ਪੰਜਾਬ ਦੀ ਕੂੜੀ ਨੂੰ ਟਰੂਡੋ ਸਰਕਾਰ ਵਿੱਚ ਮਿਲਿਆ ਅਹਿਮ ਅਹੁਦਾ
Published : Dec 13, 2019, 4:53 pm IST
Updated : Dec 13, 2019, 4:53 pm IST
SHARE ARTICLE
Kamal Khera and Justin Trudeau
Kamal Khera and Justin Trudeau

26 ਸਾਲ ਦੀ ਉਮਰ ਵਿੱਚ ਬਣੀ ਸੀ ਐੱਮ.ਪੀ.

ਟੋਰਾਂਟੋ- ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਸੰਸਦੀ ਸਕੱਤਰਾਂ ਦੀ ਨਵੀਂ ਟੀਮ ਦਾ ਐਲਾਨ ਕੀਤਾ। ਉਹਨਾਂ ਦੀ ਟੀਮ ਵਿਚ ਬਰੈਮਪਟਨ ਪੱਛਮੀ ਤੋਂ ਦੂਜੀ ਵਾਰ ਐੱਮ.ਪੀ. ਬਣਨ ਵਾਲੀ ਪੰਜਾਬੀ ਮੂਲ ਦੀ ਕਮਲ ਖਹਿਰਾ ਨੂੰ ਵੀ ਸ਼ਾਮਲ ਕੀਤਾ ਗਿਆ ਹੈ। ਟਰੂਡੋ ਨੇ ਉਹਨਾਂ ਨੂੰ ਅੰਤਰਰਾਸ਼ਟਰੀ ਵਿਕਾਸ ਮੰਤਰੀ ਦੀ ਸੰਸਦੀ ਸਕੱਤਰ ਨਿਯੁਕਤ ਕੀਤਾ ਹੈ। 

kamalKamal Khera and Justin Trudeau

ਇਸ ਸਬੰਧੀ ਕਮਲ ਖਹਿਰਾ ਨੇ ਟਵੀਟ ਕੀਤਾ,''ਇਹ ਅੰਤਰਰਾਸ਼ਟਰੀ ਵਿਕਾਸ ਮੰਤਰੀ ਦੇ ਸੰਸਦੀ ਸਕੱਤਰ ਦੇ ਰੂਪ ਵਿਚ ਨਿਯੁਕਤ ਹੋਣ ਦਾ ਸਨਮਾਨ ਹੈ। ਉਹ ਕੈਨੇਡਾ ਦੀ ਨਾਰੀਵਾਦੀ ਅੰਤਰਰਾਸ਼ਟਰੀ ਸਹਾਇਤਾ ਨੀਤੀ ਅਤੇ ਦੁਨੀਆ ਭਰ ਵਿਚ ਸਭ ਤੋਂ ਕਮਜ਼ੋਰ ਲੋਕਾਂ ਦੀ ਮਦਦ ਕਰਨ ਲਈ ਕੰਮ ਜਾਰੀ ਰੱਖਣ ਲਈ ਤਿਆਰ ਹੈ।''


 

ਜ਼ਿਕਰਯੋਗ ਹੈ ਕਿ ਕਮਲ ਖਹਿਰਾ ਦਾ ਪਿਛੋਕੜ ਖਰੜ ਦੇ ਨੇੜਲੇ ਪਿੰਡ ਭਾਗੋਮਾਜਰਾ ਨਾਲ ਸਬੰਧਤ ਹੈ। ਕਮਲ ਖਹਿਰਾ ਲਿਬਰਲ ਪਾਰਟੀ ਦੀ ਉਮੀਦਵਾਰ ਦੇ ਤੌਰ 'ਤੇ ਲੱਗਭਗ 13 ਹਜ਼ਾਰ ਵੋਟਾਂ ਦੇ ਨਾਲ ਜਿੱਤੀ ਸੀ। ਉਸ ਨੇ 2015 ਵਿਚ ਪਹਿਲੀ ਵਾਰ ਜਿੱਤ ਹਾਸਲ ਕੀਤੀ ਸੀ। ਉਸ ਸਮੇਂ ਕਮਲ ਖਹਿਰਾ ਓਟਾਵਾ ਵਿਚ ਸਭ ਤੋਂ ਘੱਟ ਉਮਰ (26 ਸਾਲ) ਵਿਚ ਐੱਮ.ਪੀ. ਬਣੀ ਸੀ।

Kamal Khera Kamal Khera

ਕਮਲ ਖਹਿਰਾ ਛੋਟੀ ਉਮਰ ਵਿਚ ਹੀ ਪਰਿਵਾਰ ਸਮੇਤ ਕੈਨੇਡਾ ਆ ਗਈ ਸੀ। ਉਹਨਾਂ ਨੇ ਯੋਰਕ ਯੂਨੀਵਰਸਿਟੀ ਵਿਚ ਪੜ੍ਹਾਈ ਕੀਤੀ, ਜਿੱਥੇ ਉਸ ਨੇ ਮਨੋਵਿਗਿਆਨ ਤੇ ਨਰਸਿੰਗ ਵਿਚ ਡਿੱਗਰੀਆਂ ਹਾਸਲ ਕੀਤੀਆਂ ਅਤੇ ਕੈਨੇਡਾ ਵਿਚ ਇਕ ਰਜਿਸਟਰਡ ਨਰਸ ਬਣ ਗਈ ਸੀ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement