
ਦਿ ਗਲੋਬ ਐਂਡ ਮੇਲ' ਨੂੰ ਦਿਤੀ ਇੰਟਰਵਿਊ 'ਚ ਕੈਨੇਡਾ 'ਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਓਟਵਾ ਨੇ ਅਜੇ ਤਕ ਕੋਈ ਸਬੂਤ ਨਹੀਂ ਦਿਖਾਏ ਹਨ।
India-Canada Row: ਕੈਨੇਡਾ ਵਿਚ ਭਾਰਤੀ ਹਾਈ ਕਮਿਸ਼ਨਰ ਸੰਜੀਵ ਕੁਮਾਰ ਵਰਮਾ ਨੇ ਕਿਹਾ ਕਿ ਜਦੋਂ ਤਕ ਕੈਨੇਡੀਅਨ ਜਾਂਚ ਏਜੰਸੀਆਂ ਭਾਰਤ ਨੂੰ ਉਨ੍ਹਾਂ ਵਲੋਂ ਇਕੱਠੇ ਕੀਤੇ ਸਬੂਤ ਨਹੀਂ ਦਿੰਦੀਆਂ, ਉਦੋਂ ਤਕ ਭਾਰਤ ਉਨ੍ਹਾਂ ਨਾਲ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕਰੇਗਾ। ਵਰਮਾ ਨੇ ਇਹ ਗੱਲ ਕੈਨੇਡੀਅਨ ਅਖ਼ਬਾਰ 'ਗਲੋਬ ਐਂਡ ਮੇਲ' ਨੂੰ ਦਿਤੇ ਇੰਟਰਵਿਊ 'ਚ ਕਹੀ।
ਦੱਸ ਦੇਈਏ ਕਿ ਹਰਦੀਪ ਸਿੰਘ ਨਿੱਝਰ ਦੀ 18 ਜੂਨ 2023 ਨੂੰ ਵੈਨਕੂਵਰ, ਕੈਨੇਡਾ ਵਿਚ ਹਤਿਆ ਕਰ ਦਿਤੀ ਗਈ ਸੀ। ਉਦੋਂ ਤੋਂ ਹੀ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਵਿਚ ਤਣਾਅ ਜਾਰੀ ਹੈ। ਭਾਰਤੀ ਸਫ਼ੀਰ ਦਾ ਇਹ ਬਿਆਨ ਕੈਨੇਡਾ ਦੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਜੋਡੀ ਥਾਮਸ ਦੇ ਉਸ ਦਾਅਵਾ ਤੋਂ ਕੁੱਝ ਦਿਨ ਬਾਅਦ ਆਇਆ ਹੈ, ਜਿਸ ਵਿਚ ਉਨ੍ਹਾਂ ਕਿਹਾ ਸੀ ਕਿ ਨਿੱਝਰ ਕਤਲ ਕੇਸ ਦੀ ਜਾਂਚ ਤੇਜ਼ੀ ਨਾਲ ਅੱਗੇ ਵਧੀ ਹੈ ਅਤੇ ਨਵੀਂ ਦਿੱਲੀ ਹੁਣ ਜਾਂਚ ਵਿਚ ਸਹਿਯੋਗ ਕਰ ਰਹੀ ਹੈ।
'ਦਿ ਗਲੋਬ ਐਂਡ ਮੇਲ' ਨੂੰ ਦਿਤੀ ਇੰਟਰਵਿਊ 'ਚ ਕੈਨੇਡਾ 'ਚ ਭਾਰਤ ਦੇ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਕਿਹਾ ਕਿ ਓਟਵਾ ਨੇ ਅਜੇ ਤਕ ਨਵੀਂ ਦਿੱਲੀ ਨੂੰ ਗਰਮਖਿਆਲੀ ਨਿੱਝਰ ਦੀ ਹਤਿਆ ਨਾਲ ਜੁੜੇ ਕੋਈ ਸਬੂਤ ਨਹੀਂ ਦਿਖਾਏ ਹਨ। ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਵਿਚ ਮਦਦ ਕਰਨ ਲਈ ਇਹ ਇਕ ਪੂਰਵ ਸ਼ਰਤ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
ਵਰਮਾ ਨੇ ਕਿਹਾ, ‘ਸਾਨੂੰ ਇਸ ਮਾਮਲੇ ਨਾਲ ਸਬੰਧਤ ਸਹੀ ਸਬੂਤ ਚਾਹੀਦੇ ਹਨ। ਇਸ ਤੋਂ ਬਾਅਦ ਹੀ ਅਸੀਂ ਕੈਨੇਡੀਅਨ ਜਾਂਚ ਵਿਚ ਮਦਦ ਕਰ ਸਕਾਂਗੇ। ਜੇਕਰ ਅਜਿਹਾ ਨਹੀਂ ਹੁੰਦਾ ਤਾਂ ਭਾਰਤ ਇਸ ਜਾਂਚ ਵਿਚ ਕੈਨੇਡਾ ਦੀ ਮਦਦ ਕਿਵੇਂ ਕਰ ਸਕੇਗਾ’। ਦੂਜੇ ਪਾਸੇ ਕੈਨੇਡਾ ਨੇ ਕੁੱਝ ਮਹੀਨੇ ਪਹਿਲਾਂ ਕਿਹਾ ਸੀ ਕਿ ਉਸ ਨੇ ਭਾਰਤ ਨਾਲ ਸਬੂਤ ਸਾਂਝੇ ਕੀਤੇ ਹਨ। ਕੈਨੇਡਾ ਤੋਂ ਇਲਾਵਾ ਉਸ ਦੇ ਸਹਿਯੋਗੀ ਅਮਰੀਕਾ ਅਤੇ ਬ੍ਰਿਟੇਨ ਵੀ ਭਾਰਤ ਤੋਂ ਜਾਂਚ ਵਿਚ ਸਹਿਯੋਗ ਕਰਨ ਦੀ ਮੰਗ ਕਰ ਰਹੇ ਹਨ।
ਮੀਡੀਆ ਰੀਪੋਰਟਾਂ ਅਨੁਸਾਰ ਵਰਮਾ ਨੇ ਕਿਹਾ, ‘ਹੁਣ ਤਕ ਮੈਨੂੰ ਜਾਂਚ 'ਚ ਸਹਿਯੋਗ ਨੂੰ ਲੈ ਕੇ ਕੈਨੇਡਾ ਤੋਂ ਕੋਈ ਬੇਨਤੀ ਨਹੀਂ ਆਈ ਹੈ। ਮੈਂ ਇਹ ਜ਼ਰੂਰ ਕਹਾਂਗਾ ਕਿ ਜੇਕਰ ਕੋਈ ਭਾਰਤ ਦੀ ਏਕਤਾ ਨੂੰ ਖਤਰਾ ਪੈਦਾ ਕਰਨ ਦੀ ਸਾਜ਼ਸ਼ ਰਚਦਾ ਹੈ ਤਾਂ ਇਸ ਦੇ ਨਤੀਜੇ ਜ਼ਰੂਰ ਸਾਹਮਣੇ ਆਉਣਗੇ’।
(For more Punjabi news apart from India denies cooperation with Canada over Hardeep Singh Nijjar case Row, stay tuned to Rozana Spokesman)