ਜਸਟਿਨ ਟਰੂਡੋ ਵੱਲੋਂ ਦੀਵਾਲੀ ਤੇ ਬੰਦੀਛੋੜ ਦਿਵਸ ਦੀਆਂ ਮੁਬਾਰਕਾਂ
Published : Oct 28, 2019, 12:22 pm IST
Updated : Oct 28, 2019, 1:19 pm IST
SHARE ARTICLE
Justin Trudeau
Justin Trudeau

ਕੈਨੇਡਾ 'ਚ ਵੱਡੀ ਗਿਣਤੀ 'ਚ ਭਾਰਤੀ ਰਹਿੰਦੇ ਹਨ ਜੋ ਭਾਰਤੀ ਸੱਭਿਆਚਾਰ ਮੁਤਾਬਕ ਹਰ ਦਿਨ-ਤਿਉਹਾਰ ਚਾਅ ਨਾਲ ਮਨਾਉਂਦੇ ਹਨ। ..

ਓਨਟਾਰੀਓ : ਕੈਨੇਡਾ 'ਚ ਵੱਡੀ ਗਿਣਤੀ 'ਚ ਭਾਰਤੀ ਰਹਿੰਦੇ ਹਨ ਜੋ ਭਾਰਤੀ ਸੱਭਿਆਚਾਰ ਮੁਤਾਬਕ ਹਰ ਦਿਨ-ਤਿਉਹਾਰ ਚਾਅ ਨਾਲ ਮਨਾਉਂਦੇ ਹਨ। ਦੀਵਾਲੀ ਦਾ ਜਸ਼ਨ ਭਾਰਤ ਸਮੇਤ ਕਈ ਦੇਸ਼ਾਂ 'ਚ ਮਨਾਇਆ ਗਿਆ। ਕੈਨੇਡਾ 'ਚ ਵੀ ਦੀਵਾਲੀ ਦੀਆਂ ਰੌਣਕਾਂ ਲੱਗੀਆਂ। ਲੋਕਾਂ ਨੇ ਪਟਾਕੇ, ਆਤਿਸ਼ਬਾਜ਼ੀਆਂ ਅਤੇ ਅਨਾਰ ਚਲਾ ਕੇ ਖੁਸ਼ੀ ਸਾਂਝੀ ਕੀਤੀ। ਲੋਕਾਂ ਨੇ ਆਪਣੇ ਘਰਾਂ ਨੂੰ ਵੀ ਰੰਗ-ਬਿਰੰਗੀਆਂ ਲਾਈਟਾਂ ਨਾਲ ਸਜਾਇਆ ਅਤੇ ਇੱਥੇ ਭਾਰਤ ਵਰਗਾ ਮਾਹੌਲ ਬਣ ਗਿਆ।

Justin Trudeau Justin Trudeau

ਕੈਨੇਡਾ ਦੇ ਦੂਜੀ ਵਾਰ ਪ੍ਰਧਾਨ ਮੰਤਰੀ ਬਣੇ ਜਸਟਿਨ ਟਰੂਡੋ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਅਤੇ 'ਬੰਦੀ ਛੋੜ ਦਿਵਸ' ਦੀਆਂ ਵਧਾਈਆਂ ਦਿੱਤੀਆਂ। ਉਨ੍ਹਾਂ ਨੇ ਐਤਵਾਰ ਨੂੰ ਸਟੇਟਮੈਂਟ ਜਾਰੀ ਕਰਕੇ ਵਧਾਈ ਦਿੱਤੀ। ਉਨ੍ਹਾਂ ਕਿਹਾ,''ਅੱਜ ਅਸੀਂ ਕੈਨੇਡਾ 'ਚ ਰਹਿ ਰਹੇ ਹਿੰਦੂ, ਸਿੱਖ, ਜੈਨ ਅਤੇ ਬੋਧੀ ਭਾਈਚਾਰੇ ਨਾਲ ਦੀਵਾਲੀ ਅਤੇ ਬੰਦੀ ਛੋੜ ਦਿਵਸ ਦੀ ਖੁਸ਼ੀ ਸਾਂਝੀ ਕਰ ਰਹੇ ਹਾਂ। ਰੌਸ਼ਨੀ ਦੇ ਇਸ ਤਿਉਹਾਰ ਨੂੰ ਲੱਖਾਂ ਲੋਕ ਮਨਾ ਰਹੇ ਹਨ। ਇਹ ਦਿਨ ਹਨ੍ਹੇਰੇ 'ਤੇ ਰੌਸ਼ਨੀ, ਬੁਰਾਈ 'ਤੇ ਚੰਗਿਆਈ ਅਤੇ ਗਿਆਨ ਤੇ ਆਸ ਦੀ ਸ਼ਕਤੀ ਦੀ ਯਾਦ 'ਚ ਮਨਾਇਆ ਜਾਂਦਾ ਹੈ।

Justin Trudeau Justin Trudeau

ਲੋਕ ਆਪਣੇ ਪਰਿਵਾਰਾਂ ਤੇ ਦੋਸਤਾਂ ਨਾਲ ਮਿਲ ਕੇ ਇਸ ਦਿਨ ਨੂੰ ਮਨਾਉਂਦੇ ਹਨ ਤੇ ਇਕ-ਦੂਜੇ ਨੂੰ ਤੋਹਫੇ ਦਿੰਦੇ ਹਨ ਅਤੇ ਰੌਸ਼ਨੀ ਨਾਲ ਆਪਣੇ ਘਰਾਂ ਨੂੰ ਸਜਾਉਂਦੇ ਹਨ।'' ਉਨ੍ਹਾਂ ਕਿਹਾ ਕਿ ਇਹ ਸਭ ਲੋਕ ਕੈਨੇਡਾ ਦੀ ਤਰੱਕੀ 'ਚ ਸਹਿਯੋਗੀ ਹਨ। ਉਨ੍ਹਾਂ ਕੈਨੇਡਾ ਸਰਕਾਰ ਤੇ ਆਪਣੀ ਪਤਨੀ ਸੋਫੀ ਵਲੋਂ ਵੀ ਸਭ ਨੂੰ ਇਸ ਪਵਿੱਤਰ ਦਿਨ ਦੀ ਵਧਾਈ ਦਿੱਤੀ। ਜ਼ਿਕਰਯੋਗ ਹੈ ਕਿ ਭਾਰਤੀ ਭਾਈਚਾਰੇ ਵਲੋਂ ਆਯੋਜਿਤ ਹੋਣ ਵਾਲੇ ਦੀਵਾਲੀ ਦੇ ਪ੍ਰੋਗਰਾਮਾਂ 'ਚ ਟਰੂਡੋ ਹਰ ਵਾਰ ਸ਼ਿਰਕਤ ਕਰਦੇ ਹਨ ਤੇ ਭਾਰਤੀਆਂ ਨਾਲ ਇਸ ਦਿਨ ਦੀ ਖੁਸ਼ੀ ਨੂੰ ਸਾਂਝੀ ਕਰਦੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement