Punjab News : ਵਿਦੇਸ਼ ਜਾਣ ਲਈ ਕਾਹਲੇ ਪੰਜਾਬੀ, ਵੇਚੀਆਂ 5639 ਕਰੋੜ ਰੁਪਏ ਦੀਆਂ ਜ਼ਮੀਨਾਂ

By : GAGANDEEP

Published : Jan 14, 2024, 1:31 pm IST
Updated : Jan 14, 2024, 1:47 pm IST
SHARE ARTICLE
Punjabis in a hurry to go abroad News
Punjabis in a hurry to go abroad News

Punjab News : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅਧਿਐਨ ਵਿਚ ਹੋਇਆ ਖੁਲਾਸਾ

Punjabis in a hurry to go abroad News in punjabi : ਪੰਜਾਬ ਦੇ ਲੋਕਾਂ ਨੇ ਵਿਦੇਸ਼ ਜਾਣ ਲਈ 32 ਸਾਲਾਂ ਵਿਚ 14342 ਕਰੋੜ ਰੁਪਏ ਦਾ ਕਰਜ਼ਾ ਲਿਆ ਅਤੇ 5639 ਕਰੋੜ ਰੁਪਏ ਦੇ ਮਕਾਨ ਪਲਾਟ, ਸੋਨਾ, ਕਾਰਾਂ ਅਤੇ ਟਰੈਕਟਰ ਆਦਿ ਵੇਚੇ। ਇਹ ਖੁਲਾਸੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਅਰਥ ਸ਼ਾਸਤਰੀਆਂ ਵਲੋਂ 1990 ਤੋਂ 2022 ਤੱਕ ਕੀਤੇ ਗਏ ਅਧਿਐਨ ਵਿਚ ਹੋਏ ਹਨ। ਅਧਿਐਨ ਮੁਤਾਬਕ ਘਰ ਜਾਂ ਸੋਨਾ ਵੇਚ ਕੇ ਵਿਦੇਸ਼ ਜਾਣ ਵਾਲੇ ਜ਼ਿਆਦਾਤਰ ਲੋਕ ਘੱਟ ਆਮਦਨ ਵਾਲੇ, ਬੇਜ਼ਮੀਨੇ ਜਾਂ ਮਜ਼ਦੂਰ ਵਰਗ ਦੇ ਲੋਕ ਹਨ।

ਇਹ ਵੀ ਪੜ੍ਹੋ: Punjab News- ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੁਲਾਜ਼ਮ ਦੀ ਮੌਤ, ਕਮਰੇ 'ਚੋਂ ਬੇਹੋਸ਼ੀ ਦੀ ਹਾਲਤ ਵਿਚ ਮਿਲਿਆ ਸੀ ਨੌਜਵਾਨ

ਇਨ੍ਹਾਂ ਵਿਚੋਂ 56 ਫੀਸਦੀ ਪਰਿਵਾਰ ਅਜਿਹੇ ਸਨ ਜਿਨ੍ਹਾਂ ਨੇ ਆਪਣੇ ਪਰਿਵਾਰਕ ਮੈਂਬਰਾਂ ਨੂੰ ਵਿਦੇਸ਼ ਭੇਜਣ ਲਈ ਪੈਸੇ ਉਧਾਰ ਲਏ ਸਨ। ਇਸ ਵਿਚੋਂ ਵੀ 61 ਫੀਸਦੀ ਘਰਾਂ ਨੇ ਬੈਂਕ ਜਾਂ ਕਿਸੇ ਅਦਾਰੇ ਤੋਂ ਕਰਜ਼ਾ ਲਿਆ ਹੈ।

ਇਹ ਵੀ ਪੜ੍ਹੋ: Punjab News: ਪਰਿਵਾਰ ਦੇ ਇਕਲੌਤੇ ਪੁੱਤ ਦੀ ਸੜਕ ਹਾਦਸੇ 'ਚ ਮੌਤ 

39 ਫੀਸਦੀ ਪਰਿਵਾਰਾਂ ਨੇ ਆਪਣੇ ਜਾਣ-ਪਛਾਣ ਵਾਲਿਆਂ ਜਾਂ ਹੋਰ ਥਾਵਾਂ ਤੋਂ ਕਰਜ਼ਾ ਲਿਆ ਸੀ। ਇਨ੍ਹਾਂ 32 ਸਾਲਾਂ ਵਿਚ 74 ਫੀਸਦੀ ਪਰਵਾਸ 2016 ਤੋਂ ਬਾਅਦ ਹੀ ਹੋਇਆ ਹੈ। ਪੰਜਾਬੀਆਂ ਦਾ ਸਭ ਤੋਂ ਪਸੰਦੀਦਾ ਟਿਕਾਣਾ ਕੈਨੇਡਾ ਹੈ ਜਿਥੇ 42% ਲੋਕ ਗਏ ਸਨ। 16% ਲੋਕ ਦੁਬਈ, 10% ਆਸਟ੍ਰੇਲੀਆ, 6% ਇਟਲੀ, 3% ਯੂਕੇ ਅਤੇ ਅਮਰੀਕਾ ਗਏ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਅਧਿਐਨ ਮੁਤਾਬਕ ਇਨ੍ਹਾਂ ਸਾਲਾਂ 'ਚ 4.58 ਲੱਖ ਪਰਿਵਾਰਾਂ ਤੋਂ ਪਰਵਾਸ ਹੋਇਆ। ਇਕ ਤਿਹਾਈ ਪਰਿਵਾਰਾਂ ਮੁਤਾਬਕ ਵਿਦੇਸ਼ ਜਾਣ ਦਾ ਮੁੱਖ ਕਾਰਨ ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਘੱਟ ਆਮਦਨੀ ਹਨ। ਇਸ ਤੋਂ ਇਲਾਵਾ 62 ਫੀਸਦੀ ਲੋਕਾਂ ਨੇ ਸਿਸਟਮ 'ਚ ਖਰਾਬੀ ਅਤੇ 53 ਫੀਸਦੀ ਲੋਕਾਂ ਨੇ ਸੂਬੇ 'ਚ ਵੱਧ ਰਹੀ ਨਸ਼ੇ ਦੀ ਆਦਤ ਨੂੰ ਇਸ ਦਾ ਕਾਰਨ ਦੱਸਿਆ।

(For more Punjabi news apart from Punjabis in a hurry to go abroad News in punjabi , stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement