
ਦੁਨੀਆ ਦੇ ਖੂਬਸੂਰਤ ਦੇਸ਼ ਆਸਟਰੇਲੀਆ 'ਚ ਅੱਜ ਕੱਲ੍ਹ ਪੈ ਰਹੀ ਗਰਮੀ ਕਾਰਨ ਬਹੁਤ ਸਾਰੇ ਹਿੱਸੇ ਭਿਆਨਕ ਅੱਗ ਦੀ ਮਾਰ ਹੇਠ ਆਏ ਹੋਏ ਹਨ।
ਮੈਲਬੌਰਨ (ਪਰਮਵੀਰ ਸਿੰਘ ਆਹਲੂਵਾਲੀਆ) : ਦੁਨੀਆ ਦੇ ਖੂਬਸੂਰਤ ਦੇਸ਼ ਆਸਟਰੇਲੀਆ 'ਚ ਅੱਜ ਕੱਲ੍ਹ ਪੈ ਰਹੀ ਗਰਮੀ ਕਾਰਨ ਬਹੁਤ ਸਾਰੇ ਹਿੱਸੇ ਭਿਆਨਕ ਅੱਗ ਦੀ ਮਾਰ ਹੇਠ ਆਏ ਹੋਏ ਹਨ। ਆਸਟਰੇਲੀਆ ਦੇ ਇਤਿਹਾਸ ਵਿਚ ਇਸ ਅੱਗ ਕਾਰਨ ਹੁਣ ਤੱਕ ਦਾ ਸਭ ਤੋਂ ਵੱਧ ਜਾਨੀ ਅਤੇ ਮਾਲੀ ਨੁਕਸਾਨ ਹੋਇਆ ਹੈ।
File Photo
ਅੱਗ ਨਾਲ ਪੀੜਤ ਲੋਕਾਂ ਨੂੰ ਰਾਹਤ ਕੈਂਪਾਂ ਵਿਚ ਰਹਿਣਾ ਪੈ ਰਿਹਾ ਹੈ ਕਿਉਕਿ ਉਨ੍ਹਾਂ ਦੇ ਘਰ ਬੁਰੀ ਤਰ੍ਹਾਂ ਤਬਾਹ ਹੋ ਚੁੱਕੇ ਹਨ।ਪੀੜਤ ਲੋਕਾਂ ਦੀ ਮਦਦ ਲਈ ਆਸਟਰੇਲੀਆ ਵਿਚ ਵਸਦੇ ਵੱਖ ਵੱਖ ਭਾਈਚਾਰੇ ਦੇ ਲੋਕ ਅੱਗੇ ਆ ਰਹੇ ਹਨ।
File Photo
ਅਜਿਹੇ ਵਿਚ ਆਸਟਰੇਲੀਆ ਵਿਚ ਵਸਦੇ ਸਮੁੱਚੇ ਸਿੱਖ ਭਾਈਚਾਰੇ ਦੁਆਰਾ ਵੀ ਪੀੜਤ ਲੋਕਾਂ ਦੀ ਦਿਲ ਖੋਲ੍ਹ ਕੇ ਸਹਾਇਤਾ ਕੀਤੀ ਜਾ ਰਹੀ ਹੈ। ਆਸਟਰੇਲੀਆ ਦੇ ਬਹੁਤ ਸਾਰੇ ਗੁਰਦਵਾਰਿਆਂ ਅਤੇ ਸਿੱਖ ਸੰਸਥਾਵਾਂ ਦੁਆਰਾ ਪੀੜਤਾਂ ਦੇ ਕੈਪਾਂ ਵਿਚ ਜਾ ਕੇ ਲੰਗਰ ਦੇ ਨਾਲ ਨਾਲ ਉਨ੍ਹਾਂ ਲਈ ਜ਼ਰੂਰਤ ਦਾ ਹਰ ਤਰ੍ਹਾਂ ਦਾ ਸਮਾਨ ਮੁਹੱਇਆ ਕਰਵਾਇਆ ਜਾ ਰਿਹਾ ਹੈ।
Australia
ਇਸ ਮੌਕੇ ਆਮ ਲੋਕਾਂ ਦੁਆਰਾ ਸਿੱਖ ਕੌਮ ਵਲੋਂ ਸੰਕਟ ਦੀ ਇਸ ਘੜੀ ਵਿਚ ਪਾਏ ਜਾ ਰਹੇ ਯੋਗਦਾਨ ਦੀ ਵਿਸ਼ੇਸ਼ ਤੌਰ 'ਤੇ ਸ਼ਲਾਘਾ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਵਿਕਟੋਰੀਆ ਸੂਬੇ ਦੇ ਮੁੱਖ ਮੰਤਰੀ ਨੇ ਵੀ ਸਿੱਖਾਂ ਦਾ ਵਿਸ਼ੇਸ ਤੌਰ 'ਤੇ ਧੰਨਵਾਦ ਕੀਤਾ ਸੀ।