
ਖੇਤਾਂ ਵਿਚ ਕੰਮ ਕਰਦੇ ਸਮੇਂ ਜ਼ਹਿਰੀਲੇ ਜਾਨਵਰ ਨੇ ਮਾਰਿਆ ਡੰਗ
ਮਾਛੀਵਾੜਾ ਸਾਹਿਬ: ਵਿਦੇਸ਼ਾਂ ਵਿਚ ਹਰ ਰੋਜ਼ ਪੰਜਾਬੀਆਂ ਦੀਆਂ ਮੌਤਾਂ ਹੋਣ ਦੀਆਂ ਖ਼ਬਰਾਂ ਸਾਹਮਣੇ ਆ ਰਹੀਆਂ ਹਨ। ਅਜਿਹੀ ਹੀ ਮੰਦਭਾਗੀ ਖ਼ਬਰ ਗ੍ਰੀਸ ਤੋਂ ਸਾਹਮਣੇ ਆਈ ਹੈ। ਜਿਥੇ ਪੰਜਾਬੀ ਨੌਜਵਾਨ ਦੀ ਜ਼ਹਿਰੀਲੇ ਜਾਨਵਰ ਵਲੋਂ ਡੰਗਣ ਨਾਲ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਰੁਣਦੀਪ ਸਿੰਘ (27) ਵਜੋਂ ਹੋਈ। ਮ੍ਰਿਤਕ ਨੌਜਵਾਨ ਮਾਛੀਵਾੜਾ ਸਾਹਿਬ ਬਲਾਕ ਦੇ ਪਿੰਡ ਝੂੰਗੀਆਂ ਦਾ ਰਹਿਣ ਵਾਲਾ ਸੀ।
ਇਹ ਵੀ ਪੜ੍ਹੋ: ਰਿਬ-ਟਿਕਲਿੰਗ ਕਾਮੇਡੀ ਅਤੇ ਹਿੱਟ ਟਰੈਕਾਂ ਦੇ ਨਾਲ ਦਰਸ਼ਕਾਂ ਨੂੰ ਹਸਾਉਣ ਲਈ ਜਲਦ ਆ ਰਹੀ ਹੈ ਫ਼ਿਲਮ "ਮੌਜਾਂ ਹੀ ਮੌਜਾਂ"
ਜਾਣਕਾਰੀ ਮੁਤਾਬਿਕ ਅਰੁਣਦੀਪ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਜੋ ਗ੍ਰੀਸ ਵਿਖੇ ਰੁਜ਼ਗਾਰ ਲਈ ਗਿਆ ਸੀ। ਪਿੰਡ ਵਾਸੀਆਂ ਦੇ ਦੱਸਣ ਅਨੁਸਾਰ ਉਹ ਗ੍ਰੀਸ ਵਿਖੇ ਖੇਤਾਂ ’ਚ ਕੰਮ ਕਰ ਰਿਹਾ ਸੀ ਕਿ ਅਚਾਨਕ ਉਸ ਨੂੰ ਕਿਸੇ ਜ਼ਹਿਰੀਲੇ ਜਾਨਵਰ ਨੇ ਕੱਟ ਲਿਆ ਜਿਸ ਨਾਲ ਉਸ ਦੀ ਮੌਤ ਹੋ ਗਈ।
ਇਹ ਵੀ ਪੜ੍ਹੋ: ਪ੍ਰਧਾਨ ਮੰਤਰੀ ਮੋਦੀ ਬੁੱਧੀਮਾਨ ਵਿਅਕਤੀ, ਉਨ੍ਹਾਂ ਦੀ ਅਗਵਾਈ ਵਿਚ ਤਰੱਕੀ ਕਰ ਰਿਹਾ ਭਾਰਤ: ਪੁਤਿਨ
ਨੌਜਵਾਨ ਅਰੁਣਦੀਪ ਸਿੰਘ ਦੀ ਮ੍ਰਿਤਕ ਦੇਹ ਪਿੰਡ ਪੁੱਜੀ ਤਾਂ ਮਾਹੌਲ ਬਹੁਤ ਹੀ ਗ਼ਮਗੀਨ ਹੋ ਗਿਆ ਕਿਉਂਕਿ ਜਿਥੇ ਮਾਪਿਆਂ ਦਾ ਰੋ-ਰੋ ਕੇ ਬੁਰਾ ਹਾਲ ਸੀ ਉਥੇ ਭੈਣ ਨੇ ਆਪਣੇ ਇਕਲੌਤੇ ਭਰਾ ਨੂੰ ਸਿਰ ’ਤੇ ਸਿਹਰਾ ਸਜਾ ਕੇ ਅੰਤਿਮ ਵਿਦਾਇਗੀ ਦਿਤੀ। ਪਿੰਡ ਦੇ ਸਮਸ਼ਾਨਘਾਟ ’ਚ ਅਰੁਣਦੀਪ ਸਿੰਘ ਦਾ ਬੜੀ ਸੇਜਲ ਅੱਖਾਂ ਨਾਲ ਅੰਤਿਮ ਸਸਕਾਰ ਕਰ ਦਿੱਤਾ ਗਿਆ।