
ਹਾਂਗਕਾਂਗ ਜੇਲ ਵਿਭਾਗ ਵਿਚ ਪੰਜਾਬੀ ਮੂਲ ਦੀ ਸੁਖਦੀਪ ਕੌਰ ਨੂੰ ਬਤੌਰ ਸਹਾਇਕ ਅਫਸਰ ਨਿਯੁਕਤ ਕੀਤਾ ਗਿਆ ਹੈ।
ਹਾਂਗਕਾਂਗ : ਹਾਂਗਕਾਂਗ ਜੇਲ ਵਿਭਾਗ ਵਿਚ ਪੰਜਾਬੀ ਮੂਲ ਦੀ ਸੁਖਦੀਪ ਕੌਰ ਨੂੰ ਬਤੌਰ ਸਹਾਇਕ ਅਫਸਰ ਨਿਯੁਕਤ ਕੀਤਾ ਗਿਆ ਹੈ। ਹਾਂਗਕਾਂਗ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਜਦੋਂ ਕਿਸੇ ਪੰਜਾਬੀ ਔਰਤ ਦੀ ਜੇਲ ਵਿਭਾਗ ਵਿਚ ਨਿਯੁਕਤੀ ਕੀਤੀ ਗਈ ਹੈ। 24 ਸਾਲਾ ਸੁਖਦੀਪ ਕੌਰ ਅੰਮ੍ਰਿਤਧਾਰੀ ਹੈ ਅਤੇ ਸਿਰ 'ਤੇ ਦਸਤਾਰ ਸਜਾਉਂਦੀ ਹੈ।
Sukhdeep Kaur Officer in the Hong Kong Jail Department
ਪੰਜਾਬ ਦੇ ਤਰਨਤਾਰਨ ਜ਼ਿਲੇ ਦੇ ਪਿੰਡ ਭੁੱਚਰ ਖੁਰਦ ਨਾਲ ਸਬੰਧਤ ਸੁਖਦੀਪ ਕੌਰ ਕਰੀਬ 14 ਸਾਲਾਂ ਤੋਂ ਹਾਂਗਕਾਂਗ ਵਿਚ ਰਹਿ ਰਹੀ ਹੈ ਅਤੇ ਉਸ ਦੀ ਤਾਇਨਾਤੀ ਹਾਂਗਕਾਂਗ ਦੀ ਲੋ-ਵੂ ਸਥਿਤ ਔਰਤਾਂ ਦੀ ਜੇਲ ਵਿਚ ਕੀਤੀ ਗਈ ਹੈ। ਸੁਖਦੀਪ ਕੌਰ ਦਾ ਕਹਿਣਾ ਹੈ ਕਿ ਆਪਣੀ ਵਿਲੱਖਣ ਦਸਤਾਰਧਾਰੀ ਦਿੱਖ ਕਾਰਨ ਉਹ ਵਿਸ਼ੇਸ਼ ਖਿੱਚ ਦਾ ਕੇਂਦਰ ਅਤੇ ਸਤਿਕਾਰ ਦੀ ਪਾਤਰ ਬਣੀ ਰਹੀ।
Sukhdeep Kaur Officer in the Hong Kong Jail Department
23 ਹਫ਼ਤੇ ਦੀ ਸਿਖਲਾਈ ਦੌਰਾਨ ਉਸ ਦੀਆਂ ਧਾਰਮਕ ਭਾਵਨਾ ਦਾ ਸਤਿਕਾਰ ਕਰਦਿਆਂ ਵਿਭਾਗ ਵਲੋਂ ਉਸ ਨੂੰ ਦਸਤਾਰ ਸਮੇਤ ਕਕਾਰ ਧਾਰਨ ਦੀ ਇਜਾਜ਼ਤ ਦਿਤੀ ਗਈ ਅਤੇ ਉਸ ਲਈ ਵਿਸ਼ੇਸ਼ ਤੌਰ 'ਤੇ ਵਖਰੇ ਖਾਣੇ ਦਾ ਵੀ ਪ੍ਰਬੰਧ ਕੀਤਾ ਗਿਆ।
Sukhdeep Kaur Officer in the Hong Kong Jail Department
ਦਸਤਾਰਧਾਰੀ ਔਰਤ ਹੋਣ ਕਾਰਨ ਹੈਰਾਨੀਜਨਕ ਮਾਹੌਲ ਵਿਚ ਹੋਏ ਵਿਚਾਰ ਵਟਾਂਦਰੇ ਦੌਰਾਨ ਉਸ ਨੇ ਸਿੱਖ ਧਰਮ ਵਿਚ ਔਰਤ ਦੀ ਬਰਾਬਰੀ ਅਤੇ ਮੂਲ ਸਿਧਾਂਤਾਂ ਤੋਂ ਦੂਜੇ ਭਾਈਚਾਰੇ ਨਾਲ ਸਬੰਧਤ ਵਿਦਿਆਰਥੀਆਂ ਨੂੰ ਜਾਣੂ ਕਰਵਾਇਆ। ਸੁਖਦੀਪ ਕੌਰ ਨੇ ਵਿਸ਼ੇਸ਼ ਤੌਰ 'ਤੇ ਕਿਹਾ ਕਿ ਉਹ ਜੇਲ ਵਿਭਾਗ ਵਿਚ ਉੱਚੇ ਅਹੁਦੇ ਪ੍ਰਾਪਤ ਕਰ ਕੇ ਆਪਣੀ ਕੌਮ ਦਾ ਨਾਮ ਅਤੇ ਵਿਲੱਖਣ ਪਛਾਣ ਨੂੰ ਉੱਚਾ ਚੁਕਣ ਦਾ ਜਜ਼ਬਾ ਰੱਖਦੀ ਹੈ। (ਏਜੰਸੀ)
Sukhdeep Kaur Officer in the Hong Kong Jail Department
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।