
ਵਾਸ਼ਿੰਗਟਨ ਡੀ.ਸੀ. ਕੇ ਸੰਨੀ ਕੱਕੜ ਨੇ ਇੱਕ ਪੁਰਾਣਾ ਫੇਡਐਕਸ ਟਰੱਕ ਖ਼ਰੀਦਿਆ, ਇਸ ਨੂੰ ਸੰਤਰੀ ਰੰਗ ਵਿਚ ਰੰਗਿਆ ਅਤੇ ਆਪਣਾ ‘ਸੇਵਾ ਟਰੱਕ’ ਚਲਾਉਣਾ ਸ਼ੁਰੂ ਕਰ ਦਿੱਤਾ
ਵਾਸ਼ਿੰਗਟਨ- ਵਾਸ਼ਿੰਗਟਨ ਡੀ.ਸੀ. ਵਿਚ ਰਹਿਣ ਵਾਲਾ ਇੱਕ ਸਿੱਖ-ਅਮਰੀਕੀ ਵਿਅਕਤੀ ਇੱਕ 'ਸੇਵਾ ਟਰੱਕ' ਚਲਾਉਂਦਾ ਹੈ, ਜਿਸ ਰਾਹੀਂ ਉਹ ਲੋੜਵੰਦ ਸਕੂਲਾਂ ਅਤੇ ਸਮਾਜ ਸੇਵੀ ਸੰਸਥਾਵਾਂ ਸਣੇ ਸਥਾਨਕ ਭਾਈਚਾਰਿਆਂ ਦੇ ਲੋਕਾਂ ਨੂੰ ਮੁਫ਼ਤ ਭੋਜਨ ਭੇਜਦਾ ਹੈ।
Sikh-American sends out free food for people in need through 'Seva Truck'
ਅਮਰੀਕਨ ਬਾਜ਼ਾਰ ਨੇ ਸ਼ੁੱਕਰਵਾਰ ਨੂੰ ਖ਼ਬਰ ਦਿੱਤੀ ਕਿ ਵਾਸ਼ਿੰਗਟਨ ਡੀ.ਸੀ. ਕੇ ਸੰਨੀ ਕੱਕੜ ਨੇ ਇੱਕ ਪੁਰਾਣਾ ਫੇਡਐਕਸ ਟਰੱਕ ਖ਼ਰੀਦਿਆ, ਇਸ ਨੂੰ ਸੰਤਰੀ ਰੰਗ ਵਿਚ ਰੰਗਿਆ ਅਤੇ ਆਪਣਾ ‘ਸੇਵਾ ਟਰੱਕ’ ਚਲਾਉਣਾ ਸ਼ੁਰੂ ਕਰ ਦਿੱਤਾ। ਉਨ੍ਹਾਂ ਦੀ ਪਹਿਲ ਵਿਸ਼ੇਸ਼ ਤੌਰ 'ਤੇ ਬੱਚਿਆਂ ਦੀ ਸਹਾਇਤਾ ਕਰਦੀ ਹੈ। ਆਪਣੀ ਸ਼ੁਰੂਆਤ ਤੋਂ ਬਾਅਦ ਸਿਰਫ਼ ਤਿੰਨ ਸਾਲਾਂ ਵਿਚ ਟਰੱਕ ਨਾ ਸਿਰਫ ਇਲਾਕੇ ਦਾ 'ਮਾਣ' ਬਣ ਗਿਆ ਹੈ, ਬਲਕਿ 20,000 ਤੋਂ ਵੱਧ ਲੋਕਾਂ ਨੂੰ ਭੋਜਨ ਦੇ ਰਿਹਾ ਹੈ।
Sikh-American sends out free food for people in need through 'Seva Truck'
ਕੱਕੜ ਨੇ ਵਿਚਾਰ ਕੀਤਾ ਸੀ ਕਿ ਜਦੋਂ ਉਸ ਨੇ ਇਸ ਦੀ ਸ਼ੁਰੂਆਤ ਕੀਤੀ ਸੀ ਤਾਂ ਅਜਿਹੀ ਪਹਿਲ ਦੀ ਜ਼ਰੂਰਤ ਸੀ ਪਰ "ਅਸੀਂ ਭਵਿੱਖ ਵਿਚ ਅਜਿਹਾ ਨਾ ਕਰਨ ਦੀ ਉਮੀਦ ਕਰਦੇ ਹਾਂ।" ਉਨ੍ਹਾਂ ਨੇ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਸੇਵਾ ਟਰੱਕ ਦੀ ਜ਼ਰੂਰਤ ਨਹੀਂ ਪਵੇਗੀ, ਕਿਉਂਕਿ ਅਸੀਂ ਆਸ ਕਰਦੇ ਹਾਂ ਕਿ ਸਮਾਜ ਉਸ ਪੜਾਅ ‘ਤੇ ਪਹੁੰਚ ਜਾਵੇਗਾ
Sikh
ਜਿਥੇ ਉਹ ਆਪਣੀ ਸੇਵਾ ਕਰਨ ਬਾਰੇ ਨਹੀਂ ਸੋਚਦੀ, ਬਲਕਿ ਵਧੇਰੇ ਮਕਸਦ ਦੀ ਸੇਵਾ ਕਰੇਗੀ। ਕੱਕੜ ਨੇ ਕਿਹਾ ਕਿ ਜਿਨ੍ਹਾਂ ਸਕੂਲਾਂ ਵਿਚ ਪਿਛਲੇ ਤਿੰਨ ਸਾਲਾਂ ਤੋਂ ਟਰੱਕ ਨਿਯਮਤ ਰੂਪ ਵਿਚ ਭੋਜਨ ਸਪਲਾਈ ਕਰ ਰਿਹਾ ਹੈ, ਉੱਥੇ ਵਿਦਿਆਰਥੀਆਂ ਦੀ ਹਾਜ਼ਰੀ ਵਿਚ 30 ਫ਼ੀਸਦੀ ਵਾਧਾ ਹੋਇਆ ਹੈ। ਸਫ਼ਲਤਾ ਤੋਂ ਉਤਸ਼ਾਹਤ, ਕੱਕੜ ਨੇ ਮਿਸ਼ਿਗਨ ਵਿਚ ਵੀ ਇਹ ਪਹਿਲ ਸ਼ੁਰੂ ਕੀਤੀ ਹੈ
Sikh-American sends out free food for people in need through 'Seva Truck'
ਅਤੇ ਆਸ ਹੈ ਕਿ ਇਸ ਪਹਿਲ ਨੂੰ ਦੇਸ਼ ਭਰ ਵਿਚ ਫੈਲਾਉਣ ਦੀ। ਦੱਸ ਦਈਏ ਕਿ ਇਹ ਕੋਈ ਪਹਿਲਾ ਵਿਅਕਤੀ ਨਹੀਂ ਹੈ ਜੋ ਕਿ ਲੋੜਵੰਦਾਂ ਦੀ ਮਦਦ ਕਰ ਰਿਹਾ ਹੈ ਇਸ ਤੋਂ ਪਹਿਲਾਂ ਵੀ ਕਈ ਅਜਿਹੀਆਂ ਸੰਸਥਾਵਾਂ ਹਨ ਜੋ ਕਈ ਲੋੜਵੰਦਾਂ ਦੇ ਢਿੱਡ ਭਰ ਰਹੀਆਂ ਹਨ ਅਤੇ ਉਹਨਾਂ ਦਾ ਨਾਮ ਪੂਰੀ ਦੁਨੀਆਂ ਵਿਚ ਬੋਲਦਾ ਹੈ।