
ਵਿਦਿਆਰਥੀ ਪਿਛਲੇ ਮਹੀਨੇ ਹੀ ਆਪਣੇ ਮਾਤਾ-ਪਿਤਾ ਨਾਲ ਸਮਾਂ ਬਿਤਾਉਣ ਆਬੂ ਧਾਬੀ ਗਿਆ ਸੀ। ਉਸ ਦਾ ਪਰਿਵਾਰ ਮੂਲ ਰੂਪ ਨਾਲ ਕੇਰਲ ਦੇ ਕੰਨੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ।
ਦੁਬਈ - ਸੰਯੁਕਤ ਅਰਬ ਅਮੀਰਾਤ ਵਿਚ 19 ਸਾਲ ਦੇ ਇਕ ਭਾਰਤੀ ਵਿਦਿਆਰਥੀ ਦੀ ਸੜਕ ਹਾਦਸੇ ਵਿਚ ਮੌਤ ਹੋ ਗਈ। ਇਕ ਰਿਪੋਰਟ ਮੁਤਾਬਕ ਬੁੱਧਵਾਰ ਦੁਪਹਿਰ ਨੂੰ ਹਾਦਸੇ ਸਮੇਂ ਇਬਾਦ ਅਜ਼ਮਲ (Ibad Ajmal) ਗੱਡੀ ਚਲਾ ਰਿਹਾ ਸੀ। ਇਸ ਦੌਰਾਨ ਉਸ ਦਾ ਕਾਰ ਤੋਂ ਅਚਾਨਕ ਸੰਤੁਲਨ ਵਿਗੜ ਗਿਆ ਅਤੇ ਕਾਰ ਇਕ ਰੁੱਖ ਨਾਲ ਜਾ ਟਕਰਾਈ।
ਇਹ ਵੀ ਪੜ੍ਹੋ - ਤੇਲ ਅਤੇ ਗੈਸ ਕੀਮਤਾਂ ਖਿਲਾਫ਼ ਕਿਸਾਨਾਂ ’ਚ ਰੋਸ! ਵਾਹਨ ਤੇ ਸਿਲੰਡਰ ਲੈ ਕੇ ਸੜਕਾਂ ’ਤੇ ਉਤਰੇ ਕਿਸਾਨ
Death
ਉਹ ਪਿਛਲੇ ਮਹੀਨੇ ਹੀ ਆਪਣੇ ਮਾਤਾ-ਪਿਤਾ ਨਾਲ ਸਮਾਂ ਬਿਤਾਉਣ ਆਬੂ ਧਾਬੀ ਗਿਆ ਸੀ। ਉਸ ਦਾ ਪਰਿਵਾਰ ਮੂਲ ਰੂਪ ਨਾਲ ਕੇਰਲ ਦੇ ਕੰਨੂਰ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਇਬਾਦ ਦਾ ਅੰਤਮ ਸੰਸਕਾਰ ਬੁੱਧਵਾਰ ਸ਼ਾਮ ਕੀਤਾ ਗਿਆ। ਉੱਥੇ ਮੌਜੂਦਾ ਪਰਿਵਾਰ ਦੇ ਇਕ ਕਰੀਬੀ ਦੋਸਤ ਨੇ ਕਿਹਾ,''ਇਬਾਦ ਕਾਰ ਵਿਚ ਇਕੱਲਾ ਸੀ ਅਤੇ ਉਸ ਨੇ ਸ਼ਾਇਦ ਸ਼ਰਾਬ ਪੀਤੀ ਹੋਈ ਸੀ।''
ਇਹ ਵੀ ਪੜ੍ਹੋ - ਮੋਦੀ ਰਾਜ 'ਚ ਮਹਿੰਗਾਈ ਦੀ ਮਾਰ: ਰੋਜ਼ ਵਰਤੋਂ ਦੀਆਂ ਚੀਜ਼ਾਂ 'ਤੇ ਟੈਕਸ ਲਗਾ ਕੇ ਭਰਿਆ ਖਜ਼ਾਨਾ
ਜਾਣਕਾਰੀ ਮੁਤਾਬਕ 'ਆਬੂ ਧਾਬੀ ਇੰਡੀਅਨ ਸਕੂਲ' ਦਾ ਸਾਬਕਾ ਵਿਦਿਆਰਥੀ ਇਬਾਦ ਬ੍ਰਿਟੇਨ ਵਿਚ 'ਯੂਨੀਵਰਸਿਟੀ ਆਫ ਸਾਊਥ ਵੇਲਜ਼ ਕਾਰਡਿਫ' ਤੋਂ 'ਏਅਰਕ੍ਰਾਫਟ ਇੰਜੀਨੀਅਰਿੰਗ ਐਂਡ ਮੈਂਟੇਨੈਂਸ' ਪ੍ਰਣਾਲੀ ਦੀ ਪੜ੍ਹਾਈ ਕਰ ਰਿਹਾ ਸੀ