
ਇਸ ਵਾਰ ਟਰੂਡੋ ਨੇ ਅਪਣੀ ਪਾਰਟੀ ਵਿਚ ਵੱਡਾ ਫੇਰਬਦਲ ਕੀਤਾ ਹੈ, ਜਿਸ ਵਿਚ ਉਹਨਾਂ ਨੇ ਕਈ ਪੰਜਾਬੀ ਚਿਹਰੇ ਵੀ ਸ਼ਾਮਲ ਕੀਤੇ।
ਓਟਾਵਾ: ਕੈਨੇਡਾ ਵਿਚ ਪਿਛਲੇ ਮਹੀਨੇ ਹੋਈਆਂ ਫੈਡਰਲ ਚੋਣਾਂ ਵਿਚ ਇਕ ਵਾਰ ਫਿਰ ਲਿਬਰਲ ਪਾਰਟੀ ਨੇ ਝੰਡੇ ਗੱਡੇ ਸੀ। ਪਰ ਜਿੱਤ ਦੇ ਬਾਵਜੂਦ ਵੀ ਉਹ ਬਹੁਮਤ ਹਾਸਲ ਨਾ ਕਰ ਸਕੀ। ਜਿਸ ਤੋਂ ਬਾਅਦ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਬਾਕੀ ਪਾਰਟੀਆਂ ਨਾਲ ਮਿਲ ਕੇ ਘੱਟ ਗਿਣਤੀ ਸਰਕਾਰ ਬਣਾ ਕੇ ਕੰਮ ਕਰਨ ਦਾ ਫੈਸਲਾ ਲਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਜਸਟਿਨ ਟਰੂਡੋ ਨੇ ਅਪਣੇ ਮੰਤਰੀਆਂ ਨੂੰ 43ਵੀਂ ਸੰਸਦ ਦਾ ਹਿੱਸਾ ਬਣਨ ਲਈ ਸਹੁੰ ਚੁਕਾਈ। ਇਸ ਵਾਰ ਟਰੂਡੋ ਨੇ ਅਪਣੀ ਪਾਰਟੀ ਵਿਚ ਵੱਡਾ ਫੇਰਬਦਲ ਕੀਤਾ ਹੈ, ਜਿਸ ਵਿਚ ਉਹਨਾਂ ਨੇ ਕਈ ਪੰਜਾਬੀ ਚਿਹਰੇ ਵੀ ਸ਼ਾਮਲ ਕੀਤੇ।
Meet the new cabinet of Justin Trudeau
ਉਹਨਾਂ ਦੀ 36 ਮੈਂਬਰੀ ਕੈਬਿਨਟ ਵਿਚ ਚਾਰ ਪੰਜਾਬੀ ਸ਼ਾਮਲ ਕੀਤੇ ਗਏ ਹਨ। ਜਿਨ੍ਹਾਂ ਵਿਚ ਮਰਦਾਂ ਅਤੇ ਔਰਤਾਂ ਨੂੰ ਬਰਾਬਰ ਮੌਕਾ ਦਿੱਤਾ ਗਿਆ ਹੈ। ਕੈਨੇਡਾ ਸਰਕਾਰ ਵਿਚ ਹਰਜੀਤ ਸੱਜਣ ਨੂੰ ਦੁਬਾਰਾ ਰੱਖਿਆ ਮੰਤਰੀ ਬਣਾਇਆ ਗਿਆ। ਅਨੀਤਾ ਆਨੰਦ ਦੀ ਕੈਬਨਿਟ 'ਚ ਨਵੀਂ ਐਂਟਰੀ ਹੈ ਅਤੇ ਉਨ੍ਹਾਂ ਨੂੰ ਪਬਲਿਕ ਸਰਵਿਸ ਤੇ ਖਰੀਦ ਮੰਤਰੀ ਦਾ ਅਹੁਦਾ ਦਿੱਤਾ ਗਿਆ। ਨਵਦੀਪ ਬੈਂਸ ਨੂੰ ਮੁੜ ਨਵੀਨਤਾ, ਵਿਗਿਆਨ ਅਤੇ ਉਦਯੋਗ ਦਾ ਮੰਤਰਾਲਾ ਸੌਂਪਿਆ ਗਿਆ। ਜਦਕਿ ਬਰਦੀਸ਼ ਕੌਰ ਚੱਗਰ ਵਿਭਿੰਨਤਾ, ਸ਼ਮੂਲੀਅਤ ਅਤੇ ਯੂਵਾ ਮੰਤਰੀ ਬਣੀ।
Meet the new cabinet of Justin Trudeau
ਜਸਟਿਨ ਟਰੂਡੋ ਦੀ ਕੈਬਿਨਟ ਵਿਚ ਚੁਣੇ ਗਏ 36 ਮੈਂਬਰਾਂ ਦੀ ਸੂਚੀ-
1. ਕ੍ਰਿਸਟੀਆ ਫ੍ਰੀਲੈਂਡ ਨੂੰ ਡਿਪਟੀ ਪ੍ਰਧਾਨ ਮੰਤਰੀ ਅਤੇ ਅੰਤਰ-ਸਰਕਾਰੀ ਮਾਮਲਿਆਂ ਦੀ ਮੰਤਰੀ ਦਾ ਅਹੁਦਾ ਦਿੱਤਾ ਗਿਆ।
2. ਅਨੀਤਾ ਆਨੰਦ ਦੀ ਕੈਬਨਿਟ 'ਚ ਨਵੀਂ ਐਂਟਰੀ ਹੈ ਅਤੇ ਉਨ੍ਹਾਂ ਨੂੰ ਪਬਲਿਕ ਸਰਵਿਸ ਤੇ ਖਰੀਦ ਮੰਤਰੀ ਦਾ ਅਹੁਦਾ ਦਿੱਤਾ ਗਿਆ।
3. ਨਵਦੀਪ ਬੈਂਸ ਨੂੰ ਮੁੜ ਨਵੀਨਤਾ, ਵਿਗਿਆਨ ਅਤੇ ਉਦਯੋਗ ਦਾ ਮੰਤਰਾਲਾ ਸੌਂਪਿਆ ਗਿਆ।
4. ਕੈਰੋਸਨ ਬੈਨੇਟ ਨੂੰ ਵੀ ਮੁੜ ਕ੍ਰਾਊਨ ਇੰਡੀਜਿਊਨਸ ਦਾ ਅਹੁਦਾ ਦਿੱਤਾ ਗਿਆ।
5. ਮੈਰੀ ਕਲਾਉਡ ਬੀਬਾਓ ਨੂੰ ਖੇਤੀਬਾੜੀ ਅਤੇ ਐਗਰੀ ਫੂਡ ਦੀ ਮੰਤਰੀ ਬਣਾਇਆ ਗਿਆ।
6. ਬਿੱਲ ਬਲੇਅਰ ਨੂੰ ਦੁਬਾਰਾ ਪਬਲਿਕ ਸੇਫਟੀ ਅਤੇ ਐਮਰਜੰਸੀ ਵਿਭਾਗ ਦਾ ਅਹੁਦਾ ਸੰਭਾਲਣ ਲਈ ਚੁਣਿਆ ਗਿਆ।
7. ਬਰਦੀਸ਼ ਚੱਗਰ ਵਿਭਿੰਨਤਾ, ਸ਼ਮੂਲੀਅਤ ਅਤੇ ਯੂਵਾ ਮੰਤਰੀ ਬਣੀ।
8. ਫ੍ਰੈਂਕੋਇਸ ਫਿਲੀਪ ਸ਼ੈਂਪੇਨ ਨੂੰ ਵਿਦੇਸ਼ੀ ਮਾਮਲਿਆਂ ਦਾ ਮੰਤਰੀ ਬਣਾਇਆ ਗਿਆ।
9. ਜੀਨ ਯਵੇਸ ਡਕਲੋਸ ਨੂੰ ਖਜ਼ਾਨਾ ਬੋਰਡ ਦਾ ਪ੍ਰਧਾਨ ਚੁਣਿਆ ਗਿਆ।
10. ਮੋਨਾ ਫੋਰਟੀਅਰ ਨੂੰ ਮੱਧ ਵਰਗ ਖੁਸ਼ਹਾਲੀ ਅਤੇ ਸਹਿਯੋਗੀ ਵਿੱਤ ਮੰਤਰੀ ਦਾ ਅਹੁਦਾ ਦਿੱਤਾ ਗਿਆ।
11. ਮਾਰਕ ਗਾਰਨਿਊ ਨੂੰ ਟ੍ਰਾਂਸਪੋਰਟ ਮੰਤਰਾਲਾ ਸੌਂਪਿਆ ਗਿਆ।
12. ਕਰੀਨਾ ਗਾਓਲਡ ਅੰਤਰਰਾਸ਼ਟਰੀ ਵਿਕਾਸ ਮੰਤਰੀ ਬਣੀ।
13. ਸਟੀਵਨ ਗਿਲਬੀਲਟ ਨੂੰ ਕੈਨੇਡੀਅਨ ਵਿਰਾਸਤ ਮੰਤਰੀ ਦਾ ਅਹੁਦਾ ਦਿੱਤਾ ਗਿਆ।
14. ਪੈਟੀ ਹਾਜਦੂ ਨੂੰ ਸਿਹਤ ਮੰਤਰੀ ਬਣਾਇਆ ਗਿਆ।
15. ਅਹਿਮਦ ਹੁਸੈਨ ਨੂੰ ਪਰਿਵਾਰਾਂ, ਬੱਚਿਆਂ ਅਤੇ ਸਮਾਜਿਕ ਵਿਕਾਸ ਦਾ ਮੰਤਰੀ ਚੁਣਿਆ ਗਿਆ।
16. ਮੇਲਾਨੀਆ ਜੋਲੀ ਆਰਥਿਕ ਵਿਕਾਸ ਅਤੇ ਸਰਕਾਰੀ ਭਾਸ਼ਾਵਾਂ ਦੀ ਮੰਤਰੀ ਚੁਣੀ ਗਈ।
17. ਬ੍ਰਨਡੇਟ ਜਾਰਡਨ ਮੱਛੀ ਪਾਲਣ, ਸਾਗਰ ਅਤੇ ਕੈਨੇਡੀਅਨ ਕੋਸਟ ਗਾਰਡ ਦੀ ਮੰਤਰੀ ਬਣਾਈ ਗਈ।
18. ਡੇਵਿਡ ਲਮੇਟੀ ਨਿਆਂ ਅਤੇ ਅਟਾਰਨੀ ਜਨਰਲ ਚੁਣੇ ਗਏ।
19. ਡੋਮਿਕੀ ਲੇਬਲੈਂਕ ਨੂੰ ਪ੍ਰੈਜ਼ੀਡੈਂਟ ਆਫ ਦਿ ਕੁਈਨਜ਼ ਪ੍ਰਿਵੀ ਕੌਂਸਿਲ ਫਾਰ ਕੈਨੇਡਾ ਨਿਯੁਕਤ ਕੀਤਾ ਗਿਆ।
20. ਡਾਇਨ ਲੇਬੋਥਿਲੀਅਰ ਰਾਸ਼ਟਰੀ ਮਾਲੀਆ ਮੰਤਰੀ ਬਣੀ।
21. ਲਾਰੈਂਸ ਮੈਕਅਲੇ ਵੈਟਰਨਜ਼ ਮਾਮਲਿਆਂ ਬਾਰੇ ਮੰਤਰੀ ਅਤੇ ਸਹਿਯੋਗੀ ਰੱਖਿਆ ਮੰਤਰੀ ਚੁਣੇ ਗਏ।
22. ਕੈਥਰੀਨ ਮੈਕਕੇਨਾ ਇੰਫ੍ਰਾਸਟਕਚਰ ਅਤੇ ਕਮਿਊਨਿਟੀਜ਼ ਦੀ ਮੰਤਰੀ ਬਣੀ।
23. ਮਾਰਕੋ ਈ. ਐੱਲ. ਮੈਂਡਸਿਨੋ ਨਵੇਂ ਇਮੀਗ੍ਰੇਸ਼ਨ ਮੰਤਰੀ ਚੁਣੇ ਗਏ। ਦੱਸ ਦਈਏ ਕਿ ਪਿਛਲੀ ਕੈਬਨਿਟ 'ਚ ਇਮੀਗ੍ਰੇਸ਼ਨ ਮੰਤਰੀ ਅਹਿਮਦ ਹੁਸੈਨ ਸਨ।
24. ਮਾਰਕ ਮਿਲਰ ਸਵਦੇਸ਼ੀ ਸੇਵਾਵਾਂ ਦੇ ਮੰਤਰੀ ਬਣੇ।
25. ਮਰੀਅਮ ਮੋਨਸੇਫ ਮਹਿਲਾ ਅਤੇ ਲਿੰਗਾ ਸਮਾਨਤਾ ਅਤੇ ਪੇਂਡੂ ਆਰਥਿਕ ਵਿਕਾਸ ਮੰਤਰੀ ਚੁਣੀ ਗਈ।
26. ਬਿੱਲ ਮੌਰਨਿਊ ਨੂੰ ਦੁਬਾਰਾ ਵਿੱਤ ਮੰਤਰੀ ਬਣਾਇਆ ਗਿਆ।
27. ਜੌਇਸ ਮੂਰੇ ਨੂੰ ਡਿਜੀਟਲ ਗਾਵਰਮੈਂਟ ਦਾ ਮੰਤਰੀ ਚੁਣਿਆ ਗਿਆ।
28. ਮੈਕੀ ਐਨ. ਜੀ. ਨੂੰ ਛੋਟੇ ਕਾਰੋਬਾਰ, ਐਕਸਪੋਰਟ ਪ੍ਰੋਮੋਸ਼ਨ ਅਤੇ ਅੰਤਰਰਾਸਟਰੀ ਟ੍ਰੇਡ ਦਾ ਮੰਤਰੀ ਬਣਾਇਆ ਗਿਆ।
29. ਸੀਮਸ ਊਰੇਗਨ ਨੂੰ ਕੁਦਰਤੀ ਸਰੋਤ ਮੰਤਰੀ ਨਿਯੁਕਤ ਕੀਤਾ ਗਿਆ।
30. ਕਾਰਲਾ ਕੁਆਲਟਰੱਫ ਨੂੰ ਰੁਜ਼ਗਾਰ, ਕਰਮਚਾਰੀ ਵਿਕਾਸ ਅਤੇ ਅਪਾਹਜਤਾ ਦਾ ਮੰਤਰੀ ਬਣਾਇਆ ਗਿਆ।
31. ਪਾਬਲੋ ਰੋਡਰਿਗਜ਼ ਨੂੰ ਲੀਡਰ ਆਫ ਦਿ ਗਵਰਨਮੈਂਟ ਇਨ ਦਿ ਹਾਊਸ ਆਫ ਕਾਮਨਸ।
32. ਹਰਜੀਸ ਸੱਜਣ ਨੂੰ ਦੁਬਾਰਾ ਰੱਖਿਆ ਮੰਤਰੀ ਬਣਾਇਆ ਗਿਆ।
33. ਡੈੱਬ ਸ਼ੂਲਟ ਦੀ ਕੈਬਨਿਟ 'ਚ ਨਵੀਂ ਐਂਟਰੀ ਹੈ ਅਤੇ ਉਨ੍ਹਾਂ ਨੂੰ ਮਨੀਸਟਰ ਆਫ ਸੀਨੀਅਰਸ ਬਣਾਇਆ ਗਿਆ।
34. ਫਿਲੋਮੈਨਾ ਤਾਸੀ ਨੂੰ ਕਿਰਤ ਮੰਤਰੀ ਚੁਣਿਆ ਗਿਆ।
35. ਡੈੱਨ ਵੈਂਡਲ ਨੂੰ ਦੀ ਕੈਬਨਿਟ 'ਚ ਨਵੀਂ ਐਂਟਰੀ ਹੋਈ ਹੈ ਅਤੇ ਉਨ੍ਹਾਂ ਨੂੰ ਉੱਤਰੀ ਮਾਮਲਿਆਂ ਦਾ ਮੰਤਰਾਲਾ ਦਿੱਤਾ ਗਿਆ।
36. ਜੋਨਾਥਨ ਵਿਲਕਿੰਸਨ ਨੂੰ ਵਾਤਾਵਰਣ ਅਤੇ ਜਲਵਾਯੂ ਪਰਿਵਰਤਨ ਦੇ ਮੰਤਰਾਲੇ ਦੀ ਜ਼ਿੰਮੇਵਾਰੀ ਸੌਂਪੀ ਗਈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।