
ਪੰਜਾਬ ਕਲਚਰਲ ਸੁਸਾਇਟੀ ਨੇ ਲਾਸ ਵੇਗਸ 'ਚ ਐਲਾਨ ਕੀਤਾ ਕਿ ਭੰਗੜੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਅਮਰੀਕਾ ਦੇ ਸ਼ਹਿਰ ਲਾਸ ਵੇਗਸ ਵਿਚ ‘ਭੰਗੜਾ ਵਰਲਡ ਕੱਪ’ ਕਰਾਇਆ ਜਾਵੇਗਾ।
ਪੰਜਾਬ ਕਲਚਰਲ ਸੁਸਾਇਟੀ ਨੇ ਲਾਸ ਵੇਗਸ ਅਮਰੀਕਾ ਵਿਚ ਐਲਾਨ ਕੀਤਾ ਕਿ ਲੋਕ ਨਾਚ ਭੰਗੜੇ ਨੂੰ ਹੋਰ ਪ੍ਰਫੁੱਲਤ ਕਰਨ ਲਈ ਅਮਰੀਕਾ ਦੇ ਸ਼ਹਿਰ ਲਾਸ ਵੇਗਸ ਵਿਚ ‘ਭੰਗੜਾ ਵਰਲਡ ਕੱਪ’ ਕਰਾਇਆ ਜਾਵੇਗਾ। ਸੁਸਾਇਟੀ ਵੱਲੋ ਪ੍ਰਧਾਨ ਰਵਿੰਦਰ ਸਿੰਘ ਰੰਗੂਵਾਲ ਅਤੇ ਲਾਸ ਵੇਗਸ ਅਮਰੀਕਾ ਦੇ ਪ੍ਰਧਾਨ ਬਹਾਦਰ ਸਿੰਘ ਗਰੇਵਾਲ਼ ਨੇ ਕਲਾਰਕ ਕੁਨਟੀ ਗੋਰਮੈਟ ਸੈਂਟਰ ਵਿਖੇ ਐਲਾਨ ਕੀਤਾ। ਇਹ ਮੁਕਾਬਲਾ 2020 ਵਿਚ ਕਰਵਾਇਆ ਜਾਵੇਗਾ।
Bhangra World Cup in Las Vegas, USA
ਉਨ੍ਹਾਂ ਕਿਹਾ ਕਿ ਪੰਜਾਬ ਦੇ ਨਾਲ-ਨਾਲ ਇਸ ਵੇਲੇ ਵਿਦੇਸ਼ਾਂ ਵਿਚ ਵੀ ਹਜ਼ਾਰਾਂ ਨੌਜਵਾਨ ਮੁੰਡੇ-ਕੁੜੀਆਂ ਭੰਗੜੇ ਵਿਚ ਦਿਲਚਸਪੀ ਲੈ ਰਹੇ ਹਨ। ਇਹ ਮੁਕਾਬਲਾ ਅਜਿਹੇ ਨੌਜਵਾਨਾਂ ਨੂੰ ਆਪਣੀ ਕਲਾ ਨਿਖਾਰਨ ਲਈ ਇਕ ਮੰਚ ਪ੍ਰਦਾਨ ਕਰੇਗਾ। ਜ਼ਿਕਰਯੋਗ ਹੈ ਕਿ ਇਸ ਸੁਸਾਇਟੀ ਵੱਲੋਂ ਦੇਸ਼ ਅਤੇ ਬਾਹਰਲੇ ਮੁਲਕਾਂ ਵਿਚ ਨੌਜਵਾਨ ਪੀੜ੍ਹੀ ਨੂੰ ਵਿਰਸੇ ਨਾਲ ਜੋੜੇ ਰੱਖਣ ਲਈ ਲੋਕ ਨਾਚ, ਲੋਕ ਗੀਤਾਂ, ਸਾਜ਼ਾਂ ਤੇ ਹੋਰਨਾਂ ਵਿਰਾਸਤੀ ਕਲਾਵਾਂ ਸਬੰਧੀ ਕੈਂਪ ਲਾਏ ਜਾਂਦੇ ਹਨ।
Bhangra World Cup in Las Vegas, USA
ਇਸ ਮੌਕੇ ਸੁਸਾਇਟੀ ਦੇ ਵਾਲ ਵੇਗਸ ਅਮਰੀਕਾ ਦੇ ਪ੍ਰਧਾਨ ਬਹੁਾਦਰ ਸਿੰਘ ਗਰੇਵਾਲ ਨੇ ਕਿਹਾ ਕਿ ਇਸ ਮੁਕਾਬਲੇ ਲਈ ਭਾਰਤ, ਕੈਨੇਡਾ, ਅਮਰੀਕਾ, ਇੰਗਲੈਂਡ, ਯੂਰੋਪ, ਆਸਟਰੇਲੀਆ ਤੇ ਨਿਊਜ਼ੀਲੈਂਡ ਤੋਂ ਭੰਗੜੇ ਦੀਆਂ ਟੀਮਾਂ ਨੂੰ ਸੱਦਾ ਦਿੱਤਾ ਜਾਵੇਗਾ। ਰਵਿੰਦਰ ਰੰਗੂਵਾਲ ਨੇ ਦੱਸਿਆ ਕਿ ਇਸ ਮੁਕਾਬਲੇ ਲਈ ਪੰਜਾਬੀ ਸੱਭਿਆਚਾਰ ਨਾਲ ਜੁੜੀਆਂ ਪ੍ਰਮੁੱਖ ਸ਼ਖ਼ਸੀਅਤਾਂ ਨੂੰ ਨਾਲ ਜੋੜਿਆ ਜਾਵੇਗਾ।
Announcement of the Bhangra World Cup in Las Vegas, USA
ਇਹ ਐਲਾਨ ਇੰਡੀਅਨ ਫ਼ੂਡ ਐਂਡ ਕਲਚਰਲ ਫੈਸਟੀਵਲ ਦੌਰਾਨ ਕੀਤਾ ਗਿਆ। ਉਸ ਵੇਲੇ ਪੂਰਾ ਸਟੇਡੀਅਮ ਦਰਸ਼ਕਾਂ ਨਾਲ ਭਰਿਆ ਹੋਇਆ ਸੀ ਜਿੱਥੇ ਬਹੁਤੀ ਗਿਣਤੀ ਵਿਦੇਸ਼ੀਆਂ ਦੀ ਸੀ। ਫੈਸਟੀਵਲ ਵਿਚ ਪੰਜਾਬੀ ਭਾਈਚਾਰੇ ਵੱਲੋਂ ਮੁਫਤ ਪੱਗਾਂ ਦਾ ਬੂਥ ਲਗਾਇਆ ਗਿਆ ਜਿਸ ਵਿਚ ਲਗਾਤਾਰ 6 ਘੰਟੇ ਦਸਤਾਰਾਂ ਸਜਾਈਆਂ ਗਈਆਂ ਸਾਰੇ ਵਿਦੇਸ਼ੀ ਸਰਦਾਰ ਨਜ਼ਰ ਆ ਰਹੇ ਸਨ।
ਭੰਗੜਾ ਵਰਲਡ ਕੱਪ ਦੇ ਐਲਾਨ ਮੋਕੇ ਲਾਸ ਵੇਗਸ ਦੀਆ ਪ੍ਰਮੁੱਖ ਹਸਤੀਆਂ ਰੋਬੀ ਲੁਬਾਣਾ, ਹਰਦੀਪ ਸਿੰਘ ਮਾਂਗਟ, ਗੁਰਵਿੰਦਰ ਸਿੰਘ ਸੰਧੂ, ਸਰਬਦੀਪ ਸਿੰਘ, ਟੇਨੀ ਪੁਰੇਵਾਲ, ਕਮਲ ਸਿੱਧੂ, ਪ੍ਰੀਤੀ ਗਰੇਵਾਲ, ਜੱਸੀ ਦਿਉਲ, ਪੈਮ ਦੋਸਾਂਝ, ਗੁਰਮੁੱਖ ਸਿੰਘ, ਮਨਦੀਪ ਅਤੇ ਡਾ ਸੰਦੀਪ ਹਾਜ਼ਰ ਸਨ ।