Yes Bank ਨੂੰ ਬਚਾਉਣ ਲਈ ਇਹ ਸਿੱਖ ਆਇਆ ਅੱਗੇ, ਦੇਵੇਗਾ 8600 ਕਰੋੜ ਰੁਪਏ
Published : Dec 1, 2019, 12:55 pm IST
Updated : Dec 3, 2019, 3:46 pm IST
SHARE ARTICLE
 Erwin Singh Braich
Erwin Singh Braich

ਯੈਸ ਬੈਂਕ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ 8 ਵਿਦੇਸ਼ੀ ਅਤੇ ਘਰੇਲੂ ਨਿਵੇਸ਼ਕਾਂ ਨੇ ਬੈਂਕ ਵਿਚ 2 ਅਰਬ ਡਾਲਰ ਨਿਵੇਸ਼ ਕਰਨ ਦਾ ਫੈਸਲਾ ਲਿਆ ਹੈ।

ਨਵੀਂ ਦਿੱਲੀ: ਯੈਸ ਬੈਂਕ ਨੇ ਸ਼ੁੱਕਰਵਾਰ ਨੂੰ ਜਾਣਕਾਰੀ ਦਿੱਤੀ ਕਿ 8 ਵਿਦੇਸ਼ੀ ਅਤੇ ਘਰੇਲੂ ਨਿਵੇਸ਼ਕਾਂ ਨੇ ਬੈਂਕ ਵਿਚ 2 ਅਰਬ ਡਾਲਰ ਨਿਵੇਸ਼ ਕਰਨ ਦਾ ਫੈਸਲਾ ਲਿਆ ਹੈ। ਯੈਸ ਬੈਂਕ  ਨੂੰ 2 ਅਰਬ ਡਾਲਰ ਦੀ ਇਸ ਰਕਮ ਵਿਚ ਸਭ ਤੋਂ ਵੱਡੀ ਹਿੱਸੇਦਾਰੀ ਐਸਪੀਜੀਪੀ ਹੋਲਡਿੰਗਸ ਅਤੇ ਇਰਵਿਨ ਸਿੰਘ ਬ੍ਰੈਚ ਦੀ ਹੈ। ਇਹ ਰਕਮ ਕਰੀਬ 1.2 ਅਰਬ ਡਾਲਰ (ਲਗਭਗ 8610 ਕਰੋੜ ਰੁਪਏ) ਹੈ। ਉੱਥੇ ਹੀ Citax ਗਰੁੱਪ ਨੇ 500 ਮਿਲੀਅਨ ਡਾਲਰ ਦਾ ਨਿਵੇਸ਼ ਕਰਨ ਦਾ ਫੈਸਲਾ ਲਿਆ ਹੈ।

Erwin Singh BraichErwin Singh Braich

ਇਸ ਤੋਂ ਇਲਾਵਾ ਯੈਸ ਬੈਂਕ ਵਿਚ ਨਿਵੇਸ਼ ਕਰਨ ਦੀ ਰੁਚੀ ਦਿਖਾਉਣ ਵਾਲੇ ਹੋਰ ਨਿਵੇਸ਼ਕਾਂ ਵਿਚ ਜੀਐਮਆਰ ਗਰੁੱਪ, ਰੇਖਾ ਝੁਨਝੁਨਵਾਲਾ ਅਤੇ ਅਦਿਤਿਆ ਬਿਰਲਾ ਫੈਮਿਲੀ ਆਫਿਸ ਵੀ ਸ਼ਾਮਲ ਹਨ। ਇਹਨਾਂ ਸਾਰੇ ਨਿਵੇਸ਼ਕਾਂ ਵਿਚ ਸਭ ਤੋਂ ਜ਼ਿਆਦਾ ਰਕਮ ਕੈਨੇਡੀਅਨ ਭਾਰਤੀ ਇਰਵਿਨ ਸਿੰਘ ਬ੍ਰੈਚ ਦੀ ਕੰਪਨੀ ਹਾਂਗਕਾਂਗ ਸਥਿਤ ਕੰਪਨੀ ਐਸਪੀਜੀਪੀ ਹੋਲਡਿੰਗਸ ਦੀ ਹੈ। ਇਸ ਕੰਪਨੀ ਨੇ ਯੈਸ ਬੈਂਕ ਵਿਚ ਕਰੀਬ 1.2 ਅਰਬ ਡਾਲਰ ਨਿਵੇਸ਼ ਕਰਨ ਦਾ ਫੈਸਲਾ ਲਿਆ ਹੈ।

Yes BankYes Bank

ਕੌਣ ਹਨ ਇਰਵਿਨ ਸਿੰਘ ਬ੍ਰੈਚ
ਇਰਵਿਨ ਸਿੰਘ ਭਾਰਤੀ ਮੂਲ ਦੇ ਕੈਨੇਡੀਅਨ ਉਦਯੋਗਪਤੀ ਹਨ। ਇਰਵਿਨ ਬ੍ਰੈਚ ਗਰੁੱਪ ਆਫ ਕੰਪਨੀਜ਼ ਐਂਡ ਟਰਸਟ ਦੇ ਸੰਸਥਾਪਕ ਹਨ। ਇਰਵਿਨ ਦੇ ਪਿਤਾ ਹਰਮਨ ਸਿੰਘ ਬ੍ਰੈਚ ਸਾਲ 1927 ਵਿਚ ਭਾਰਤ ਛੱਡ ਤੇ ਕੈਨੇਡਾ ਚਲੇ ਗਏ ਸਨ। ਉਹਨਾਂ ਦੀ ਮੌਤ ਤੋਂ ਬਾਅਦ ਇਰਵਿਨ ਸਿੰਘ ਨੇ ਬ੍ਰਿਟਿਸ਼ ਕੋਲੰਬੀਆ ਯੂਨੀਵਰਸਿਟੀ ਦੀ ਪੜ੍ਹਾਈ ਛੱਡ ਕੇ ਅਪਣੇ ਪਰਿਵਾਰਕ ਕਾਰੋਬਾਰ ਨੂੰ ਸੰਭਾਲਿਆ ਸੀ। 

Erwin Singh BraichErwin Singh Braich

58 ਸਾਲਾ ਇਰਵਿਨ ਸਿੰਘ ਨੇ ਖੁਦ ਨੂੰ ਦਿਵਾਲੀਆ ਕਰਾਰ ਦਿੱਤੇ ਜਾਣ ‘ਤੇ ਕੈਨੇਡਾ ਸਰਕਾਰ ਨਾਲ 14 ਸਾਲ ਤੱਕ ਕੇਸ ਵੀ ਲੜਿਆ ਸੀ। ਬਾਅਦ ਵਿਚ ਉਹਨਾਂ ਨੂੰ ਇਸ ਕੇਸ ਵਿਚ ਜਿੱਤ ਮਿਲੀ ਸੀ। ਇਸ ਕੇਸ ਦੌਰਾਨ ਕੈਨੇਡੀਅਨ ਸਰਕਾਰ ਨੇ ਉਹਨਾਂ ਦੇ ਅੰਤਰਰਾਸ਼ਟਰੀ ਦੌਰੇ ‘ਤੇ ਰੋਕ ਲਗਾ ਦਿੱਤੀ ਸੀ। ਇਰਵਿਨ ਸਿੰਘ ਕੈਨੇਡਾ ਦੀਆਂ ਸਭ ਤੋਂ ਅਮੀਰ ਹਸਤੀਆਂ ਵਿਚੋਂ ਇਖ ਹਨ। ਇਸ ਦੇ ਨਾਲ ਹੀ ਉਹ ਦੁਨੀਆਂ ਭਰ ਦੇ ਅਮੀਰ ਲੋਕਾਂ ਵਿਚ ਗਿਣੇ ਜਾਂਦੇ ਹਨ।

Yes BankYes Bank

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਧਰਮਿੰਦਰ ਦੇ ਘਰ ਚਿੱਟੇ ਕੱਪੜਿਆਂ 'ਚ ਪਹੁੰਚ ਰਹੇ ਵੱਡੇ-ਵੱਡੇ ਕਲਾਕਾਰ, ਕੀ ਸੱਭ ਕੁੱਝ ਠੀਕ? ਦੇਖੋ ਘਰ ਤੋਂ LIVE ਤਸਵੀਰਾਂ

24 Nov 2025 3:09 PM

ਸਾਰਿਆਂ ਨੂੰ ਰੋਂਦਾ ਛੱਡ ਗਏ ਧਰਮਿੰਦਰ, ਸ਼ਮਸ਼ਾਨ ਘਾਟ 'ਚ ਪਹੁੰਚੇ ਵੱਡੇ-ਵੱਡੇ ਫ਼ਿਲਮੀ ਅਦਾਕਾਰ, ਹਰ ਕਿਸੇ ਦੀ ਅੱਖ 'ਚ ਹੰਝੂ

24 Nov 2025 3:08 PM

Minor girl raped in Jalandhar | Murder Case | Police took the accused into custody | Mother Crying..

23 Nov 2025 3:06 PM

Lawrence ਦਾ ਜਿਗਰੀ ਯਾਰ ਹੀ ਬਣਿਆ ਜਾਨੀ ਦੁਸ਼ਮਣ, ਦਿੱਤੀ ਧਮਕੀ.....

22 Nov 2025 3:01 PM

ਸੁਖਦੇਵ ਸਿੰਘ ਭੁੱਚੋ ਵਾਲੇ ਬਾਰੇ ਸਨਸਨੀਖੇਜ ਖੁਲਾਸੇ

21 Nov 2025 2:57 PM
Advertisement