
ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਗੁਲਾਬ ਸਿੰਘ ਨੂੰ ਬੀਤੇ ਦਿਨ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਗਿਆ ਹੈ ਪਰ ਹੁਣ ਖ਼ਬਰ ਇਹ ਆ ਰਹੀ ਹੈ ਕਿ ਗੁਲਾਬ ਸਿੰਘ...
ਲਾਹੌਰ : ਪਾਕਿਸਤਾਨ ਦੇ ਪਹਿਲੇ ਸਿੱਖ ਪੁਲਿਸ ਅਧਿਕਾਰੀ ਗੁਲਾਬ ਸਿੰਘ ਨੂੰ ਬੀਤੇ ਦਿਨ ਨੌਕਰੀ ਤੋਂ ਬਰਖ਼ਾਸਤ ਕਰ ਦਿਤਾ ਗਿਆ ਹੈ ਪਰ ਹੁਣ ਖ਼ਬਰ ਇਹ ਆ ਰਹੀ ਹੈ ਕਿ ਗੁਲਾਬ ਸਿੰਘ ਨੂੰ ਅਪਣੇ ਉਚ ਅਧਿਕਾਰੀਆਂ ਤੋਂ ਉਮੀਦ ਹੈ ਕਿ ਉਸ ਨੂੰ ਜਲਦ ਨੌਕਰੀ 'ਤੇ ਫਿਰ ਤੋਂ ਬਹਾਲ ਕਰ ਦਿਤਾ ਜਾਵੇਗਾ। ਇਸ ਦੌਰਾਨ ਟ੍ਰੈਫ਼ਿਕ ਪੁਲਿਸ ਦੇ ਇਕ ਬੁਲਾਰੇ ਨੇ ਦਸਿਆ ਕਿ 35 ਸਾਲਾ ਗੁਲਾਬ ਸਿੰਘ ਪਿਛਲੇ ਤਿੰਨ ਮਹੀਨਿਆਂ ਤੋਂ ਡਿਊਟੀ ਤੋਂ ਗ਼ੈਰ-ਹਾਜ਼ਰ ਚੱਲ ਰਿਹਾ ਸੀ, ਜਿਸ ਕਾਰਨ ਉਸ 'ਤੇ ਇਹ ਕਾਰਵਾਈ ਕੀਤੀ ਗਈ ਹੈ।
Gulab Singhਬੁਲਾਰੇ ਦਾ ਕਹਿਣਾ ਹੈ ਕਿ ਐੱਸਪੀ (ਟ੍ਰੈਫ਼ਿਕ) ਜਨਾਬ ਆਸਿਫ਼ ਸਾਦਿਕ ਨੇ ਪਹਿਲਾਂ ਗੁਲਾਬ ਸਿੰਘ ਨਾਲ ਜੁੜੇ ਸਾਰੇ ਮਾਮਲੇ ਦੀ ਬਾਕਾਇਦਾ ਬਾਰੀਕੀ ਨਾਲ ਜਾਂਚ ਪੜਤਾਲ ਕੀਤੀ ਸੀ, ਜਿਸ ਵਿਚ ਇਹ ਸੱਚ ਸਾਹਮਣੇ ਆਇਆ ਸੀ ਕਿ ਉਸ ਨੇ ਪਿਛਲੇ ਤਿੰਨ ਮਹੀਨਿਆਂ ਤੋਂ ਡਿਊਟੀ 'ਤੇ ਹਾਜ਼ਰੀ ਨਹੀਂ ਦਿਖਾਈ ਅਤੇ ਉਹ ਲਗਾਤਾਰ ਡਿਊਅੀ ਤੋਂ ਗ਼ੈਰ-ਹਾਜ਼ਰ ਚੱਲ ਰਿਹਾ ਸੀ। ਇਸੇ ਲਈ ਉਸ ਦੀਆਂ ਸੇਵਾਵਾਂ ਬਰਤਰਫ਼ ਕਰ ਦਿਤੀਆਂ ਗਈਆਂ ਹਨ। ਉਸ ਨੇ ਦਸਿਆ ਕਿ ਉਹ ਇਸ ਸਬੰਧੀ ਮਾਮਲੇ ਦੀ ਜਾਂਚ ਕਰ ਰਹੀ ਇਕ ਜਾਂਚ ਕਮੇਟੀ ਸਾਹਮਣੇ ਵੀ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ ਸੀ।
Gulab Singhਬੁਲਾਰੇ ਨੇ ਇਹ ਵੀ ਦਸਿਆ ਕਿ ਗੁਲਾਬ ਸਿੰਘ ਹਾਲੇ ਵੀ ਟ੍ਰੈਫ਼ਿਕ ਪੁਲਿਸ ਦੇ ਡੀਆਈਜੀ ਦੇ ਦਫ਼ਤਰ ਵਿਚ ਇਸ ਬਰਤਰਫ਼ੀ ਵਿਰੁੱਧ ਆਪਣੀ ਅਪੀਲ ਦਾਇਰ ਕਰ ਸਕਦਾ ਹੈ। ਪਿਛਲੇ ਮਹੀਨੇ ਗੁਲਾਬ ਸਿੰਘ ਨੇ ਇਵੈਕੁਈ ਟਰੱਸਟ ਪ੍ਰਾਪਰਟੀ ਬੋਰਡ 'ਤੇ ਉਸ ਨੂੰ ਜ਼ਬਰਦਸਤੀ ਉਸ ਦੇ ਮਕਾਨ ਵਿਚੋਂ ਬਾਹਰ ਕੱਢਣ ਦਾ ਦੋਸ਼ ਲਾਇਆ ਸੀ। ਇਸ ਸਿੱਖ ਪੁਲਿਸ ਅਧਿਕਾਰੀ ਨੇ ਦਾਅਵਾ ਕੀਤਾ ਹੈ ਕਿ ਉਸ ਨੇ ਵਿਭਾਗ ਕੋਲ ਆਪਣੀ ਛੁੱਟੀ ਦੇ ਅਰਜ਼ੀ ਨਾਲ ਇਕ ਮੈਡੀਕਲ ਸਰਟੀਫ਼ਿਕੇਟ ਵੀ ਨਾਲ ਭੇਜਿਆ ਸੀ ਪਰ ਇਸ ਦੇ ਬਾਵਜੂਦ ਉਸ 'ਤੇ ਇਹ ਕਾਰਵਾਈ ਕੀਤੀ ਗਈ।
Gulab Singhਉਨ੍ਹਾਂ ਕਿਹਾ ਕਿ ਉਨ੍ਹਾਂ 'ਤੇ ਇਵੈਕੁਈ ਪ੍ਰਾਪਰਟੀ ਟਰੱਸਟ ਬੋਰਡ ਵਿਰੁਧ ਦਾਇਰ ਕੀਤਾ ਅਦਾਲਤੀ ਕੇਸ ਵਾਪਸ ਲੈਣ ਦਾ ਦਬਾਅ ਪਾਇਆ ਜਾ ਰਿਹਾ ਸੀ ਪਰ ਉਨ੍ਹਾਂ ਨੇ ਅਜਿਹਾ ਨਹੀਂ ਕੀਤਾ, ਜਿਸ ਕਾਰਨ ਅਜਿਹੀ ਕਾਰਵਾਈ ਕੀਤੀ ਗਈ ਹੈ। ਗੁਲਾਬ ਸਿੰਘ ਨੂੰ ਪੂਰਾ ਭਰੋਸਾ ਹੈ ਕਿ ਡੀਆਈਜੀ (ਟ੍ਰੈਫ਼ਿਕ) ਤੋਂ ਉਨ੍ਹਾਂ ਨੂੰ ਪੂਰਾ ਇਨਸਾਫ਼ ਮਿਲੇਗਾ ਤੇ ਉਨ੍ਹਾਂ ਨੂੰ ਫਿਰ ਤੋਂ ਨੌਕਰੀ 'ਤੇ ਬਹਾਲ ਕਰ ਦਿਤਾ ਜਾਵੇਗਾ। ਦਸ ਦਈਏ ਕਿ ਪਿਛਲੇ ਸਮੇਂ ਦੌਰਾਨ ਸਿੱਖ ਪੁਲਿਸ ਅਫ਼ਸਰ ਦਾ ਮਾਮਲਾ ਕਾਫ਼ੀ ਸੁਰਖੀਆਂ ਵਿਚ ਆਇਆ ਸੀ।