
ਸਥਾਨਕ ਪੁਲਿਸ ਲਈ ਨੀਤੀਆਂ ਬਣਾਵੇਗੀ ਸਾਊਥ ਆਕਲੈਂਡ ਵਸਦੇ ਕਾਰੋਬਾਰੀ ਜੁਝਾਰ ਸਿੰਘ ਪੰਨੂਮਾਜਰਾ ਦੀ ਧੀ
ਆਕਲੈਂਡ: ਪੰਜਾਬੀ ਮੂਲ ਦੀ ਚੰਦਨਦੀਪ ਕੌਰ ਨੇ ਨਿਊਜ਼ੀਲੈਂਡ ਪੁਲਿਸ ਦੇ ਪਾਲਿਸੀ ਯੂਨਿਟ ਵਿਚ ਸ਼ਾਮਲ ਹੋ ਕੇ ਅਪਣੇ ਮਾਪਿਆਂ ਦੇ ਨਾਲ-ਨਾਲ ਸਮੁੱਚੇ ਭਾਈਚਾਰੇ ਦਾ ਨਾਂਅ ਰੌਸ਼ਨ ਕੀਤਾ ਹੈ। ਉਹ ਜਲਦ ਹੀ ਵਲਿੰਗਟਨ ਪੁਲਿਸ ਯੂਨਿਟ ਵਿਖੇ ਅਪਣੀਆਂ ਸੇਵਾਵਾਂ ਸ਼ੁਰੂ ਕਰਨਗੇ।
ਇਹ ਵੀ ਪੜ੍ਹੋ: ਭਾਰਤੀ ਡਿਪਲੋਮੈਟਾਂ, ਦੂਤਘਰਾਂ ਨੂੰ ਧਮਕੀ ਦੇਣ ਵਾਲੇ ਪੋਸਟਰ ‘ਬਰਦਾਸ਼ਤ ਨਹੀਂ’ : ਵਿਦੇਸ਼ ਮੰਤਰਾਲਾ
ਸਾਊਥ ਆਕਲੈਂਡ ਵਸਦੇ ਕਾਰੋਬਾਰੀ ਜੁਝਾਰ ਸਿੰਘ ਪੰਨੂਮਾਜਰਾ ਅਤੇ ਸੁਪ੍ਰੀਮ ਸਿੱਖ ਸੁਸਾਇਟੀ ਦੇ ਸਹਾਇਕ ਸਕੱਤਰ ਹਰਵਿੰਦਰ ਕੌਰ ਦੀ ਧੀ ਚੰਦਨਦੀਪ ਕੌਰ ਇਸ ਸਮੇਂ ਗੁਰਦੁਆਰਾ ਕਲਗੀਧਰ ਸਾਹਿਬ ਟਾਕਾਨਿਨੀ ਵਿਖੇ ਆਫਿਸ ਅਸੀਸਟੈਂਟ ਵਜੋਂ ਸੇਵਾਵਾਂ ਨਿਭਾ ਰਹੀ ਹੈ। ਚੰਦਨਦੀਪ ਕੌਰ ਦੀ ਇਸ ਪ੍ਰਾਪਤੀ ’ਤੇ ਉਸ ਦੇ ਮਾਪੇ ਬਹੁਤ ਖੁਸ਼ ਹਨ, ਉਨ੍ਹਾਂ ਨੂੰ ਅਪਣੀ ਧੀ ’ਤੇ ਮਾਣ ਮਹਿਸੂਸ ਹੋ ਰਿਹਾ ਹੈ। ਦੱਸ ਦੇਈਏ ਕਿ ਚੰਦਨਦੀਪ ਕੌਰ ਨੇ ਪਲਿਟੀਕਲ ਸਾਇੰਸ ਵਿਚ ਆਕਲੈਂਡ ਯੂਨੀਵਰਸਿਟੀ ਤੋਂ ਅਪਣੀ ਮਾਸਟਰ ਕੀਤੀ ਹੈ।