YES BANK ਨੂੰ ਬਚਾਉਣ ਲਈ ਅੱਗੇ ਆਏ ਇਸ ਸਿੱਖ ਦੀ ਦਿਲਚਸਪ ਕਹਾਣੀ
Published : Dec 11, 2019, 11:16 am IST
Updated : Dec 11, 2019, 12:05 pm IST
SHARE ARTICLE
The puzzling Canadian sikh behind a bid to save Yes Bank
The puzzling Canadian sikh behind a bid to save Yes Bank

ਕੈਨੇਡਾ ਦੇ ਅਰਬਪਤੀ ਇਰਵਿਨ ਸਿੰਘ ਬ੍ਰੈਚ ਯੈੱਸ ਬੈਂਕ ਨੂੰ ਬਚਾਉਣ ਵਿਚ ਜੁਟੇ ਹਨ ਅਤੇ ਉਹਨਾਂ  8600 ਕਰੋੜ ਦੇ ਨਿਵੇਸ਼ ਦਾ ਫੈਸਲਾ ਲਿਆ ਹੈ।

ਨਵੀਂ ਦਿੱਲੀ: ਆਰਥਕ ਸੰਕਟ ਨਾਲ ਜੂਝ ਰਹੇ ਯੈੱਸ ਬੈਂਕ ਨੂੰ ਵੱਡੇ ਨਿਵੇਸ਼ਕਾਂ ਵੱਲੋਂ ਨਿਵੇਸ਼ ਦੇ ਜ਼ਰੀਏ ਮਦਦ ਦੀ ਪੇਸ਼ਕਸ਼ ਹੋਈ ਹੈ। ਕੈਨੇਡਾ ਦੇ ਅਰਬਪਤੀ ਇਰਵਿਨ ਸਿੰਘ ਬ੍ਰੈਚ ਯੈੱਸ ਬੈਂਕ ਨੂੰ ਬਚਾਉਣ ਵਿਚ ਜੁਟੇ ਹਨ ਅਤੇ ਉਹਨਾਂ  8600 ਕਰੋੜ ਦੇ ਨਿਵੇਸ਼ ਦਾ ਫੈਸਲਾ ਲਿਆ ਹੈ। ਯੈਸ ਬੈਂਕ ਨੂੰ ਬਚਾਉਣ ਵਿਚ ਜੁਟੇ ਇਸ ਅਰਬਪਤੀ ਦੀ ਕਹਾਣੀ ਕਾਫ਼ੀ ਦਿਲਚਸਪ ਹੈ।

 Erwin Singh BraichErwin Singh Braich

ਇੰਟਰਵਿਊ ਅਤੇ ਕੋਰਟ ਰਿਕਾਰਡ ਤੋਂ ਇਲਾਵਾ ਮੁਕੱਦਮੇ, ਦਿਵਾਲੀਆਪਨ ਅਤੇ ਵਿਵਾਦਤ ਕਾਰੋਬਾਰੀ ਸਮਝੌਤੇ ਵੀ ਇਰਵਿਨ ਸਿੰਘ ਦੇ ਹਿੱਸੇ ਵਿਚ ਹਨ। ਉਹਨਾਂ ਕੋਲ ਅਪਣੇ ਪੈਸੇ ਦਾ ਪ੍ਰਬੰਧ ਕਰਨ ਲਈ ਕੋਈ ਹੈੱਡਕੁਆਰਟਰ ਨਹੀਂ ਹੈ, ਕੋਈ ਬੈਂਕਰ ਨਹੀਂ ਹੈ ਅਤੇ ਫਿਲਹਾਲ ਉਹ ਕੈਨੇਡਾ ਦੇ ਥ੍ਰੀ ਸਟਾਰ ਮੋਟੈਲ ਵਿਚ ਰਹਿ ਰਹੇ ਹਨ।

Erwin Singh BraichErwin Singh Braich

ਇਰਵਿਨ ਸਿੰਘ ਦੀ ਕਹਾਣੀ ਕਾਫ਼ੀ ਦਿਲਚਸਪ ਹੈ। ਭਾਰਤੀ ਮੂਲ ਦੇ ਕੈਨੇਡੀਅਨ ਉਦਯੋਗਪਤੀ ਇਰਵਿਨ, ਇਰਵਿਨ ਬ੍ਰੈਚ ਗਰੁੱਪ ਆਫ ਕੰਪਨੀਜ਼ ਐਂਡ ਟਰਸਟ ਦੇ ਸੰਸਥਾਪਕ ਹਨ। ਉਹਨਾਂ ਦੇ ਪਿਤਾ ਹਰਮਨ ਸਿੰਘ ਸਾਲ 1927 ਵਿਚ ਭਾਰਤ ਛੱਡ ਕੇ ਕੈਨੇਡਾ ਚਲੇ ਗਏ ਸੀ। ਪਿਤਾ ਦੀ ਮੌਤ ਤੋਂ ਬਾਅਦ ਇਰਵਿਨ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੀ ਪੜ੍ਹਾਈ ਛੱਡ ਕੇ ਅਪਣੇ ਪਰਿਵਾਰਕ ਬਿਜ਼ਨਸ ਨੂੰ ਸੰਭਾਲਿਆ ਸੀ।

Erwin Singh BraichErwin Singh Braich

58 ਸਾਲਾ ਇਰਵਿਨ ਸਿੰਘ ਨੇ ਅਪਣੇ ਆਪ ਨੂੰ ਦਿਵਾਲੀਆ ਕਰਾਰ ਦਿੱਤੇ ਜਾਣ ‘ਤੇ ਕੈਨੇਡਾ ਸਰਕਾਰ ਨਾਲ 14 ਸਾਲ ਤੱਕ ਇਕ ਕੇਸ ਵੀ ਲੜਿਆ ਸੀ ਅਤੇ ਕੇਸ ਵਿਚ ਜਿੱਤ ਵੀ ਹਾਸਲ ਕੀਤੀ ਸੀ। ਸਿਰਫ਼ ਇੰਨਾ ਹੀ ਨਹੀਂ ਇਸ ਕੇਸ ਦੌਰਾਨ ਉਹਨਾਂ ਦੇ ਕਈ ਅੰਤਰਰਾਸ਼ਟਰੀ ਯਾਤਰਾਵਾਂ ‘ਤੇ ਜਾਣ ‘ਤੇ ਵੀ ਪਾਬੰਦੀ ਲਗਾਈ ਗਈ ਸੀ।ਇਰਵਿਨ ਸਿੰਘ ਬ੍ਰੈਚ ਬ੍ਰਿਟਿਸ਼ ਕੋਲੰਬੀਆ ਵਿਚ ਵੱਡੇ ਹੋਏ।

Yes BankYes Bank

ਉਹ ਮੂਲ ਰੂਪ ਵਿਚ ਪੰਜਾਬ ਦੇ ਇਕ ਸਿੱਖ ਪਰਿਵਾਰ ਨਾਲ ਸਬੰਧ ਰੱਖਦੇ ਹਨ। ਉਹ ਅਪਣੇ ਪਰਿਵਾਰ ਦੇ ਛੇ ਬੱਚਿਆਂ ਵਿਚ ਸਭ ਤੋਂ ਵੱਡੇ ਹਨ। ਉਹਨਾਂ ਦੇ ਪਿਤਾ ਹਰਮਨ ਸਥਾਨਕ ਇੰਡੋ-ਕੈਨੇਡੀਅਨ ਭਾਈਚਾਰੇ ਵਿਚ ਕਾਫੀ ਮਸ਼ਹੂਰ ਸਨ। ਬ੍ਰੈਚ ਦੇ ਪਿਤਾ ਨੇ 14 ਸਾਲ ਦੀ ਉਮਰ ਵਿਚ ਭਾਰਤ ਛੱਡ ਦਿੱਤਾ ਸੀ। ਬ੍ਰੈਚ ਦੇ ਪਿਤਾ ਦਾ 1976 ਵਿਚ ਦੇਹਾਂਤ ਹੋ ਗਿਆ ਸੀ।

Erwin Singh Braich ant othersErwin Singh Braich and others

ਦੱਸ ਦਈਏ ਕਿ ਯੈੱਸ ਬੈਂਕ ਕੈਨੇਡਾ ਦੇ ਅਰਬਪਤੀ ਇਰਵਿਨ ਸਿੰਘ ਬ੍ਰੈਚ ਦਾ ਨਿਵੇਸ਼ ਠੁਕਰਾ ਸਕਦਾ ਹੈ। ਇਸ ਖ਼ਬਰ ਦਾ ਅਸਰ ਬੈਂਕ ਦੇ ਸ਼ੇਅਰਾਂ ‘ਤੇ ਵੀ ਦੇਖਣ ਨੂੰ ਮਿਲਿਆ ਹੈ। ਹਫ਼ਤੇ ਦੇ ਦੂਜੇ ਦਿਨ ਕਾਰੋਬਾਰ ਵਿਚ 2 ਫੀਸਦੀ ਤੋਂ ਜ਼ਿਆਦਾ ਗਿਰਾਵਟ ਦਰਜ ਕੀਤੀ ਗਈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement