Punjabi diaspora: ਪੰਜਾਬੀ ਨੌਜਵਾਨ ਨੇ ਕੈਨੇਡਾ ਵਿਚ ਮਾਰਿਆ ਮਾਰਕਾ; ਪੜ੍ਹਦਿਆਂ ਹੀ ਅਸਿਸਟੈਂਟ ਅਧਿਆਪਕ ਬਣਿਆ ਹਰਕੀਰਤ ਸੰਧੂ
Published : May 10, 2024, 8:07 am IST
Updated : May 10, 2024, 8:07 am IST
SHARE ARTICLE
Harkirat Sandhu became an assistant teacher while studying in Canada
Harkirat Sandhu became an assistant teacher while studying in Canada

ਪਹਿਲੇ ਸਮੈਸਟਰ ਵਿਚ 97% ਅੰਕ ਹਾਸਲ ਕਰਨ ਮਗਰੋਂ ਯੂਨੀਵਰਸਿਟੀ ਨੇ ਕੀਤੀ ਨਿਯੁਕਤੀ

Punjabi diaspora: ਪਟਿਆਲਾ ਦੇ ਘਨੌਰ ਦੇ ਰਹਿਣ ਵਾਲਾ 19 ਸਾਲਾ ਮੁਛ ਫੁੱਟ ਗੱਭਰੂ ਹਰਕੀਰਤ ਸੰਧੂ ਨੇ ਕੈਨੇਡਾ ਦੀ ਧਰਤੀ ’ਤੇ ਨਵਾਂ ਇਤਿਹਾਸ ਸਿਰਜ ਦਿਤਾ ਹੈ। ਉਹ ਐਡਮਿੰਟਨ ਯੂਨੀਵਰਸਿਟੀ ਅਲਬਰਟਾ ਵਿਚ ਕੰਪਿਊਟਰ ਸਾਇੰਸ ਦਾ ਵਿਦਿਆਰਥੀ ਹੈ ਜਿਥੇ ਉਸ ਨੇ ਸਤੰਬਰ 2023 ਵਿਚ ਅਪਣੀ ਪੜ੍ਹਾਈ ਸ਼ੁਰੂ ਕੀਤੀ ਸੀ।

ਉਸ ਨੇ ਪਹਿਲਾ ਸਮੈਸਟਰ 97 ਫ਼ੀ ਸਦੀ ਅੰਕਾਂ ਨਾਲ ਪਾਸ ਕੀਤਾ। ਪਹਿਲੇ ਸਮੈਸਟਰ ਮਗਰੋਂ ਹੀ ਹਰਕੀਰਤ ਸੰਧੂ ਨੂੰ ਯੂਨੀਵਰਸਿਟੀ ਨੇ ਵਲੰਟੀਅਰ ਟਿਊਟਰ ਬਣਾ ਦਿਤਾ ਅਤੇ ਹੁਣ ਮਈ 2024 ਵਿਚ ਯੂਨੀਵਰਸਿਟੀ ਨੇ ਪਾਰਟ ਟਾਈਮ ਕੰਮ ਵਜੋਂ ਉਸ ਨੂੰ ਅਸਿਸਟੈਂਟ ਅਧਿਆਪਕ ਵਜੋਂ ਨਿਯੁਕਤੀ ਦੇ ਦਿਤੀ ਹੈ।

ਉਹ ਪਹਿਲੇ ਸਾਲ ਦੇ ਵਿਦਿਆਰਥੀਆਂ ਨੂੰ ਪੜ੍ਹਾਏਗਾ। ਜ਼ਿਲ੍ਹੇ ਦੇ ਘਨੌਰ ਹਲਕੇ ਵਿਚ ਪਿੰਡ ਨਰੜੂ ਦੇ ਜੰਮਪਲ ਹਰਕੀਰਤ ਸੰਧੂ ਨੇ ਸਿਰਫ਼ 19 ਸਾਲ ਦੀ ਉਮਰ ਵਿਚ ਸਖ਼ਤ ਮਿਹਨਤ ਕਰ ਕੇ ਨਵਾਂ ਰਿਕਾਰਡ ਕਾਇਮ ਕੀਤਾ ਹੈ ਜਿਸ ਦੀ ਕੈਨੇਡਾ ਸਮੇਤ ਦੁਨੀਆਂ ਭਰ ਦੇ ਵੱਖ-ਵੱਖ ਦੇਸ਼ਾਂ ਵਿਚ ਕੋਈ ਹੋਰ ਦੂਜੀ ਮਿਸਾਲ ਨਹੀਂ।

(For more Punjabi news apart from Harkirat Sandhu became an assistant teacher while studying in Canada, stay tuned to Rozana Spokesman)

 

Location: India, Punjab, Patiala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement