ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ‘ਚ ਵਿਨੇਸ਼ ਤੇ ਸਾਕਸ਼ੀ ਨੇ ਜਿੱਤਿਆ ਗੋਲਡ ਮੈਡਲ
Published : Dec 2, 2018, 6:53 pm IST
Updated : Dec 2, 2018, 6:53 pm IST
SHARE ARTICLE
Vinash and Sakshi won the gold medal
Vinash and Sakshi won the gold medal

ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਦੇਸ਼ ਦੀ ਸਟਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਅਪਣਾ ਬਿਹਤਰੀਨ ਪ੍ਰਦਰਸ਼ਨ...

ਗੋਂਡਾ (ਭਾਸ਼ਾ) : ਰਾਸ਼ਟਰੀ ਕੁਸ਼ਤੀ ਚੈਂਪੀਅਨਸ਼ਿਪ ਦੇ ਦੂਜੇ ਦਿਨ ਦੇਸ਼ ਦੀ ਸਟਾਰ ਮਹਿਲਾ ਪਹਿਲਵਾਨ ਵਿਨੇਸ਼ ਫੋਗਾਟ ਅਤੇ ਸਾਕਸ਼ੀ ਮਲਿਕ ਨੇ ਅਪਣਾ ਬਿਹਤਰੀਨ ਪ੍ਰਦਰਸ਼ਨ ਵਿਖਾਉਂਦੇ ਹੋਏ ਗੋਲਡ ਮੈਡਲ ਜਿੱਤਣ ਵਿਚ ਕਾਮਯਾਬੀ ਹਾਸਲ ਕੀਤੀ। ਉਥੇ ਹੀ ਇੰਦੂ ਨੇ ਯੂਪੀ ਨੂੰ ਗੋਲਡ ਮੈਡਲ ਦਿਵਾਇਆ ਹੈ। ਹਰਿਆਣਾ ਦੀ ਗੀਤਿਕਾ ਜਾਖੜ ਨੇ ਸਿਲਵਰ ਮੈਡਲ ਹਾਸਲ ਕੀਤਾ। ਰੇਲਵੇ ਦੀ ਵਿਨੇਸ਼ ਫੋਗਾਟ ਨੇ ਚੰਡੀਗੜ੍ਹ ਦੀ ਨੀਤੂ ਨਾਲ ਅਪਣਾ ਪਹਿਲਾ ਦਾਅ ਆਜਮਾਇਆ।

Vinesh PhogatVinesh Phogatਕੁਸ਼ਤੀ ਦੇ ਦਾਅ ਪੇਚ ਵਿਚ ਵਿਨੇਸ਼ ਨੇ ਨੀਤੂ ਨੂੰ ਜ਼ਬਰਦਸਤ ਝਟਕਾ ਦੇ ਕੇ ਇਕ ਵਾਰ ਫਿਰ ਤੋਂ ਖ਼ੁਦ ਨੂੰ ਸਾਬਤ ਕੀਤਾ ਹੈ ਕਿ ਉਨ੍ਹਾਂ ਨੂੰ ਕਿਉਂ ਸਟਾਰ ਕਿਹਾ ਜਾਂਦਾ ਹੈ। ਫ਼ਾਈਨਲ ਮੁਕਾਬਲੇ ਵਿਚ ਵਿਨੇਸ਼ ਨੇ ਯੂਪੀ ਦੀ ਬਬਿਤਾ ਨੂੰ ਹਰਾ ਕੇ ਅਪਣਾ ਗੋਲਡਨ ਸਫ਼ਰ ਜਾਰੀ ਰੱਖਿਆ। ਉਥੇ ਹੀ ਰੇਲਵੇ ਦੀ ਸਾਕਸ਼ੀ ਮਲਿਕ ਦੇ ਸਾਹਮਣੇ ਰੇਲਵੇ ਦੀ ਹੀ ਅਪੂਰਵਾ ਤਿਆਗੀ ਸੀ ਪਰ ਅਪੂਰਵਾ ਨੇ ਵਾਕਓਵਰ ਦੇ ਦਿਤਾ। ਇਸ ਤੋਂ ਬਾਅਦ ਸਟਾਰ ਪਹਿਲਵਾਨ ਸਾਕਸ਼ੀ ਨੇ ਦਿੱਲੀ ਦੀ ਅਨੀਤਾ ਨੂੰ ਹਰਾ ਕੇ ਗੋਲਡ ਮੈਡਲ ਅਪਣੇ ਨਾਮ ਕੀਤਾ। 

ਹਰਿਆਣਾ ਦੀ ਗੀਤਿਕਾ ਜਾਖੜ ਨੂੰ ਅਪਣੀ ਹੀ ਟੀਮ ਦੀ ਅਨੀਤਾ ਤੋਂ ਹਾਰ ਕੇ ਸਿਲਵਰ ਮੈਡਲ ਨਾਲ ਸੰਤੋਸ਼ ਕਰਨਾ ਪਿਆ। ਮੇਜ਼ਬਾਨ ਯੂਪੀ ਦੀ ਇੰਦੂ ਨੇ ਹਰਿਆਣਾ ਦੀ ਕਿਰਨ ਨੂੰ ਸੌਖ ਨਾਲ ਹਰਾ ਕੇ ਗੋਲਡ ਮੈਡਲ ਹਾਸਲ ਕਰਨ ਵਿਚ ਕਾਮਯਾਬੀ ਹਾਸਲ ਕੀਤੀ। 62 ਕਿਲੋਗ੍ਰਾਮ ਫਰੀ ਸਟਾਇਲ ਵਿਚ ਸਾਕਸ਼ੀ ਮਲਿਕ ਰੇਲਵੇ ਨੂੰ ਗੋਲਡ ਮੈਡਲ, ਅਨੀਤਾ ਦਿੱਲੀ ਨੂੰ ਸਿਲਵਰ ਮੈਡਲ ਅਤੇ ਹਰਿਆਣਾ ਦੀ ਰਚਨਾ ਅਤੇ ਪੂਜਾ ਨੂੰ ਬ੍ਰੋਨਜ਼ ਮੈਡਲ।

55 ਕਿਲੋਗ੍ਰਾਮ ਵਿਚ ਹਰਿਆਣਾ ਦੀ ਪਿੰਕੀ ਨੂੰ ਗੋਲਡ ਮੈਡਲ, ਹਰਿਆਣਾ ਦੀ ਹੀ ਅੰਜੂ ਨੂੰ ਸਿਲਵਰ, ਦਿੱਲੀ ਦੀ ਰੀਨਾ ਅਤੇ ਰੇਲਵੇ ਦੀ ਲਲਿਤਾ ਨੂੰ ਬ੍ਰੋਨਜ਼। 50 ਕਿਲੋਗ੍ਰਾਮ ਵਿਚ ਯੂਪੀ ਦੀ ਇੰਦੂ ਨੂੰ ਗੋਲਡ ਮੈਡਲ, ਹਰਿਆਣਾ ਦੀ ਕਿਰਨ ਨੂੰ ਸਿਲਵਰ ਅਤੇ ਯੂਪੀ ਦੀ ਸੀਤਲ ਅਤੇ ਪੰਜਾਬ ਦੀ ਪ੍ਰੀਤੀ ਨੂੰ ਬ੍ਰੋਨਜ਼ ਮੈਡਲ। 72 ਕਿਲੋਗ੍ਰਾਮ ਵਿਚ ਰੇਲਵੇ ਦੀ ਕਿਰਨ ਨੂੰ ਗੋਲਡ ਮੈਡਲ, ਹਰਿਆਣਾ ਦੀ ਨੈਨਾ ਨੂੰ ਸਿਲਵਰ ਮੈਡਲ, ਹਰਿਆਣਾ ਦੀ ਨਿੱਕੀ ਅਤੇ ਰੇਲਵੇ ਦੀ ਕਵਿਤਾ ਨੂੰ ਬ੍ਰੋਨਜ਼।

Sakshi MalikSakshi Malik57 ਕਿਲੋਗ੍ਰਾਮ ਭਾਰ ਵਰਗ ਵਿਚ ਰੇਲਵੇ ਦੀ ਵਿਨੇਸ਼ ਫੋਗਾਟ ਨੂੰ ਗੋਲਡ ਮੈਡਲ, ਯੂਪੀ ਦੀ ਬਬਿਤਾ ਨੂੰ ਸਿਲਵਰ, ਰਾਜਸਥਾਨ ਦੀ ਪਿੰਕੀ ਅਤੇ ਚੰਡੀਗੜ੍ਹ ਦੀ ਨੀਤੂ ਨੇ ਬ੍ਰੋਨਜ਼ ਮੈਡਲ ਹਾਸਲ ਕੀਤਾ। 53 ਕਿਲੋਗ੍ਰਾਮ ਭਾਰ ਵਰਗ ਵਿਚ ਰੇਲਵੇ ਦੀ ਸੀਮਾ ਨੂੰ ਗੋਲਡ ਮੈਡਲ, ਹਰਿਆਣਾ ਦੀ ਨਿਰਮਲਾ ਨੂੰ ਸਿਲਵਰ ਮੈਡਲ, ਐਮਪੀ ਦੇ ਰਮਨ ਯਾਦਵ ਅਤੇ ਹਰਿਆਣਾ ਦੀ ਕੀਰਤੀ ਨੂੰ ਬ੍ਰੋਨਜ਼ ਮੈਡਲ। 59 ਕਿਲੋਗ੍ਰਾਮ ਭਾਰ ਵਰਗ ਵਿਚ ਰੇਲਵੇ ਦੀ ਸਰਿਤਾ ਨੂੰ ਸੋਨਾ, ਹਰਿਆਣਾ ਦੀ ਮੰਜੂ ਨੂੰ ਸਿਲਵਰ ਮੈਡਲ, ਮਹਾਰਾਸ਼ਟਰ ਦੀ ਅੰਕਿਤਾ ਅਤੇ ਮੱਧ ਪ੍ਰਦੇਸ਼ ਦੀ ਰਾਣੀ ਨੂੰ ਬ੍ਰੋਨਜ਼ ਮੈਡਲ।

65 ਕਿਲੋਗ੍ਰਾਮ ਭਾਰ ਵਰਗ ਵਿਚ ਹਰਿਆਣਾ ਦੀ ਅਨੀਤਾ ਨੂੰ ਗੋਲਡ ਮੈਡਲ,  ਹਰਿਆਣਾ ਦੀ ਗੀਤ ਨੂੰ ਸਿਲਵਰ ਅਤੇ ਰੇਲਵੇ ਦੀ ਰੀਤੂ ਅਤੇ ਗਾਰਗੀ ਨੂੰ ਬ੍ਰੋਨਜ਼ ਮੈਡਲ। 76 ਕਿਲੋਗ੍ਰਾਮ ਵਿਚ ਹਰਿਆਣਾ ਦੇ ਸੁਦੇਸ਼ ਨੂੰ ਗੋਲਡ, ਦਿੱਲੀ ਦੀ ਜੋਤੀ ਨੂੰ ਸਿਲਵਰ,  ਹਰਿਆਣਾ ਦੀ ਪੂਜਾ ਅਤੇ ਹਿਮਾਚਲ ਦੀ ਰਾਣੀ ਨੂੰ ਬ੍ਰੋਨਜ਼ ਮੈਡਲ ਮਿਲਿਆ। 68 ਕਿਲੋਗ੍ਰਾਮ ਭਾਰ ਵਰਗ ਵਿਚ ਰੇਲਵੇ ਦੇ ਨਵਜੋਤ ਨੂੰ ਗੋਲਡ, ਕੇਰਲਾ ਦੇ ਅੰਜੁਮਲ ਨੂੰ ਸਿਲਵਰ,  ਮਹਾਰਾਸ਼ਟਰ ਦੀ ਕੋਮਲ ਅਤੇ ਯੂਪੀ ਦੀ ਰਜਨੀ ਨੂੰ ਬ੍ਰੋਨਜ਼ ਮੈਡਲ ਮਿਲਿਆ।

Location: India, Uttar Pradesh, Gonda

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM

Pardhan Mantri Bajeke News : ਪ੍ਰਧਾਨਮੰਤਰੀ ਬਾਜੇਕੇ ਦੀ ਵੀਡੀਓ ਤੋਂ ਬਾਅਦ ਫਿਰ ਹੋਵੇਗੀ ਪੇਸ਼ੀ | Amritpal Singh

02 Aug 2025 3:21 PM

'ਤੇਰੀ ਬੁਲਟ ਪਰੂਫ਼ ਗੱਡੀ ਪਾੜਾਂਗੇ, ਜੇਲ੍ਹ ‘ਚੋਂ ਗੈਂਗਸਟਰ ਜੱਗੂ ਭਗਵਾਨਪੁਰੀਏ ਦੀ ਧਮਕੀ'

01 Aug 2025 6:37 PM
Advertisement