India Canada Row: ਕੈਨੇਡਾ 'ਚ ਭਾਰਤੀ ਰਾਜਦੂਤ ਦੀ ਚਿਤਾਵਨੀ, “ਖਤਰੇ ਦੀ ਵੱਡੀ ਰੇਖਾ ਪਾਰ ਕਰ ਰਹੇ ਸਿੱਖ ਵੱਖਵਾਦੀ ਸਮੂਹ”
Published : May 8, 2024, 2:37 pm IST
Updated : May 8, 2024, 2:37 pm IST
SHARE ARTICLE
Indian Envoy In Canada Warns Of 'Big Red Line' On Anti-India Activities
Indian Envoy In Canada Warns Of 'Big Red Line' On Anti-India Activities

ਕਿਹਾ, ਭਾਰਤ ਦੀ ਸਥਿਤੀ ਦਾ ਫੈਸਲਾ ਭਾਰਤੀ ਕਰਨਗੇ, ਵਿਦੇਸ਼ੀ ਨਹੀਂ

India Canada Row: ਭਾਰਤ-ਕੈਨੇਡਾ ਸਬੰਧਾਂ 'ਚ ਕੂਟਨੀਤਕ ਤਣਾਅ ਦਰਮਿਆਨ ਭਾਰਤ ਦੇ ਹਾਈ ਕਮਿਸ਼ਨਰ ਨੇ ਚਿਤਾਵਨੀ ਦਿਤੀ ਹੈ ਕਿ ਕੈਨੇਡਾ 'ਚ ਸਿੱਖ ਵੱਖਵਾਦੀ ਸਮੂਹ ਇਕ 'ਵੱਡੀ ਖਤਰੇ ਦੀ ਰੇਖਾ' ਪਾਰ ਕਰ ਰਹੇ ਹਨ, ਜਿਸ ਨੂੰ ਨਵੀਂ ਦਿੱਲੀ ਰਾਸ਼ਟਰੀ ਸੁਰੱਖਿਆ ਅਤੇ ਦੇਸ਼ ਦੀ ਖੇਤਰੀ ਅਖੰਡਤਾ ਦੇ ਮੁੱਦੇ ਵਜੋਂ ਦੇਖਦੀ ਹੈ। ਕੈਨੇਡਾ 'ਚ ਭਾਰਤੀ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਨੇ ਪਿਛਲੇ ਸਾਲ ਵੱਖਵਾਦੀ ਹਰਦੀਪ ਸਿੰਘ ਨਿੱਝਰ ਦੀ ਹਤਿਆ ਦੇ ਮੁਲਜ਼ਮ ਤਿੰਨ ਭਾਰਤੀ ਨਾਗਰਿਕਾਂ ਦੀ ਅਦਾਲਤ 'ਚ ਪੇਸ਼ੀ ਤੋਂ ਬਾਅਦ ਮੰਗਲਵਾਰ ਨੂੰ ਅਪਣੇ ਪਹਿਲੇ ਜਨਤਕ ਬਿਆਨ 'ਚ ਇਹ ਗੱਲ ਕਹੀ।

ਸੀਟੀਵੀ ਨਿਊਜ਼ ਦੀ ਖ਼ਬਰ ਮੁਤਾਬਕ ਵਰਮਾ ਇਸ ਮਾਮਲੇ ਨੂੰ ਘਰੇਲੂ ਅਪਰਾਧਾਂ ਨਾਲ ਜੋੜਦੇ ਨਜ਼ਰ ਆ ਰਹੇ ਹਨ। ਉਨ੍ਹਾਂ ਇਹ ਵੀ ਚਿਤਾਵਨੀ ਦਿਤੀ ਕਿ ਕੈਨੇਡਾ ਵਿਚ ਸਿੱਖ ਸਮੂਹ ਜੋ ਭਾਰਤ ਤੋਂ ਵੱਖ ਹੋਣ ਦਾ ਸੱਦਾ ਦਿੰਦੇ ਹਨ, "ਖਤਰੇ ਦੀ ਇਕ ਵੱਡੀ ਰੇਖਾ" ਪਾਰ ਕਰ ਰਹੇ ਹਨ ਜਿਸ ਨੂੰ ਨਵੀਂ ਦਿੱਲੀ ਰਾਸ਼ਟਰੀ ਸੁਰੱਖਿਆ ਦਾ ਮਾਮਲਾ ਮੰਨਦੀ ਹੈ। ਵਰਮਾ ਨੇ ਮਾਂਟਰੀਅਲ ਕੌਂਸਲ ਆਨ ਫਾਰਨ ਰਿਲੇਸ਼ਨਜ਼ ਨੂੰ ਕਿਹਾ, “ਭਾਰਤ ਦੀ ਸਥਿਤੀ ਦਾ ਫੈਸਲਾ ਭਾਰਤੀ ਕਰਨਗੇ, ਵਿਦੇਸ਼ੀ ਨਹੀਂ। ’’

ਉਨ੍ਹਾਂ ਇਹ ਵੀ ਕਿਹਾ ਕਿ ਭਾਰਤ ਅਤੇ ਕੈਨੇਡਾ ਵਿਚਾਲੇ ਸਬੰਧ ਸਮੁੱਚੇ ਤੌਰ 'ਤੇ ਸਕਾਰਾਤਮਕ ਹਨ, ਹਾਲਾਂਕਿ ਉਨ੍ਹਾਂ ਨੂੰ ਲੈ ਕੇ ‘ਬਹੁਤ ਹੰਗਾਮਾ’ ਹੋ ਰਿਹਾ ਹੈ। ਵਰਮਾ ਨੇ ਇਹ ਵੀ ਕਿਹਾ ਕਿ ਦੋਵੇਂ ਦੇਸ਼ ਇਸ ਮੁੱਦੇ ਨੂੰ ਸੁਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ, “ਅਸੀਂ ਕਿਸੇ ਵੀ ਦਿਨ ਗੱਲਬਾਤ ਲਈ ਬੈਠਣ ਲਈ ਤਿਆਰ ਹਾਂ ਅਤੇ ਅਸੀਂ ਅਜਿਹਾ ਕਰ ਰਹੇ ਹਾਂ। ’’ ਉਨ੍ਹਾਂ ਕਿਹਾ ਕਿ ਹਾਲ ਹੀ ਦੇ 'ਨਕਾਰਾਤਮਕ' ਘਟਨਾਕ੍ਰਮ ਪਿੱਛੇ ਡੂੰਘੀਆਂ ਸਮੱਸਿਆਵਾਂ ਦਹਾਕਿਆਂ ਪੁਰਾਣੇ ਮੁੱਦਿਆਂ ਬਾਰੇ ਕੈਨੇਡਾ ਦੀਆਂ ਗਲਤਫਹਿਮੀਆਂ ਕਾਰਨ ਪੈਦਾ ਹੋਈਆਂ ਹਨ, ਜਿਸ ਲਈ ਉਹ ਭਾਰਤੀ ਮੂਲ ਦੇ ਕੈਨੇਡੀਅਨਾਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹਨ।

ਵਰਮਾ ਨੇ ਕਿਹਾ ਕਿ ਉਨ੍ਹਾਂ ਦੀ ਮੁੱਖ ਚਿੰਤਾ ਕੈਨੇਡਾ ਦੀ ਧਰਤੀ ਤੋਂ ਪੈਦਾ ਹੋਣ ਵਾਲੇ ਰਾਸ਼ਟਰੀ ਸੁਰੱਖਿਆ ਖਤਰੇ ਹਨ। ਉਨ੍ਹਾਂ ਕਿਹਾ ਕਿ ਭਾਰਤ ਦੋਹਰੀ ਨਾਗਰਿਕਤਾ ਨੂੰ ਮਾਨਤਾ ਨਹੀਂ ਦਿੰਦਾ ਅਤੇ ਇਸ ਲਈ ਜੋ ਵੀ ਪ੍ਰਵਾਸੀ ਹੈ ਉਸ ਨੂੰ ਵਿਦੇਸ਼ੀ ਮੰਨਿਆ ਜਾਂਦਾ ਹੈ। ਉਨ੍ਹਾਂ ਕਿਹਾ, “ਜੇਕਰ ਮੈਂ ਇਸ ਨੂੰ ਇਸ ਤਰ੍ਹਾਂ ਕਹਾਂ ਕਿ ਵਿਦੇਸ਼ੀਆਂ ਦੀ ਭਾਰਤ ਦੀ ਖੇਤਰੀ ਅਖੰਡਤਾ 'ਤੇ ਬੁਰੀ ਨਜ਼ਰ ਹੈ ਤਾਂ ਇਹ ਸਾਡੇ ਲਈ ਇਕ ਵੱਡੀ ਖਤਰੇ ਦੀ ਰੇਖਾ ਹੈ। ’’ਖ਼ਬਰ ਅਨੁਸਾਰ ਵਰਮਾ ਨੇ ਇਹ ਸਪੱਸ਼ਟ ਨਹੀਂ ਕੀਤਾ ਕਿ ਉਹ ਨਿੱਜਰ ਮਾਮਲੇ ਵਿਚ ਸ਼ਾਮਲ ਵਿਦੇਸ਼ੀਆਂ ਦਾ ਜ਼ਿਕਰ ਕਰ ਰਹੇ ਸਨ ਜਾਂ ਵੱਡੇ ਪੱਧਰ 'ਤੇ ਸਿੱਖ ਵੱਖਵਾਦ ਦਾ ਜ਼ਿਕਰ ਕਰ ਰਹੇ ਸਨ।

ਕੈਨੇਡਾ ਨੇ ਦੁਹਰਾਏ ਇਲਜ਼ਾਮ

ਜਦੋਂ ਭਾਰਤੀ ਰਾਜਦੂਤ ਮੌਂਟਰੀਅਲ ਵਿਚ ਬੋਲ ਰਹੇ ਸਨ ਉਸ ਤੋਂ ਕੁੱਝ ਘੰਟੇ ਪਹਿਲਾਂ ਕੈਨੇਡਾ ਦੀ ਵਿਦੇਸ਼ ਮੰਤਰੀ ਨੇ ਮੰਗਲਵਾਰ ਨੂੰ ਮੈਲੀਨਾ ਜੌਲੀ ਨੇ ਇਕ ਵਾਰ ਫਿਰ ਕਤਲ ਪਿੱਛੇ ਭਾਰਤ ਸਰਕਾਰ ਦਾ ਹੱਥ ਹੋਣ ਦੇ ਇਲਜ਼ਾਮ ਦੁਹਰਾਏ। ਉਨ੍ਹਾਂ ਨੇ ਪਾਰਲੀਮੈਂਟ ਹਿੱਲ ਵਿਚ ਬੋਲਦਿਆਂ ਕਿਹਾ, ਅਸੀਂ ਉਨ੍ਹਾਂ ਇਲਜ਼ਾਮਾਂ ਉੱਤੇ ਦ੍ਰਿੜ ਹਾਂ ਕਿ ਇਕ ਕੈਨੇਡੀਅਨ ਨੂੰ ਕੈਨੇਡਾ ਦੀ ਧਰਤੀ ਉੱਤੇ ਭਾਰਤੀ ਏਜੰਟਾਂ ਦੁਆਰਾ ਮਾਰਿਆ ਗਿਆ। “ਆਰਸੀਐੱਪਮੀ ਵਲੋਂ ਜਾਂਚ ਕੀਤੀ ਜਾ ਰਹੀ ਹੈ। ਮੈਂ ਅਤੇ ਨਾ ਹੀ ਸਾਡੀ ਸਰਕਾਰ ਵਿਚੋਂ ਕੋਈ ਹੋਰ ਅਧਿਕਾਰੀ ਇਸ ਬਾਰੇ ਅੱਗੇ ਹੋਰ ਟਿੱਪਣੀ ਕਰੇਗਾ।”

ਭਾਰਤ ਨੇ ਮੰਗਲਵਾਰ ਨੂੰ ਕੈਨੇਡਾ ਨੂੰ ਕਿਹਾ ਕਿ ਹਿੰਸਾ ਦਾ ਜਸ਼ਨ ਮਨਾਉਣਾ ਅਤੇ ਉਸ ਦਾ ਗੁਣਗਾਨ ਕਰਨਾ ਕਿਸੇ ਵੀ ਸੱਭਿਅਕ ਸਮਾਜ ਦਾ ਹਿੱਸਾ ਨਹੀਂ ਹੋਣਾ ਚਾਹੀਦਾ। ਭਾਰਤ ਨੇ ਕਿਹਾ ਕਿ ਕਾਨੂੰਨ ਦੇ ਸ਼ਾਸਨ ਦਾ ਸਨਮਾਨ ਕਰਨ ਵਾਲੇ ਲੋਕਤੰਤਰਾਂ ਨੂੰ ਪ੍ਰਗਟਾਵੇ ਦੀ ਆਜ਼ਾਦੀ ਦੇ ਨਾਮ 'ਤੇ ਕੱਟੜਪੰਥੀ ਤੱਤਾਂ ਨੂੰ ਡਰਾਉਣ ਦੀ ਆਗਿਆ ਨਹੀਂ ਦੇਣੀ ਚਾਹੀਦੀ।

 (For more Punjabi news apart from Indian Envoy In Canada Warns Of 'Big Red Line' On Anti-India Activities, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement