
ਪ੍ਰੀਤ ਕੌਰ ਗਿੱਲ ਨੇ ਸੋਮਵਾਰ ਨੂੰ ਟਵਿੱਟਰ 'ਤੇ ਆਪਣਾ ਪੱਤਰ ਪੋਸਟ ਕੀਤਾ
ਲੰਡਨ - ਬਰਤਾਨੀਆ ਦੀ ਸਿੱਖ ਸੰਸਦ ਮੈਂਬਰ ਪ੍ਰੀਤ ਕੌਰ ਗਿੱਲ ਨੇ ਦੇਸ਼ ਦੇ ਮੰਤਰੀਆਂ ਨੂੰ ਪੱਤਰ ਲਿਖ ਕੇ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਵਿੱਚ ਵਾਧੇ ’ਤੇ ‘ਤੁਰੰਤ ਕਾਰਵਾਈ’ ਕਰਨ ਦੀ ਅਪੀਲ ਕੀਤੀ ਹੈ। ਆਲ-ਪਾਰਟੀ ਪਾਰਲੀਮੈਂਟਰੀ ਗਰੁੱਪ ਆਨ ਬ੍ਰਿਟਿਸ਼ ਸਿੱਖਸ (ਏ.ਪੀ.ਪੀ.ਜੀ.) ਦੀ ਪ੍ਰਧਾਨ ਅਤੇ ਵਿਰੋਧੀ ਲੇਬਰ ਪਾਰਟੀ ਦੀ ਸੰਸਦ ਮੈਂਬਰ ਗਿੱਲ ਨੇ ਭਾਰਤੀ ਮੂਲ ਦੀ ਗ੍ਰਹਿ ਮੰਤਰੀ ਸੁਏਲਾ ਬ੍ਰੇਵਰਮੈਨ ਅਤੇ ਕਮਿਊਨਿਟੀ ਅਫ਼ੇਅਰਜ਼ ਮੰਤਰੀ ਸਾਈਮਨ ਕਲਾਰਕ ਨੂੰ ਪੱਤਰ ਲਿਖ ਕੇ ਮਾਰਚ 2022 ਨੂੰ ਖ਼ਤਮ ਹੋਏ ਸਾਲ ਦੌਰਾਨ ਨਫ਼ਰਤੀ ਅਪਰਾਧਾਂ ਬਾਰੇ ਗ੍ਰਹਿ ਮੰਤਰਾਲਾ ਦੇ ਅੰਕੜਿਆਂ ਦਾ ਹਵਾਲਾ ਦਿੱਤਾ ਹੈ।
ਗਿੱਲ ਨੇ ਸੋਮਵਾਰ ਨੂੰ ਟਵਿੱਟਰ 'ਤੇ ਆਪਣਾ ਪੱਤਰ ਪੋਸਟ ਕੀਤਾ, ਜਿਸ ਵਿੱਚ ਲਿਖਿਆ ਹੈ, "ਇਨ੍ਹਾਂ ਨਵੇਂ ਅੰਕੜਿਆਂ ਤੋਂ ਮੈਂ ਬਹੁਤ ਫ਼ਿਕਰਮੰਦ ਹਾਂ। 2021-22 ਵਿੱਚ ਸਿੱਖਾਂ ਵਿਰੁੱਧ 301 ਨਫ਼ਰਤੀ ਅਪਰਾਧ ਦਰਜ ਕੀਤੇ ਗਏ, ਜੋ ਕਿ 2020 ਵਿੱਚ ਦਰਜ 112 ਨਫ਼ਰਤੀ ਅਪਰਾਧਾਂ ਨਾਲੋਂ ਵੱਧ ਹਨ।
Two years since its publication, the Government still hasn’t acted on the recommendations in @APPGBritSikhs’ report on anti-Sikh hate.
— Preet Kaur Gill MP (@PreetKGillMP) October 10, 2022
With new stats showing a startling 169% rise in attacks on Sikhs since last year, I have asked @SuellaBraverman + @SimonClarkeMP to act. ????✍️???????????? pic.twitter.com/f0WFVPP0Gc
ਗਿੱਲ ਨੇ ਆਪਣੇ ਪੱਤਰ ਵਿੱਚ ਲਿਖਿਆ, "ਮੈਂ ਤੁਹਾਨੂੰ ਇਹ ਕਹਿਣ ਲਈ ਪੱਤਰ ਲਿਖ ਰਹੀ ਹਾਂ ਕਿ ਆਪ ਸਿੱਖ ਵਿਰੋਧੀ ਨਫ਼ਰਤੀ ਅਪਰਾਧਾਂ ਵਿੱਚ ਵਾਧੇ ਨੂੰ ਰੋਕਣ ਲਈ ਤੁਰੰਤ ਕਾਰਵਾਈ ਕਰੋਂ, ਅਤੇ ਏ.ਪੀ.ਪੀ.ਜੀ. ਦੀਆਂ ਸਿਫ਼ਾਰਸ਼ਾਂ ਲਾਗੂ ਕਰਕੇ ਸਿੱਖ ਭਾਈਚਾਰੇ ਦੀ ਸੁਰੱਖਿਆ ਕਰੋਂ।"