America News: ਅਮਰੀਕਾ ਵਿਚ ਹਰ 7ਵੇਂ ਮਰੀਜ਼ ਦਾ ਇਲਾਜ ਕਰ ਰਹੇ ਹਨ ਭਾਰਤੀ ਡਾਕਟਰ

By : GAGANDEEP

Published : Oct 7, 2024, 7:42 am IST
Updated : Oct 7, 2024, 7:51 am IST
SHARE ARTICLE
Indian doctors are treating every 7th patient in America
Indian doctors are treating every 7th patient in America

America News: 15-20 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ’ਚ ਰਹਿਣ ਦੇ ਬਾਅਦ ਵੀ ਵਰਕ ਵੀਜ਼ਾ ’ਤੇ ਹੀ ਕਰ ਰਹੇ ਕੰਮ

Indian doctors are treating every 7th patient in America:  ਅਮਰੀਕਨ ਐਸੋਸੀਏਸ਼ਨ ਆਫ਼ ਫ਼ਿਜ਼ੀਸ਼ੀਅਨ ਆਫ਼ ਇੰਡੀਅਨ ਓਰੀਜਨ (ਏ.ਏ.ਪੀ.ਆਈ.) ਨੇ ਅਮਰੀਕਾ ਦੇ ਅਗਲੇ ਪ੍ਰਸ਼ਾਸਨ ਨੂੰ ਇਮੀਗ੍ਰੇਸ਼ਨ ਤੇ ਸਿਹਤ ਸੰਭਾਲ ਸੁਧਾਰਾਂ ਨੂੰ ਤਰਜੀਹ ਦੇਣ ਦੇ ਨਾਲ-ਨਾਲ ਭਾਰਤ ਦੇ ਮੈਡੀਕਲ ਪੇਸ਼ੇਵਰਾਂ ਲਈ ਗ੍ਰੀਨ ਕਾਰਡਾਂ ਦੀ ਪ੍ਰਕਿਰਿਆ ਤੇਜ਼ ਕਰਨ ਲਈ ਕਿਹਾ ਹੈ। ਏ.ਏ.ਪੀ.ਆਈ. ਦੇ ਪ੍ਰਧਾਨ ਡਾ: ਸਤੀਸ਼ ਕਥੁਲਾ ਨੇ ਕਿਹਾ ਕਿ ਸਾਰਿਆਂ ਲਈ ਸਿਹਤ ਸੰਭਾਲ ਤਕ ਪਹੁੰਚ, ਇਮੀਗ੍ਰੇਸ਼ਨ ਤੇ ਵੀਜ਼ਾ ਮੁੱਦੇ, ਦਵਾਈ ’ਚ ਤਕਨਾਲੋਜੀ, ਵਿਭਿੰਨਤਾ ਤੇ ਵਿਤਕਰੇ ਵਿਰੋਧੀ ਕੁੱਝ ਅਜਿਹੇ ਮੁੱਦੇ ਹਨ ਜਿਨ੍ਹਾਂ ਨੂੰ ਸੰਬੋਧਿਤ ਕੀਤਾ ਜਾਵੇਗਾ। ਅਗਲੇ ਵ੍ਹਾਈਟ ਹਾਊਸ ਪ੍ਰਸ਼ਾਸਨ ਨੂੰ ਤਰਜੀਹ ਦਿਤੀ ਜਾਣੀ ਚਾਹੀਦੀ ਹੈ।

ਇਥੇ ਵਰਨਣਯੋਗ ਹੈ ਕਿ ਏਏਪੀਆਈ ਸੰਸਥਾ, 1982 ’ਚ ਸਥਾਪਿਤ, ਅਮਰੀਕਾ ਵਿਚ ਸੱਭ ਤੋਂ ਵੱਡੀ ਮੈਡੀਕਲ ਸੰਸਥਾ ਹੈ, ਜੋ ਭਾਰਤੀ ਮੂਲ ਦੇ 1,20,000 ਤੋਂ ਵੱਧ ਡਾਕਟਰਾਂ ਦੇ ਹਿਤਾਂ ਦੀ ਨੁਮਾਇੰਦਗੀ ਕਰਦੀ ਹੈ। ਕਥੁਲਾ ਨੇ ਉਜਾਗਰ ਕੀਤਾ ਕਿ ਬਹੁਤ ਸਾਰੇ ਅਜਿਹੇ ਡਾਕਟਰ ਅਮਰੀਕਾ ਵਿਚ ਹਰ 7ਵੇਂ ਮਰੀਜ਼ ਦਾ ਇਲਾਜ ਕਰ ਰਹੇ  ਭਾਰਤੀ ਡਾਕਟਰ ਹਨ, ਜੋ 15-20 ਸਾਲਾਂ ਤੋਂ ਵੱਧ ਸਮੇਂ ਤੋਂ ਅਮਰੀਕਾ ’ਚ ਰਹਿਣ ਦੇ ਬਾਅਦ ਵੀ 8-12 ਸਾਲਾਂ ਤੋਂ ਵਰਕ ਵੀਜ਼ਾ ’ਤੇ ਹੀ ਕੰਮ ਕਰ ਰਹੇ ਹਨ। ‘ਸਾਨੂੰ ਉਨ੍ਹਾਂ ਦੇ ਗ੍ਰੀਨ ਕਾਰਡ ਦੀ ਪ੍ਰਕਿਰਿਆ ਨੂੰ ਤੇਜ਼ ਕਰਨ ਦੀ ਜ਼ਰੂਰਤ ਹੈ ਤਾਂ ਜੋ ਉਹ ਸੰਯੁਕਤ ਰਾਜ ਵਿਚ ਰਹਿ ਸਕਣ ਅਤੇ ਆਪਣੇ ਵੀਜ਼ਿਆਂ ਦੀ ਸਥਿਤੀ ਦੀ ਚਿੰਤਾ ਕੀਤੇ ਬਿਨਾਂ ਆਪਣਾ ਕੰਮ ਜਾਰੀ ਰੱਖ ਸਕਣ। 

ਹਜ਼ਾਰਾਂ ਭਾਰਤੀ ਡਾਕਟਰ ਐੱਚ-1ਬੀ ਵਰਕ ਵੀਜ਼ਾ ’ਤੇ ਅਮਰੀਕਾ ’ਚ ਕੰਮ ਕਰ ਰਹੇ ਹਨ ਅਤੇ ਉਹ ਉਨ੍ਹਾਂ ਥਾਵਾਂ ’ਤੇ ਕੰਮ ਕਰ ਰਹੇ ਹਨ ਜਿਥੇ ਸਥਾਨਕ ਡਾਕਟਰ ਨਹੀਂ ਜਾਣਾ ਚਾਹੁੰਦੇ। ਡਾ: ਕਥੁਲਾ ਨੇ ਕਿਹਾ ਕਿ ਜੇ ਇਹ ਭਾਰਤੀ ਡਾਕਟਰ ਵਾਪਸ ਚਲੇ ਜਾਂਦੇ ਹਨ ਤਾਂ ਇਸ ਨਾਲ ਕੁਝ ਸ਼ਹਿਰਾਂ ਦੀ ਪੂਰੀ ਸਿਹਤ ਸੰਭਾਲ ਪ੍ਰਣਾਲੀ ਢਹਿ ਜਾਵੇਗੀ। ਇਸ ਲਈ ਗ੍ਰੀਨ ਕਾਰਡ ਪ੍ਰਕਿਰਿਆ ਨੂੰ ਪਹਿਲ ਦੇਣੀ ਪਵੇਗੀ। ਜੋ ਵੀ ਸੱਤਾ ਸੰਭਾਲਦਾ ਹੈ, ਇਹ ਉਨ੍ਹਾਂ ਦੀ ਤਰਜੀਹ ਹੋਣੀ ਚਾਹੀਦੀ ਹੈ। ਅਮਰੀਕਾ ਵਿਚ ਭਾਰਤੀ ਮੂਲ ਦੇ ਡਾਕਟਰਾਂ ਦੀ ਮਹੱਤਤਾ ਬਾਰੇ ਦੱਸਦਿਆਂ ਡਾ. ਕਥੁਲਾ ਨੇ ਕਿਹਾ ਕਿ ਅਮਰੀਕਾ ਵਿਚ ਹਰ ਸੱਤਵੇਂ ਮਰੀਜ਼ ਦੀ ਦੇਖਭਾਲ ਭਾਰਤੀ ਮੂਲ ਦੇ ਡਾਕਟਰਾਂ ਵਲੋਂ ਕੀਤੀ ਜਾਂਦੀ ਹੈ।   (ਏਜੰਸੀ)

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement