
ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤਰੇ ਰਤਨ ਇਕਬਾਲ ਸਿੰਘ ਨੇ 1 ਜੁਲਾਈ ਨੂੰ ਪਰਾਈਸ ਵਾਟਰ ਹਾਊਸ ਕੂਪਰ (ਪੀ.ਡਬਲਿਊ.ਸੀ.) ਦੇ ਪਾਰਟਨਰ ਵਜੋਂ ਅਹੁਦਾ ਸੰਭਾਲ ਲਿਆ ਹੈ।
ਚੰਡੀਗੜ੍ਹ: ਸਾਬਕਾ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਦੇ ਪੋਤਰੇ ਰਤਨ ਇਕਬਾਲ ਸਿੰਘ ਨੇ 1 ਜੁਲਾਈ ਨੂੰ ਪਰਾਈਸ ਵਾਟਰ ਹਾਊਸ ਕੂਪਰ (ਪੀ.ਡਬਲਿਊ.ਸੀ.) ਦੇ ਪਾਰਟਨਰ ਵਜੋਂ ਅਹੁਦਾ ਸੰਭਾਲ ਲਿਆ ਹੈ। ਇਸ ਤੋਂ ਪਹਿਲਾਂ ਉਹ ਇਸ ਵਿਸ਼ਵ ਪ੍ਰਸਿੱਧ ਪੇਸ਼ੇਵਰ ਸੇਵਾਵਾਂ ਨੈੱਟਵਰਕ ਦੇ ਡਾਇਰੈਕਟਰ ਸਨ। ਪੀ.ਡਬਲਿਊ.ਸੀ. ਅਮਰੀਕਾ ਅਧਾਰਤ ਸਲਾਹਕਾਰ ਅਤੇ ਟੈਕਸ ਸੇਵਾਵਾਂ ਦੇਣ ਵਾਲੀ ਬਹੁਕੌਮੀ ਕੰਪਨੀ ਹੈ ਜਿਸ ਦਾ ਜਾਲ 158 ਦੇਸ਼ਾਂ 'ਚ ਫੈਲਿਆ ਹੋਇਆ ਹੈ ਅਤੇ ਇਸ ਦੇ ਪੂਰੀ ਦੁਨੀਆਂ 'ਚ 2.5 ਲੱਖ ਮੁਲਾਜ਼ਮ ਹਨ। ਪੰਜਾਬ ਇੰਜੀਨੀਅਰਿੰਗ ਕਾਲਜ, ਚੰਡੀਗੜ੍ਹ ਦੇ ਵਿਦਿਆਰਥੀ ਇੰਜੀ. ਰਤਨ ਇਕਬਾਲ ਸਿੰਘ ਨੇ 1997 'ਚ ਇਲੈਕਟ੍ਰਾਨਿਕਸ ਅਤੇ ਇਲੈਕਟ੍ਰੀਕਲ ਕਮਿਊਨੀਕੇਸ਼ਨਜ਼ ਦੀ ਅਪਣੀ ਡਿਗਰੀ ਫ਼ਸਟ ਡਿਵੀਜ਼ਨ 'ਚ ਪ੍ਰਾਪਤ ਕੀਤੀ ਸੀ।
Giani Zail Singh
ਇਸ ਤੋਂ ਬਾਅਦ ਉਹ ਅਗੱਸਤ 1998 'ਚ ਟੈਲੀਮੈਟਿਕਸ ਡਿਵੈਲਪਮੈਂਟ, ਬੰਗਲੌਰ 'ਚ ਖੋਜ ਇੰਜੀਨੀਅਰ ਵਜੋਂ ਚੁਣੇ ਗਏ ਸਨ। ਉਨ੍ਹਾਂ ਨੇ ਐਮ.ਬੀ.ਏ. ਦੀ ਪੜ੍ਹਾਈ ਲਈ ਨੇਵਾਰਕ (ਨਿਊ ਜਰਸੀ), ਯੂ.ਐਸ.ਏ. 'ਚ ਦਾਖ਼ਲਾ ਲਿਆ ਅਤੇ ਇਸ ਨੂੰ 4 'ਚੋਂ 3.8 ਜੀ.ਪੀ.ਏ. ਲੈ ਕੇ ਪਾਸ ਕੀਤਾ। ਉਨ੍ਹਾਂ ਇਸ ਤੋਂ ਬਾਅਦ ਅਮਰੀਕਾ ਦੀ ਸੱਭ ਤੋਂ ਵੱਡੀ ਕੰਪਨੀ ਡੀਲੋਇਟ 'ਚ ਵੀ ਸੀਨੀਅਰ ਮੈਨੇਜਰ ਵਜੋਂ 15 ਸਾਲਾਂ ਤਕ ਕੰਮ ਕੀਤਾ ਹੈ। ਉਨ੍ਹਾਂ ਦੇ ਪਿਤਾ ਇਕ ਇੰਜੀਨੀਅਰ ਅਤੇ ਮਾਤਾ ਡਾਕਟਰ ਹਨ। ਉਹ ਸਾਬਕਾ ਰਾਸ਼ਟਰਪਤੀ ਗਿ. ਜ਼ੈਲ ਸਿੰਘ ਦੇ ਪੋਤਰੇ ਹਨ।