A young man died in America News : ਦੋ ਦਿਨ ਪਹਿਲਾਂ ਪੱਕੇ ਹੋਏ ਨੌਜਵਾਨ ਦੀ ਅਮਰੀਕਾ 'ਚ ਸੜਕ ਹਾਦਸੇ ਵਿਚ ਹੋਈ ਮੌਤ

By : GAGANDEEP

Published : Feb 8, 2024, 3:25 pm IST
Updated : Feb 9, 2024, 11:45 am IST
SHARE ARTICLE
A young man died in a road accident in America News in punjabi
A young man died in a road accident in America News in punjabi

A young man died in America News: ਪੱਕੇ ਹੋਣ ਦੇ ਕਾਗ਼ਜ਼ ਲੈਣ ਲਈ ਜਾ ਰਿਹਾ ਸੀ ਸ਼ਹਿਰ

A young man died in a road accident in America News in punjabi : ਅਮਰੀਕਾ ਤੋਂ ਦੁਖ਼ਦਾਈ ਖਬਰ ਸਾਹਮਣੇ ਆਈ ਹੈ। ਇਥੇ ਪੰਜਾਬੀ ਨੌਜਵਾਨ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਲਵਪ੍ਰੀਤ ਸਿੰਘ (26) ਪੁੱਤਰ ਹਰਜੀਤ ਸਿੰਘ ਵਜੋਂ ਹੋਈ ਹੈ। ਜਦੋਂ ਕਿ ਉਸ ਦੇ ਦੋ ਸਾਥੀ ਜ਼ਖ਼ਮੀ ਹੋ ਗਏ।ਮ੍ਰਿਤਕ ਨੌਜਵਾਨ ਦੋ ਦਿਨ ਪਹਿਲਾਂ ਹੀ ਪੱਕਾ ਹੋਇਆ ਸੀ।

ਇਹ ਵੀ ਪੜ੍ਹੋ: Canada News: ਕੈਨੇਡਾ 'ਚ ਫ਼ਿਰੌਤੀ ਮੰਗਣ ਤੇ ਹਥਿਆਰ ਰੱਖਣ ਦੇ ਮਾਮਲੇ 'ਚ 2 ਕੁੜੀਆਂ ਸਣੇ 5 ਪੰਜਾਬੀਆਂ 'ਤੇ ਮਾਮਲਾ ਦਰਜ 

ਜਾਣਕਾਰੀ ਅਨੁਸਾਰ ਮ੍ਰਿਤਕ ਕਰੀਬ 7 ਸਾਲ ਪਹਿਲਾਂ ਅਮਰੀਕਾ ਦੇ ਸ਼ਹਿਰ ਕੈਲੀਫੋਰਨੀਆ ਗਿਆ ਸੀ ਅਤੇ ਦੋ ਦਿਨ ਪਹਿਲਾਂ ਉਹ ਪੱਕੇ ਹੋਣ ਦੇ ਕਾਗ਼ਜ਼ ਲੈਣ ਲਈ ਅਮਰੀਕਾ ਦੇ ਕਿਸੇ ਸ਼ਹਿਰ ਗਿਆ ਸੀ ਕਿ ਜਦੋਂ ਉਹ ਐੱਲ.ਏ. ਏਅਰਪੋਰਟ ’ਤੇ ਉੱਤਰਿਆ ਤਾਂ ਉਸ ਨੇ ਆਪਣੇ ਦੋਸਤ ਨੂੰ ਕੋਲ ਬੁਲਾਇਆ, ਜਿਸ ਤੋਂ ਬਾਅਦ ਤਿੰਨੋਂ ਕਾਰ ’ਚ ਸਵਾਰ ਹੋ ਕੇ ਕੈਲੀਫੋਰਨੀਆ ਆ ਰਹੇ ਸਨ ਕਿ ਕਾਰ ਦਾ ਸੰਤੁਲਨ ਵਿਗੜ ਗਿਆ, ਜਿਸ ਕਾਰਨ ਕਾਰ ਡਿਵਾਈਡਰ ਨਾਲ ਟਕਰਾਉਂਦੀ ਹੋਈ ਡੂੰਘੀ ਖੱਡ ’ਚ ਜਾ ਡਿੱਗੀ।

ਇਹ ਵੀ ਪੜ੍ਹੋ: Srinagar Terrorist Attack: ਅੰਮ੍ਰਿਤਪਾਲ ਦੀ ਗੋਲੀ ਲੱਗਣ ਨਾਲ ਨਹੀਂ ਹੋਈ ਮੌਤ! ਪ੍ਰਵਾਰ ਨੇ ਕੀਤਾ ਵੱਡਾ ਦਾਅਵਾ  

ਜਿਸ ਕਾਰਨ ਲਵਪ੍ਰੀਤ ਸਿੰਘ ਦੇ ਕਾਫ਼ੀ ਸੱਟਾਂ ਲੱਗੀਆਂ। ਜਦੋਂਕਿ ਸੁਨੀਲ ਕੁਮਾਰ ਦੀ ਲੱਤ ’ਤੇ ਸੱਟ ਲੱਗੀ ਤੇ ਵਿਸ਼ਾਲ ਸਲਾਰੀਆ ਵਾਲ-ਵਾਲ ਬਚ ਗਿਆ। ਵਿਸ਼ਾਲ ਸਲਾਰੀਆ ਜਦੋਂ ਹੋਸ਼ ’ਚ ਆਇਆ ਤਾਂ ਉਸ ਨੇ ਪੁਲਿਸ ਕੰਟਰੋਲ ਰੂਮ ’ਤੇ ਫ਼ੋਨ ਕਰਕੇ ਐਂਬੂਲੈਂਸ ਨੂੰ ਬੁਲਾਇਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਹਾਦਸੇ ਦੀ ਸੂਚਨਾ ਮਿਲਣ 'ਤੇ ਪੁਲਿਸ ਪਾਰਟੀ ਮੌਕੇ ਤੇ ਪਹੁੰਚ ਗਈ ਤੇ ਕਾਰ ਵਿਚ ਫਸੇ ਨੌਜਵਾਨਾਂ ਨੂੰ ਬਾਹਰ ਕੱਢਿਆ| ਇਸ ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਏ ਲਵਪ੍ਰੀਤ ਸਿੰਘ ਨੂੰ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਿਥੇ ਉਸ ਨੇ ਜ਼ਖ਼ਮਾਂ ਦੀ ਤਾਬ ਨਾ ਚੱਲਦਾ ਹੋਇਆ ਦਮ ਤੋੜ ਗਿਆ |

(For more Punjabi news apart from A young man died in a road accident in America News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਸਰਕਾਰ ਦੀ ਸ਼ਹਿ ‘ਤੇ ਵਿੱਕ ਰਿਹਾ ਨਸ਼ਾ, ਨਸ਼ੇ ਦੇ ਮੁੱਦੇ ‘ਤੇ ਪੰਜਾਬ ਸਰਕਾਰ ਦਾ ਹਰਿਆਣਾ ‘ਤੇ ਵੱਡਾ ਇਲਜ਼ਾਮ

25 Feb 2026 2:12 PM

'ਮੈਂ ਹੈਰਾਨ ਹਾਂ, Chandigarh ਦੇ ਸੈਕਟਰ 32 Hospital ਦਾ ਸਾਢੇ 500 ਕਰੋੜ ਦਾ ਬਜਟ, ਪਰ ਸੁਵਿਧਾਵਾਂ ਬਿਲਕੁਲ ਜ਼ੀਰੋ'

25 Feb 2026 2:11 PM

ਮੁੱਖ ਮੰਤਰੀ ਭਗਵੰਤ ਮਾਨ ਦਾ ਵੱਡਾ ਐਲਾਨ, 8 ਮਾਰਚ ਨੂੰ ਪੇਸ਼ ਹੋਵੇਗਾ ਪੰਜਾਬ ਦਾ ਬਜਟ

23 Feb 2026 3:02 PM

ਟੈਰਿਫ਼ 'ਚ ਬਦਲਾਅ ਕਾਰਨ ਭਾਰਤ-ਅਮਰੀਕਾ ਵਪਾਰ ਸਮਝੌਤੇ ਦੀ ਮੀਟਿੰਗ ਟਲੀ

23 Feb 2026 3:01 PM

'ਸਿੱਖਿਆ ਕੋਈ ਤਰਸ ਦੀ ਭਾਵਨਾ ਨਹੀਂ, ਇਹ ਹਰ ਇੱਕ ਇਨਸਾਨ ਦਾ ਹੱਕ ਹੈ'

22 Feb 2026 1:38 PM
Advertisement