
ਦੁਨਿਆ ਦੇ ਸਾਰੇ ਹੀ ਦੇਸਾਂ ਵਿਚ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ ਦੇਖਣ ਨੂੰ....
ਸਿਡਨੀ (ਭਾਸ਼ਾ): ਦੁਨਿਆ ਦੇ ਸਾਰੇ ਹੀ ਦੇਸਾਂ ਵਿਚ ਚੋਣਾਂ ਨੂੰ ਲੈ ਕੇ ਲੋਕਾਂ ਵਿਚ ਉਤਸ਼ਾਹ ਦੇਖਣ ਨੂੰ ਮਿਲਦਾ ਹੈ। ਚੋਣਾਂ ਦੇ ਨਾਲ ਦੇਸ਼ ਬਹੁਤ ਹੀ ਜਿਆਦਾ ਸਰਗਰਮ ਰਹਿੰਦਾ ਹੈ। ਹੁਣ ਅਸੀਂ ਗੱਲ ਕਰਦੇ ਹਾਂ ਆਸਟ੍ਰੇਲੀਆ 'ਚ ਬੀਤੇ ਦਿਨੀਂ ਸੂਬੇ ਦੱਖਣੀ ਆਸਟ੍ਰੇਲੀਆ 'ਚ ਕੌਂਸਲ ਤੇ ਮੇਅਰ ਦੀਆਂ ਚੋਣਾਂ ਕਰਵਾਈਆਂ ਗਈਆਂ, ਜਿਨ੍ਹਾਂ 'ਚ 3 ਪੰਜਾਬੀ ਮੂਲ ਦੇ ਆਸਟ੍ਰੇਲੀਅਨਜ਼ ਨੇ ਵੀ ਜਿੱਤ ਦੇ ਝੰਡੇ ਗੱਡੇ। ਜਿਸ ਦੇ ਨਾਲ ਪੰਜਾਬੀਆਂ ਦਾ ਨਾਂਅ ਰੌਸਨ ਹੋਇਆ ਹੈ। ਸੂਤਰਾਂ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਕੌਂਸਲ ਚੋਣਾਂ ਦੇ ਨਤੀਜੇ ਇਸ ਪ੍ਰਕਾਰ ਰਹੇ।
Punjabi Won
ਦੱਸ ਦਈਏ ਕਿ ਹਲਕਾ ਪੋਰਟ ਅਗਸਤਾ ਤੋਂ ਪੰਜਾਬੀ ਮੂਲ ਦੇ ਸੰਨੀ ਸਿੰਘ, ਪਲਿੰਮਟਨ ਤੋਂ ਸੁਰਿੰਦਰ ਪਾਲ ਸਿੰਘ ਚਾਹਲ ਅਤੇ ਰਿਵਰਲੈਂਡ ਤੋਂ ਸਿਮਰਤਪਾਲ ਸਿੰਘ ਮੱਲੀ ਜੇਤੂ ਰਹੇ ਹਨ। ਜੇਤੂ ਕੌਂਸਲਰਾਂ ਤੇ ਮੇਅਰਾਂ ਨੂੰ 20 ਨਵੰਬਰ ਨੂੰ ਸਹੁੰ ਚੁਕਾਈ ਜਾਵੇਗੀ। ਇਸ ਵਾਰ ਦੱਖਣੀ ਆਸਟ੍ਰੇਲੀਆ ਦੇ ਕੁਲ 12,01,775 ਵੋਟਰਾਂ ਵਿਚੋਂ ਕੌਂਸਲ ਅਤੇ ਮੇਅਰ ਲਈ ਤਕਰੀਬਨ 3,94,805 ਲੋਕਾਂ ਨੇ ਹੀ ਵੋਟਾਂ ਪਾਈਆਂ। ਜਾਣਕਾਰੀ ਅਨੁਸਾਰ ਰੈਨਮਾਰਕਾ ਪਰਿੰਗਾ ਤੋਂ ਸਿਮਰਤਪਾਲ ਸਿੰਘ ਮੱਲੀ ਨੂੰ 604 ਵੋਟਾਂ, ਪਲਿੰਮਟਨ ਤੋਂ ਹਰਿਆਣਾ ਵਾਸੀ ਆਸਟ੍ਰੇਲੀਅਨ-ਪੰਜਾਬੀ ਸੁਰਿੰਦਰ ਪਾਲ ਸਿੰਘ ਚਾਹਲ ਨੂੰ 663 ਵੋਟਾਂ ਮਿਲੀਆਂ ਸਨ।
Election
ਪੋਰਟ ਅਗਾਸਤਾ ਤੋਂ 9 ਕੌਂਸਲਾਂ ਲਈ 21 ਉਮੀਦਵਾਰ ਮੈਦਾਨ ਵਿਚ ਸਨ ਅਤੇ ਹਲਕੇ ਦੇ ਵੋਟਰਾਂ ਨੇ ਪੰਜਾਬੀ ਨੌਜਵਾਨ ਸੰਨੀ ਸਿੰਘ ਨੂੰ ਚੁਣਿਆ। ਉਨ੍ਹਾਂ ਨੂੰ ਸਭ ਤੋਂ ਵਧ 763 ਵੋਟਾਂ ਮਿਲੀਆਂ ਹਨ। ਸੰਨੀ ਨੇ ਸ਼ੁਰੂ ਤੋਂ ਹੀ ਬੜਤ ਹੋਈ ਸੀ। ਦੱਖਣੀ ਆਸਟ੍ਰੇਲੀਆ ਦੇ ਇਤਿਹਾਸ ਵਿਚ ਪਹਿਲੀ ਵਾਰ ਤਿੰਨ ਪੰਜਾਬੀਆਂ ਨੇ ਕੌਂਸਲ ਚੋਣਾਂ ਜਿੱਤੀਆਂ ਹਨ। ਸੂਤਰਾਂ ਤੋਂ ਇਹ ਵੀ ਪਤਾ ਲੱਗਿਆ ਹੈ ਕਿ ਚੋਣ ਪ੍ਰਚਾਰ ਦੌਰਾਨ ਪੰਜਾਬੀ ਮੂਲ ਦੇ ਉਮੀਦਵਾਰਾਂ ਨੂੰ ਕੁਝ ਸਮੱਸਿਆਵਾਂ ਦਾ ਸਾਹਮਣਾ ਕਰਨਾ ਪਿਆ।
Election
ਕੁਝ ਦਿਨ ਪਹਿਲਾਂ ਸਨੀ ਸਿੰਘ ਦੇ ਪੋਸਟਰ ਨੂੰ ਲੈ ਕੇ ਇਕ ਵਿਦੇਸ਼ੀ ਵਿਅਕਤੀ ਨੇ ਟਰੱਕ ਦੇ ਟਾਇਰਾਂ ਹੇਠ ਕੁਚਲਦਿਆਂ ਹੋਇਆਂ ਨਸਲੀ ਟਿੱਪਣੀਆਂ ਕੀਤੀਆਂ ਸਨ ਪਰ ਉਹ ਸੰਨੀ ਦੇ ਹੌਂਸਲੇ ਨੂੰ ਘਟਾ ਨਹੀਂ ਸਕਿਆ। ਪੰਜਾਬੀਆਂ ਦਾ ਵਿਰੋਧ ਹਰ ਵਿਦੇਸ਼ ਵਿਚ ਦੇਖਣ ਨੂੰ ਮਿਲਦਾ ਹੈ। ਪਰ ਕਦੇ ਵੀ ਪੰਜਾਬੀ ਇਨ੍ਹਾਂ ਵਿਰੋਧਾਂ ਦੇ ਕਾਰਨ ਹਾਰ ਨਹੀਂ ਮੰਨਦੇ ਹਨ।