੇ ਆਏ ਸਨ।


 

SHARE ARTICLE

ਏਜੰਸੀ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement