
'ਬੱਸ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ'
ਮਿਲਾਨ ਇਟਲੀ : ਮਿਲਾਨ ਤੋਂ ਵੀਨਸ ਨੂੰ ਜਾਣ ਵਾਲੇ ਹਾਈਵੇ ਏ 4 ਤੇ ਬੱਚਿਆਂ ਨਾਲ ਸਵਾਰ ਬੱਸ ਦੀ ਟਰੱਕ ਨਾਲ ਟੱਕਰ ਹੋ ਜਾਣ ਤੋ ਬਾਅਦ ਹਰ ਪਾਸੇ ਹਾਹਾਕਾਰ ਮੱਚੀ ਪਈ ਹੈ ਮੀਡੀਆ ਰਿਪੋਰਟਾਂ ਮੁਤਾਬਿਕ ਸਵੇਰੇ 10 ਵਜੇ ਦੇ ਕਰੀਬ ਮਿਲਾਨ ਦੇ ਨੇੜਲੇ ਇਲਾਕੇ ਕੋਰਮਾਨੋ ਹਾਈਵੇ ਏ 4 ਤੇ ਪਿਕਨਿਕ ਲਈ ਬੱਚਿਆਂ ਨੂੰ ਲੈਕੇ ਜਾ ਰਹੀ ਬੱਸ ਦੀ ਟਰੱਕ ਨਾਲ ਟਕੱਰ ਹੋ ਗਈ ਹੈ ਜਿਸ ਵਿਚ 44 ਦੇ ਕਰੀਬ ਬੱਚੇ ਅਧਿਆਪਕ ਮੌਜੂਦ ਸਨ ਬੱਸ ਡਰਾਈਵਰ ਨੂੰ ਗੰਭੀਰ ਸੱਟਾਂ ਲੱਗੀਆਂ ਹਨ
ਜ਼ਖ਼ਮੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹਾਂ। ਜਦ ਕਿ ਦੋ ਵਿਦਿਆਰਥੀ ਦੇ ਵੀ ਸੱਟਾਂ ਲੱਗੀਆਂ ਜਿੰਨਾਂ ਨੂੰ ਹਸਪਤਾਲ ਪਹੁੰਚ ਦਿੱਤੀ ਗਿਆ ਫਿਲਹਾਲ ਸਥਾਨਕ ਪੁਲਿਸ ਹਾਦਸੇ ਦੀ ਗੰਭੀਰਤਾ ਨਾਲ ਜਾਂਚ ਕਰ ਰਹੀ ਹੈ ਬਚੀਂ ਕਾਰਜਾਂ ਵਿਚ ਲੱਗੇ ਬਚਾਉ ਦਲ ਦੀ ਟੀਮਾਂ ਨੇ ਆਵਾਜਾਈ ਨੂੰ ਮੁੜ ਤੋਂ ਬਹਾਲ ਕਰ ਦਿੱਤਾ ਹੈ।
ਬੱਸ ਡਰਾਈਵਰ ਨੂੰ ਚੱਕਰ ਆਉਣ ਜਾਂ ਕਿਸੇ ਤਰਾ ਦੀ ਪ੍ਰੇਸ਼ਾਨੀ ਕਾਰਨ ਹਾਦਸਾ ਵਾਪਰਿਆ ਹੈ ਸਕੂਲ ਬੱਸ ਵਿਦਿਆਰਥੀਆਂ ਨੂੰ ਲੈ ਕੇ ਮਿਲਾਨ ਤੋ ਬੇਰਗਾਮੋ ਵੱਲ ਨੂੰ ਜਾ ਰਹੀ ਸੀ ਕਿ ਰਸਤੇ ਵਿਚ ਹਾਦਸਾ ਵਾਪਰ ਗਿਆ ਜਿਸ ਤੋ ਬਾਅਦ ਬੱਚਿਆਂ ਤੇ ਮਾਪਿਆਂ ਵਿਚ ਦਹਿਸ਼ਤ ਦਾ ਮਾਹੌਲ ਬਣਿਆ ਹੋਇਆ ਹੈ।