Punjabi diaspora News: ਇਟਲੀ ਵਿਚ ਪ੍ਰਵਾਸੀ ਔਰਤਾਂ ਲਈ ਮਿਸਾਲ ਬਣੀ ਪੰਜਾਬਣ; ਤੇਲ ਟੈਂਕਰ ਦੀ ਡਰਾਇਵਰੀ ਕਰ ਰਹੀ ਰਾਜਦੀਪ ਕੌਰ
Published : Feb 7, 2024, 9:08 am IST
Updated : Feb 7, 2024, 9:08 am IST
SHARE ARTICLE
Rajdeep Kaur
Rajdeep Kaur

ਜ਼ਿਲ੍ਹਾ ਫਤਿਹਗ੍ਹੜ ਸਾਹਿਬ ਦੇ ਪਿੰਡ ਨੰਦਪੁਰ ਕਲੋੜ ਨਾਲ ਸਬੰਧਤ ਹੈ ਪੰਜਾਬਣ

Punjabi diaspora News: ਦੁਨੀਆਂ ਦੇ ਵੱਖ-ਵੱਖ ਮੁਲਕਾਂ ਵਿਚ ਵੱਸਦੇ ਪੰਜਾਬ ਦੇ ਧੀਆਂ-ਪੁੱਤਰ ਅਪਣੀ ਮਿਹਨਤ ਨਾਲ ਬੁਲੰਦੀਆਂ ਨੂੰ ਛੂਹ ਰਹੇ ਹਨ। ਆਏ ਦਿਨ ਕਈ ਅਜਿਹੀਆਂ ਕਹਾਣੀਆਂ ਦੇਖਣ ਨੂੰ ਮਿਲਦੀਆਂ ਹਨ, ਜਿਨ੍ਹਾਂ ਨਾਲ ਦੁਨੀਆਂ ਭਰ ਵਿਚ ਪੰਜਾਬੀਆਂ ਦਾ ਸਿਰ ਫਖ਼ਰ ਨਾਲ ਉੱਚਾ ਹੋ ਜਾਂਦਾ ਹੈ। ਅਜਿਹਾ ਹੀ ਪੰਜਾਬ ਦੀ ਧੀ ਰਾਜਦੀਪ ਕੌਰ ਨੇ ਕਰ ਕੇ ਦਿਖਾਇਆ ਹੈ। ਜ਼ਿਲ੍ਹਾ ਫਤਿਹਗ੍ਹੜ ਸਾਹਿਬ ਦੇ ਪਿੰਡ ਨੰਦਪੁਰ ਕਲੋੜ ਵਾਸੀ ਕਰਮ ਸਿੰਘ ਅਤੇ ਜਸਪਾਲ ਕੌਰ ਦੀ ਧੀ ਰਾਜਦੀਪ ਕੌਰ ਇਟਲੀ ਦੀ ਪਹਿਲੀ ਪੰਜਾਬਣ ਤੇਲ ਟੈਂਕਰ ਡਰਾਈਵਰ ਬਣ ਕੇ ਪ੍ਰਵਾਸੀ ਔਰਤਾਂ ਲਈ ਮਿਸਾਲ ਬਣੀ ਹੈ।

ਮਿਲੀ ਜਾਣਕਾਰੀ ਅਨੁਸਾਰ ਰਾਜਦੀਪ ਕੌਰ ਨੂੰ ਬਚਪਨ ਤੋਂ ਹੀ ਖੇਤੀਬਾੜੀ ਨਾਲ ਸੰਬਧਤ ਮਸ਼ੀਨਰੀ ਚਲਾਉਣ ਦਾ ਸ਼ੌਕ ਸੀ। ਇਸ ਸ਼ੌਕ ਨੇ ਅੱਜ ਉਸ ਨੂੰ ਇਟਲੀ ਦੀ ਪਹਿਲੀ ਅਜਿਹੀ ਪੰਜਾਬਣ ਬਣਾ ਦਿਤਾ ਹੈ, ਜੋ ਲੰਬਾਰਦੀਆ, ਇਮਿਲੀਆ ਰੋਮਾਨਾ ਅਤੇ ਕਈ ਹੋਰ ਇਲਾਕਿਆਂ ਵਿਚ ਤੇਲ ਦੇ ਟੈਂਕਰ ਦੀ ਡਰਾਈਵਰ ਬਣ ਪੈਟਰੋਲ ਪੰਪਾਂ ਉਪਰ ਤੇਲ ਦੀ ਸਪਲਾਈ ਪਹੁੰਚਾਉਣ ਦਾ ਜੋਖ਼ਮ ਭਰਿਆ ਕੰਮ ਕਰ ਰਹੀ ਹੈ।   

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦਰਅਸਲ ਖਤਰੇ ਵਾਲਾ ਕੰਮ ਹੋਣ ਕਾਰਨ ਇਸ ਖੇਤਰ ਵਿਚ ਇਟਾਲੀਅਨ ਕੁੜੀਆਂ ਨਾ ਦੇ ਬਰਾਬਰ ਹਨ। ਇਟਾਲੀਅਨ ਇੰਡੀਅਨ ਪ੍ਰੈੱਸ ਕਲੱਬ ਨਾਲ ਅਪਣੇ ਸੰਘਰਸ਼ ਦੀ ਕਹਾਣੀ ਸਾਂਝੀ ਕਰਦਿਆਂ ਰਾਜਦੀਪ ਕੌਰ (ਜੋ ਹਰਜਿੰਦਰ ਸਿੰਘ ਨਾਲ ਵਿਆਹ ਕਰਵਾ ਕੇ 2006 ਵਿਚ ਇਟਲੀ ਆਈ ਸੀ)ਨੇ ਕਿਹਾ ਕਿ ਪਹਿਲਾ ਉਸ ਨੇ ਫੈਕਟਰੀ ਵਿਚ ਕੰਮ ਕੀਤਾ ਅਤੇ ਫਿਰ ਹਸਪਤਾਲ ਵਿਚ ਵਾਰਡ ਸਹਿਯੋਗੀ ਵਜੋਂ ਵੀ ਸੇਵਾਵਾਂ ਦਿਤੀਆਂ ਪਰ ਉਸ ਨੂੰ ਸਕੂਨ ਨਹੀਂ ਮਿਲਿਆ। ਉਹ ਕੁੱਝ ਵੱਖਰਾ ਕਰਨਾ ਚਾਹੁੰਦੀ ਸੀ, ਇਸ ਦੌਰਾਨ ਉਸ ਨੇ ਸੋਸ਼ਲ ਮੀਡੀਆ ’ਤੇ ਕੈਨੇਡਾ ਦੀ ਇਕ ਕੁੜੀ ਨੂੰ ਟਰੱਕ ਚਲਾਉਂਦਿਆ ਦੇਖਿਆ।

ਇਸ ਤੋਂ ਬਾਅਦ ਉਸ ਨੇ ਵੀ ਅਪਣਾ ਮਨ ਟਰੱਕ ਡਰਾਈਵਰ ਬਣਨ ਦਾ ਬਣਾ ਲਿਆ। ਇਸ ਖੇਤਰ ਵਿਚ ਚਾਹੇ ਉਸ ਨੂੰ ਬਹੁਤ ਸੰਘਰਸ਼ ਕਰਨਾ ਪਿਆ ਪਰ ਪਤੀ ਹਰਜਿੰਦਰ ਸਿੰਘ ਤੇ ਪਰਵਾਰ ਦੇ ਸਹਿਯੋਗ ਸਦਕਾ ਅੱਜ ਉਸ ਦਾ ਸੁਪਨਾ ਪੂਰਾ ਹੋ ਗਿਆ। ਅੱਜ 7 ਫਰਵਰੀ ਨੂੰ ਰਾਜਦੀਪ ਕੌਰ ਨੇ ਅਪਣੇ ਜਨਮ ਦਿਨ ਮੌਕੇ ਇਟਲੀ ਦੀਆਂ ਪੰਜਾਬਣਾਂ ਨੂੰ ਸੁਨੇਹਾ ਦਿਤਾ ਕਿ ਜ਼ਿੰਦਗੀ ਵਿਚ ਕਾਮਯਾਬ ਹੋਣ ਦਾ ਮੌਕਾ ਦੇਰ-ਸਵੇਰ ਵਾਹਿਗੁਰੂ ਸੱਭ ਨੂੰ ਦਿੰਦਾ ਜ਼ਰੂਰ ਹੈ ਪਰ ਮਿਹਨਤ, ਸੰਘਰਸ਼ ਤੇ ਬੁਲੰਦ ਇਰਾਦਿਆਂ ਨਾਲ ਹਾਸਲ ਕੀਤੀ ਕਾਮਯਾਬੀ ਦਾ ਆਨੰਦ ਵੱਖਰਾ ਹੀ ਹੁੰਦਾ ਹੈ।  

 (For more Punjabi news apart from Punjabi diaspora News Punjaban became an example for immigrant women in Italy, stay tuned to Rozana Spokesman)

Tags: italy

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement