Canada News: ਕੈਨੇਡਾ ਵਿਚ 233 ਕਿਲੋ ਕੋਕੀਨ ਸਣੇ ਭਾਰਤੀ ਮੂਲ ਦਾ ਡਰਾਈਵਰ ਗ੍ਰਿਫ਼ਤਾਰ
Published : Jan 12, 2024, 12:19 pm IST
Updated : Jan 12, 2024, 12:19 pm IST
SHARE ARTICLE
Brampton truck driver charged for transport cocaine worth $4.86 million into Canada
Brampton truck driver charged for transport cocaine worth $4.86 million into Canada

40 ਕਰੋੜ ਰੁਪਏ ਦੱਸੀ ਜਾ ਰਹੀ ਬਰਾਮਦ ਕੋਕੀਨ ਦੀ ਕੀਮਤ

Canada News: ਕੈਨੇਡਾ 'ਚ ਕੋਕੀਨ ਦੀ ਤਸਕਰੀ ਦੇ ਇਲਜ਼ਾਮ ਤਹਿਤ ਭਾਰਤੀ ਮੂਲ ਦੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਵਿਅਕਤੀ 'ਤੇ 4.86 ਮਿਲੀਅਨ ਡਾਲਰ (40 ਕਰੋੜ) ਦੀ ਕੋਕੀਨ ਦੀ ਤਸਕਰੀ ਕਰਨ ਦਾ ਇਲਜ਼ਾਮ ਸੀ। ਮੀਡੀਆ ਰੀਪੋਰਟਾਂ ਅਨੁਸਾਰ, ਕੈਨੇਡੀਅਨ ਕਾਨੂੰਨ ਲਾਗੂ ਕਰਨ ਵਾਲੇ ਅਧਿਕਾਰੀਆਂ ਦੁਆਰਾ ਕੋਕੀਨ ਤਸਕਰੀ ਦੇ ਦੋਸ਼ ਵਿਚ ਗ੍ਰਿਫਤਾਰ ਕੀਤੇ ਗਏ ਭਾਰਤੀ ਦਾ ਨਾਮ ਸੁਖਵਿੰਦਰ ਧੰਜੂ ਹੈ। ਉਸ ਦੀ ਉਮਰ 35 ਸਾਲ ਹੈ। ਉਹ ਬਰੈਂਪਟਨ, ਗ੍ਰੇਟਰ ਟੋਰਾਂਟੋ ਏਰੀਆ (ਜੀਟੀਏ), ਕੈਨੇਡਾ ਵਿਚ ਰਹਿੰਦਾ ਹੈ। ਉਸ ਦੀ ਪਛਾਣ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਅਤੇ ਰਾਇਲ ਕੈਨੇਡੀਅਨ ਮਾਉਂਟਿਡ ਪੁਲਿਸ (ਆਰਸੀਐਮਪੀ) ਦੁਆਰਾ ਕੀਤੀ ਗਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਕੈਨੇਡੀਅਨ ਲਾਅ ਇਨਫੋਰਸਮੈਂਟ ਨੇ ਇਕ ਪ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਸੁਖਵਿੰਦਰ ਧੰਜੂ ਪੇਸ਼ੇ ਤੋਂ ਇਕ ਟਰੱਕ ਡਰਾਈਵਰ ਹੈ। ਉਹ ਨਿਆਗਰਾ-ਆਨ-ਦ-ਲੇਕ, ਓਨਟਾਰੀਓ ਵਿਚ ਕੁਈਨਸਟਨ-ਲੇਵਿਸਟਨ ਬ੍ਰਿਜ ਬੰਦਰਗਾਹ 'ਤੇ ਪਹੁੰਚਿਆ, ਜਿਥੇ ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ ਨੂੰ ਉਸ ਦੇ ਟਰੱਕ ਦੀ ਜਾਂਚ ਦੌਰਾਨ 202 ਇੱਟਾਂ ਦੇ ਆਕਾਰ ਦੇ ਨਸ਼ੀਲੇ ਪਦਾਰਥ ਮਿਲੇ। ਟਰੱਕ ਅੰਦਰੋਂ ਮਿਲੀਆਂ ਇੱਟਾਂ ਦਾ ਕੁੱਲ ਵਜ਼ਨ 233 ਕਿਲੋ ਸੀ। ਇਸ ਤੋਂ ਬਾਅਦ ਜਾਂਚ ਕਰਨ 'ਤੇ ਪਤਾ ਲੱਗਿਆ ਕਿ ਇੱਟਾਂ ਕੋਕੀਨ ਨਾਲ ਭਰੀਆਂ ਹੋਈਆਂ ਸਨ।

ਕੈਨੇਡੀਅਨ ਬਾਰਡਰ ਸਰਵਿਸਿਜ਼ ਏਜੰਸੀ (ਸੀਬੀਐਸਏ) ਨੇ ਭਾਰਤੀ ਮੂਲ ਦੇ ਵਿਅਕਤੀ ਨੂੰ ਕੋਕੀਨ ਮਿਲਣ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਬਾਅਦ ਵਿਚ ਉਸ ਨੂੰ ਕੋਕੀਨ ਦੇ ਨਾਲ ਆਰਸੀਐਮਪੀ ਬਾਰਡਰ ਇੰਟੈਗਰਿਟੀ ਯੂਨਿਟ ਵਿਚ ਤਬਦੀਲ ਕਰ ਦਿਤਾ ਗਿਆ। ਹਾਲਾਂਕਿ ਇਸ ਮਾਮਲੇ ਨੂੰ ਲੈ ਕੇ ਕਈ ਦਿਨਾਂ ਤੋਂ ਕੰਮ ਚੱਲ ਰਿਹਾ ਸੀ, ਜਿਸ ਤੋਂ ਬਾਅਦ ਜਾਂਚ ਦੇ ਆਧਾਰ 'ਤੇ 19 ਦਸੰਬਰ ਨੂੰ ਧੰਜੂ 'ਤੇ ਕੋਕੀਨ ਦੀ ਦਰਾਮਦ ਅਤੇ ਤਸਕਰੀ ਦਾ ਦੋਸ਼ ਲੱਗਿਆ ਸੀ। ਕੋਕੀਨ ਤਸਕਰੀ ਦੇ ਦੋਸ਼ਾਂ 'ਤੇ ਅਦਾਲਤ ਦੀ ਸੁਣਵਾਈ ਅਗਲੇ ਮਹੀਨੇ 2 ਫਰਵਰੀ ਨੂੰ ਹੋਣੀ ਹੈ।

 (For more Punjabi news apart from Brampton truck driver charged for transport cocaine worth $4.86 million into Canada, stay tuned to Rozana Spokesman)

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement