
ਜਿੰਦਗੀ ਵਿਚ ਕਾਮਯਾਬੀ ਪਾਉਣਾ ਕੋਈ ਅਸ਼ਾਨ.....
ਮਿਲਾਨ (ਭਾਸ਼ਾ): ਜਿੰਦਗੀ ਵਿਚ ਕਾਮਯਾਬੀ ਪਾਉਣਾ ਕੋਈ ਅਸ਼ਾਨ ਗੱਲ ਨਹੀਂ ਹੈ। ਅਪਣਾ ਇਕ ਟੀਚਾ ਮਿਥਣਾ ਕਿ ਮੈਂ ਇਸ ਟੀਚੇ ਨੂੰ ਪਾਉਣਾ ਹੈ ਮੈਂ ਇਸ ਟੀਚੇ ਨੂੰ ਹਾਸਲ ਕਰਨ ਲਈ ਕੁਝ ਵੀ ਕਰ ਸਕਦਾ ਹਾਂ। ਅਸੀਂ ਹੁਣ ਅਜਿਹੇ ਹੀ ਇਕ ਖਿਡਾਰੀ ਦੀ ਗੱਲ ਕਰਨ ਲੱਗੇ ਹਾਂ ਜਿਸ ਨੇ ਵੱਖ-ਵੱਖ ਦੇਸ਼ਾਂ ਵਿਚ ਰਾਸ਼ਟਰੀ ਤੇ ਅੰਤਰਰਾਸ਼ਟਰੀ ਪੱਧਰ ਉਤੇ ਗੋਲਡ ਤਗਮਾ ਜਿੱਤਣ ਵਾਲ ਪਾਵਰ ਲਿਫਟਰ ਅਜੈ ਗੋਗਨਾ ਦਾ ਸੁਪਨਾ ਹੈ ਕਿ ਉਹ 2019 ਵਿਚ ਜਪਾਨ ‘ਚ ਹੋਣ ਵਾਲੇ ਮੁਕਾਬਲੇ ‘ਚ ਗੋਲਡ ਮੈਡਲ ਜਿੱਤਣ ਅਤੇ ਅਪਣੇ ਭਾਈਚਾਰੇ ਦਾ ਨਾਂਅ ਰੌਸ਼ਨ ਕਰਨਾ ਚਾਹੁੰਦਾ ਹੈ।
Ajay Gogna
ਦੱਸ ਦਈਏ ਕਿ ਅਗਲੇ ਸਾਲ ਜਾਪਾਨ ਦੇ ਟੋਕੀਓ ਸ਼ਹਿਰ ਵਿਚ 18 ਤੋਂ 25 ਮਈ ਤੱਕ ਵਰਲਡ ਬੈਂਚ ਪ੍ਰੈਸ ਚੈਪੀਅਨਸ਼ਿਪ ਹੋਣ ਜਾ ਰਹੀ ਹੈ। ਜਿਸ ਵਿਚ ਵੱਖ-ਵੱਖ ਦੇਸ਼ਾਂ ਤੋਂ ਖਿਡਾਰੀਆਂ ਨੇ ਹਿੱਸਾ ਲੈਣਾ ਹੈ। ਅਜੈ ਨੇ ਗੋਲਡ ਤਗਮਾ ਜਿੱਤਣ ਲਈ ਤਿਆਰੀ ਕਰਨੀ ਸ਼ੁਰੂ ਕਰ ਦਿਤੀ ਹੈ। ਦੱਸ ਦਈਏ ਕਿ ਅਜੈ ਉਤੇ ਇਸ ਤਗਮੇ ਦਾ ਜਨੂੰਨ ਸਵਾਰ ਹੈ। ਉਹ ਦਿਨ ਰਾਤ ਮਿਹਨਤ ਕਰਨ ਵਾਲਾ ਖਿਡਾਰੀ ਹੈ। ਉਸ ਨੇ ਅਪਣੀ ਇਸ ਤੋਂ ਪਹਿਲਾਂ ਹੋਈਆਂ ਚੈਪੀਅਨਸ਼ਿਪਾਂ ਵਿਚ ਦਾਵੇਦਾਰੀ ਪੇਸ਼ ਕੀਤੀ ਹੈ।
Ajay Gogna
ਉਨ੍ਹਾਂ ਨੇ ਹਮੇਸ਼ਾ ਤੋਂ ਹੀ ਇਹੀ ਸੋਚਿਆ ਹੈ ਕਿ ਦੇਸ਼ ਦਾ ਨਾਂਅ ਪੂਰੀ ਦੁਨਿਆ ਵਿਚ ਰੌਸ਼ਨ ਕਰਨਾ ਹੈ। ਅਜੈ ਤਗਮਾ ਹਾਸਲ ਕਰਨ ਦਾ ਸ਼ੌਕ ਰੱਖਦੇ ਹਨ। ਦੱਸਣਯੋਗ ਹੈ ਕਿ ਪੁਣੇ ਵਿਚ ਹੋਈ ਚੈਂਪੀਅਨਸ਼ਿਪ ਵਿਚ 1300 ਖਿਡਾਰੀਆਂ ਨੇ ਹਿੱਸਾ ਲਿਆ, ਜਿਸ ਵਿਚ ਗੋਲਡ ਤਗਮਾ ਜਿੱਤ ਕੇ ਅਜੈ ਨੇ ਅਪਣੀ ਦਾਅਵੇਦਾਰੀ ਪੇਸ਼ ਕੀਤੀ ਸੀ ਤੇ ਅਪਣਾ ਨਾਂਅ ਲੋਕਾਂ ਦੀਆਂ ਜੁਬਾਨਾਂ ਦੇ ਉਤੇ ਚੜ੍ਹਾ ਦਿਤਾ ਸੀ।