Punjabi died in Italy: ਇਟਲੀ 'ਚ ਪੰਜਾਬੀ ਦੀ ਸ਼ੱਕੀ ਹਾਲਤ ’ਚ ਮੌਤ; ਡੇਅਰੀ ਫਾਰਮ ’ਤੇ ਮਿਲੀ ਲਾਸ਼
Published : Feb 8, 2024, 5:01 pm IST
Updated : Feb 8, 2024, 5:01 pm IST
SHARE ARTICLE
Punjabi died in suspicious circumstances in Italy
Punjabi died in suspicious circumstances in Italy

ਕੁੱਝ ਦਿਨਾਂ ਤੋਂ ਪਰਵਾਰ ਨਾਲ ਨਹੀਂ ਹੋਇਆ ਸੀ ਸੰਪਰਕ

Punjabi died in Italy: ਇਟਲੀ ਦੇ ਸੈਲਰੋਨੋ ਇਲਾਕੇ ਦੇ ਕਸਬਾ ਕਪਾਚੋ ਵਿਚ ਪੰਜਾਬੀ ਦੀ ਸ਼ੱਕੀ ਹਾਲਤ ਵਿਚ ਮੌਤ ਹੋਈ ਹੈ। ਮਿਲੀ ਜਾਣਕਾਰੀ ਅਨੁਸਾਰ ਬੀਤੇ ਸ਼ਨਿਚਰਵਾਰ 44 ਸਾਲਾ ਹਰਪ੍ਰੀਤ ਸਿੰਘ ਬਾਜਵਾ ਵਾਸੀ ਬਾਬਾ ਬਕਾਲਾ ਦੀ ਡੇਅਰੀ ਫਾਰਮ ’ਤੇ ਲਾਸ਼ ਮਿਲੀ ਸੀ। ਸਥਾਨਕ ਪੁਲਿਸ ਮੁਤਾਬਕ ਜਦੋਂ ਪੁਲਿਸ ਟੀਮ ਉਕਤ ਥਾਂ 'ਤੇ ਪਹੁੰਚੀ ਤਾਂ ਇਹ ਵਿਅਕਤੀ ਮ੍ਰਿਤਕ ਮਿਲਿਆ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਪੋਸਟਮਾਰਟਮ ਲਈ ਭੇਜ ਦਿਤਾ ਹੈ। ਮੌਤ ਦੇ ਅਸਲ ਕਾਰਨਾਂ ਦਾ ਪਤਾ ਵੀ ਰੀਪੋਰਟ ਆਉਣ ਤੋ ਬਾਅਦ ਹੀ ਲੱਗੇਗਾ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਇਸ ਦੌਰਾਨ ਪੁਲਿਸ ਨੇ ਡੇਅਰੀ ਫਾਰਮ ਦੇ ਮਾਲਕ ਕੋਲੋਂ ਵੀ ਪੁੱਛਗਿੱਛ ਕੀਤੀ ਹੈ। ਦਸਿਆ ਜਾ ਰਿਹਾ ਹੈ ਕਿ ਕੁੱਝ ਦਿਨਾਂ ਤੋਂ ਮ੍ਰਿਤਕ ਦਾ ਪਰਵਾਰ ਨਾਲ ਵੀ ਸੰਪਰਕ ਨਹੀਂ ਹੋਇਆ ਸੀ। ਸ਼ੋਸ਼ਲ ਮੀਡੀਆ ’ਤੇ ਉਸ ਦੇ ਲਾਪਤਾ ਹੋਣ ਸਬੰਧੀ ਪੋਸਟਰ ਵੀ ਸ਼ੇਅਰ ਹੋਇਆ ਸੀ। ਪੀੜਤ ਪਰਵਾਰ ਨੇ ਸਥਾਨਕ ਭਾਈਚਾਰੇ ਤੋਂ ਮੰਗ ਕੀਤੀ ਹੈ ਕਿ ਮ੍ਰਿਤਕ ਦੀ ਦੇਹ ਨੂੰ ਪੰਜਾਬ ਭੇਜਣ ਵਿਚ ਉਨ੍ਹਾਂ ਦੀ ਮਦਦ ਕੀਤੀ ਜਾਵੇ।

 (For more Punjabi news apart from Punjabi died in suspicious circumstances in Italy, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

CIA ਸਟਾਫ਼ ਦੇ ਮੁਲਾਜ਼ਮ ਬਣੇ ਬੰਧੀ, ਬਿਨ੍ਹਾਂ ਸੂਚਨਾ 2 ਨੌਜਵਾਨਾਂ ਨੂੰ ਫੜ੍ਹਨ 'ਤੇ ਟਾਸਕ ਫੋਰਸ ਮੁਲਾਜ਼ਮਾਂ ਨੇ ਕੀਤੀ ਸੀ ਕਾਰਵਾਈ

30 Jan 2026 3:01 PM

"ਸ਼ਰਮਿੰਦਗੀ ਮਹਿਸੂਸ ਕਰ ਕੇ ਰੌਸ਼ਨ ਪ੍ਰਿੰਸ ਨੇ ਖੁਦ ਨੂੰ ਦਿੱਤੀ ਆਹ ਸਜ਼ਾ !

29 Jan 2026 3:10 PM

Jaswinder Bhalla Mother Death News: ਮਰਹੂਮ ਜਸਵਿੰਦਰ ਭੱਲਾ ਦੇ ਪਰਿਵਾਰ 'ਤੇ ਟੁੱਟਿਆ ਦੁੱਖਾਂ ਦਾ ਪਹਾੜ

28 Jan 2026 3:20 PM

ਗੈਂਗਸਟਰ ਗੋਲਡੀ ਬਰਾੜ ਦੇ ਮਾਤਾ-ਪਿਤਾ ਨੂੰ ਕੀਤਾ ਗਿਆ ਗ੍ਰਿਫ਼ਤਾਰ

27 Jan 2026 10:38 AM

ਨਾਭਾ 'ਚ ਹੈੱਡ ਕਾਂਸਟੇਬਲ ਦਾ ਹੋਇਆ ਅੰਤਮ ਸਸਕਾਰ

27 Jan 2026 10:24 AM
Advertisement