
ਮਾਪਿਆਂ ਦਾ ਇਕਲੌਤਾ ਪੁੱਤਰ ਸੀ ਖੁਸ਼ਬੀਰ ਸਿੰਘ ਖੁਸ਼ਬੀਰ ਸਿੰਘ
ਅਜਨਾਲਾ: ਕੈਨੇਡਾ ’ਚ ਵਾਪਰੇ ਭਿਆਨਕ ਸੜਕ ਹਾਦਸੇ ’ਚ ਤਹਿਸੀਲ ਅਜਨਾਲਾ ਦੇ 2 ਵੱਖ-ਵੱਖ ਪਿੰਡਾਂ ਦੇ ਕੈਨੇਡਾ ਵਾਸੀ 2 ਨੌਜਵਾਨਾਂ ’ਚੋਂ 1 ਦੀ ਮੌਤ ਤੇ ਦੂਜੇ ਨੌਜਵਾਨ ਦੇ ਜ਼ੇਰੇ ਇਲਾਜ ਹੋਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਮ੍ਰਿਤਕ ਦੇ ਨੇੜਲੇ ਜਾਣਕਾਰ ਨੰਬਰਦਾਰ ਬੂਟਾ ਸਿੰਘ ਚੱਕ ਫਤਿਹ ਖਾਂ ਤੇ ਨੰਬਰਦਾਰ ਦਵਿੰਦਰ ਸਿੰਘ ਬੂਆਨੰਗਲੀ ਤੋਂ ਮਿਲੀ ਜਾਣਕਾਰੀ ਅਨੁਸਾਰ ਤਹਿਸੀਲ ਅਜਨਾਲਾ ਦੇ ਪਿੰਡ ਅਲੀਵਾਲ ਕੋਟਲੀ ਦੇ 29 ਸਾਲਾ ਨੌਜਵਾਨ ਖੁਸ਼ਬੀਰ ਸਿੰਘ ਪੁੱਤਰ ਗੁਰਮੇਲ ਸਿੰਘ ਤੇ ਉਸ ਦੇ ਸਾਲੇ ਸਪਿੰਦਰ ਸਿੰਘ ਵਾਸੀ ਚੱਕ ਬਾਲਾ ਦੀ ਕਾਰ ਕੈਨੇਡਾ ਦੇ ਬਰੈਂਪਟਨ ਸ਼ਹਿਰ ਵਿਖੇ ਕੰਮ ਤੋਂ ਵਾਪਸ ਆਉਂਦੇ ਸਮੇਂ ਇਕ ਹੋਰ ਵਾਹਨ ਨਾਲ ਟਕਰਾਉਣ ਕਰ ਕੇ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ।