
ਵਿਸ਼ਵ ਪੱਧਰ 'ਤੇ ਬਰੈਂਪਟਨ ਅਤੇ ਕੈਨੇਡਾ ਦੀ ਨੁਮਾਇੰਦਗੀ ਕਰਨਾ ਇੱਕ ਬਹੁਤ ਵੱਡਾ ਸਨਮਾਨ
Brampton's first Sikh deputy mayor Harkirat Singh News : ਪੰਜਾਬੀ ਭਾਈਚਾਰੇ ਦੇ ਮਿਹਨਤੀ ਤੇ ਅਗਾਂਹਵਧੂ ਡਿਪਟੀ ਮੇਅਰ ਬਰੈਂਪਟਨ ਹਰਕੀਰਤ ਸਿੰਘ ਨੂੰ ਕੈਨੇਡਾ ਵਿਚ ਵੱਡਾ ਸਨਮਾਨ ਮਿਲਿਆ ਹੈ। ਉਨ੍ਹਾਂ ਨੂੰ ਫੈਡਰੇਸ਼ਨ ਆਫ਼ ਕੈਨੇਡੀਅਨ ਮਿਉਂਸਪੈਲਿਟੀਜ਼ (FCM) ਨੇ ਯੂਨਾਈਟਿਡ ਸਿਟੀਜ਼ ਐਂਡ ਲੋਕਲ ਗਵਰਨਮੈਂਟਜ਼ (UCLG) ਦੀ ਵਰਲਡ ਕੌਂਸਲ ਅਤੇ ਐਗਜ਼ੀਕਿਊਟਿਵ ਬਿਊਰੋ ਵਿੱਚ ਨਿਯੁਕਤ ਕੀਤਾ ਹੈ।
ਆਪਣੀ ਖ਼ੁਸ਼ੀ ਨੂੰ ਸਾਂਝਾ ਕਰਦੇ ਹੋਏ ਹਰਕੀਰਤ ਸਿੰਘ ਨੇ ਕਿਹਾ ਕਿ ਵਿਸ਼ਵ ਪੱਧਰ 'ਤੇ ਬਰੈਂਪਟਨ ਅਤੇ ਕੈਨੇਡਾ ਦੀ ਨੁਮਾਇੰਦਗੀ ਕਰਨਾ ਇੱਕ ਬਹੁਤ ਵੱਡਾ ਸਨਮਾਨ ਹੈ। ਕੈਨੇਡਾ ਦੇ ਜੰਮਪਲ ਇਸ ਨੌਜਵਾਨ 'ਤੇ ਭਾਈਚਾਰੇ ਨੂੰ ਬਹੁਤ ਮਾਣ ਹੈ। ਸਮੂਹ ਕੈਨੇਡੀਅਨ ਤੇ ਪੰਜਾਬੀ ਭਾਈਚਾਰੇ ਨੇ ਹਰਕੀਰਤ ਸਿੰਘ ਦੀ ਇਸ ਪ੍ਰਾਪਤੀ 'ਤੇ ਮਾਣ ਮਹਿਸੂਸ ਕਰਦਿਆਂ ਕਿਹਾ ਉਹ ਇਸ ਤਰ੍ਹਾਂ ਦੇ ਸਨਮਾਨ ਲਈ ਹੋਰ ਬਹੁਤ ਸਾਰੀਆਂ ਸੇਵਾਵਾਂ ਨਿਭਾਉਣਗੇ । ਦੇਸ਼ ਦਾ ਨਾਮ ਉੱਚਾ ਕਰਨਗੇ ।