Punjab News: ਅਮਰੀਕਾ ਦਾ ਭੂਤ ਸਵਾਰ, ਨੌਜਵਾਨ ਨੇ 7 ਮਹੀਨਿਆਂ 'ਚ 5 ਵਾਰ ਲਗਾਈ ਡੌਂਕੀ, ਪਰ ਰਿਹਾ ਅਸਫਲ

By : GAGANDEEP

Published : Mar 14, 2024, 10:36 am IST
Updated : Mar 14, 2024, 10:36 am IST
SHARE ARTICLE
The young man rode America's donkey 5 times in 7 months News in punjabi
The young man rode America's donkey 5 times in 7 months News in punjabi

Punjab News: ਹਰ ਵਾਰ ਇਕ ਵੱਖਰੇ ਦੇਸ਼ ਵਿਚੋਂ ਲੰਘ ਕੇ ਡੌਂਕੀ ਲਗਾਉਣ ਦੀ ਕੀਤੀ ਕੋਸ਼ਿਸ,

The young man rode America's donkey 5 times in 7 months News in punjabi : ਤਰਨਤਾਰਨ ਦੇ ਇਕ 22 ਸਾਲਾ ਨੌਜਵਾਨ ਨੇ ਅਮਰੀਕਾ ਜਾਣ ਲਈ ਕਰੀਬ 7 ਮਹੀਨਿਆਂ ਵਿਚ 5 ਵਾਰ ਡੌਕੀ ਲਗਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਹਰ ਵਾਰ ਨਾਕਾਮ ਰਿਹਾ। ਉਸ ਨੇ ਹਰ ਵਾਰ ਇਕ ਵੱਖਰੇ ਦੇਸ਼ ਵਿੱਚੋਂ ਲੰਘ ਕੇ ਡੌਂਕੀ ਲਗਾਉਣ ਦੀ ਕੋਸ਼ਿਸ਼ ਕੀਤੀ। ਮਾਮਲੇ ਬਾਰੇ ਪਤਾ ਲੱਗਣ 'ਤੇ ਦਿੱਲੀ ਪੁਲਿਸ ਨੇ ਉਸ ਨੂੰ ਗ੍ਰਿਫਤਾਰ ਕਰ ਲਿਆ। 

ਇਹ ਵੀ ਪੜ੍ਹੋ: 61KG Gold Recovered News: DRI ਦੀ ਵੱਡੀ ਕਾਰਵਾਈ, 40.08 ਕਰੋੜ ਰੁਪਏ ਦਾ 61.08 ਕਿਲੋ ਵਿਦੇਸ਼ੀ ਸੋਨਾ ਕੀਤਾ ਬਰਾਮਦ 

ਪੁੱਛ-ਗਿੱਛ ਦੌਰਾਨ ਨੌਜਵਾਨ ਵੱਲੋਂ ਦਿੱਤੇ ਗਏ ਵੇਰਵੇ ਨੇ ਪੁਲਿਸ ਦਾ ਧਿਆਨ ਤਰਨਤਾਰਨ ਦੇ ਇੱਕ 32 ਸਾਲਾ ਏਜੰਟ ਵੱਲ ਖਿੱਚਿਆ, ਜਿਸ ਨੇ ਉਸ ਵਿਅਕਤੀ ਨੂੰ ਡੌਂਕੀ ਲਗਾ ਕੇ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ। ਅਧਿਕਾਰੀਆਂ ਨੇ ਦੱਸਿਆ ਕਿ ਏਜੰਟ ਨੇ ਗੁਰਪ੍ਰੀਤ ਸਿੰਘ ਨਾਂ ਦੇ ਨੌਜਵਾਨ ਤੋਂ 50 ਲੱਖ ਰੁਪਏ ਮੰਗੇ ਤੇ 10 ਲੱਖ ਰੁਪਏ ਪਹਿਲਾਂ  ਲਏ।

ਇਹ ਵੀ ਪੜ੍ਹੋ: Canada News: ਕਿਰਾਏ ਦੇ ਮਕਾਨ ਵਿਚ ਰਹਿਣ ਵਾਲੀ ਔਰਤ ਦੀ ਨਿਕਲੀ 1 ਅਰਬ 10 ਕਰੋੜ ਰੁਪਏ ਦੀ ਲਾਟਰੀ

ਗੁਰਪ੍ਰੀਤ ਬੇਰੁਜ਼ਗਾਰ ਸੀ, ਉਹ ਆਪਣੇ ਭਰਾ ਕੋਲ ਅਮਰੀਕਾ ਜਾਣਾ ਚਾਹੁੰਦਾ ਸੀ, ਜੋ 2021 ਵਿਚ ਡੌਂਕੀ ਲਗਾ ਕੇ ਅਮਰੀਕਾ ਗਿਆ। ਡਿਪਟੀ ਕਮਿਸ਼ਨਰ ਆਫ ਪੁਲਿਸ (ਆਈਜੀਆਈ ਏਅਰਪੋਰਟ) ਊਸ਼ਾ ਰੰਗਨਾਨੀ ਨੇ ਕਿਹਾ ਕਿ ਏਜੰਟ ਸੁਲਤਾਨ ਸਿੰਘ ਨੇ ਗੁਰਪ੍ਰੀਤ ਨੂੰ ਵੱਖ-ਵੱਖ ਥਾਵਾਂ ਤੋਂ ਡੌਕੀ ਲਗਾ ਕੇ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ ਪਰ ਕਿਸਮਤ ਨੇ ਗੁਰਪ੍ਰੀਤ ਦਾ ਸਾਥ ਨਹੀਂ ਦਿਤਾ ਤੇ ਉਹ ਹਰ ਵਾਰ ਅਸਫਲ ਰਿਹਾ।

ਗੁਰਪ੍ਰੀਤ ਇਕ ਕੋਸ਼ਿਸ਼ ਵਿੱਚ ਭਾਰਤ ਨਹੀਂ ਛੱਡ ਸਕਿਆ, ਇੱਕ ਹੋਰ ਕੋਸ਼ਿਸ਼ ਵਿੱਚ ਕਤਰ ਤੋਂ ਦੇਸ਼ ਨਿਕਾਲਾ ਦਿੱਤਾ ਗਿਆ, ਇੱਕ ਮਹੀਨੇ ਵਿੱਚ ਦੋ ਵਾਰ ਫਰਾਂਸ ਵਿੱਚ ਦਾਖਲ ਹੋਣ ਵਿੱਚ ਅਸਫਲ ਰਿਹਾ ਅਤੇ ਅੰਤ ਵਿੱਚ ਕਜ਼ਾਕਿਸਤਾਨ ਤੋਂ ਡਿਪੋਰਟ ਕਰ ਦਿਤਾ ਗਿਆ। ਮੱਧ ਏਸ਼ੀਆਈ ਦੇਸ਼ ਦੇ ਅਧਿਕਾਰੀਆਂ ਨੇ ਉਸ ਨੂੰ ਪਾਟਿਆ ਪਾਸਪੋਰਟ ਰੱਖਣ ਲਈ ਹਿਰਾਸਤ ਵਿੱਚ ਲਿਆ। ਜਦੋਂ ਉਹ ਦਿੱਲੀ ਪਹੁੰਚਿਆਂ ਤਾਂ ਦਿੱਲੀ ਪੁਲਿਸ ਨੇ ਉਸ ਨੂੰ ਦਿੱਲੀ ਏਅਰਪੋਰਟ ਤੋਂ ਗ੍ਰਿਫਤਾਰ ਕਰ ਲਿਆ। 

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਏਜੰਟ ਨੇ ਪਹਿਲਾਂ ਗੁਰਪ੍ਰੀਤ ਨੂੰ ਪਿਛਲੇ ਸਾਲ ਸਤੰਬਰ ਵਿਚ ਪੰਜਾਬ ਤੋਂ ਵੀਅਤਨਾਮ ਰਾਹੀਂ ਅਮਰੀਕਾ ਭੇਜਣ ਦੀ ਕੋਸ਼ਿਸ਼ ਕੀਤੀ ਸੀ। ਉਹ ਅੰਮ੍ਰਿਤਸਰ ਤੋਂ ਰਵਾਨਾ ਹੋ ਕੇ ਕੋਲਕਾਤਾ ਚਲਾ ਗਿਆ, ਜਿੱਥੇ ਉਸ ਨੇ ਦੁਬਈ ਅਤੇ ਫਿਰ ਵੀਅਤਨਾਮ ਜਾਣਾ ਸੀ। ਹਾਲਾਂਕਿ ਉਸ ਨੇ ਉਹ ਦੌਰਾ ਰੱਦ ਕਰ ਦਿੱਤਾ।

ਪੁੱਛਗਿੱਛ ਦੌਰਾਨ ਦੋ ਵਿਅਕਤੀਆਂ ਦੇ ਖੁਲਾਸਿਆਂ ਦਾ ਹਵਾਲਾ ਦਿੰਦੇ ਹੋਏ, ਆਈਜੀਆਈ ਏਅਰਪੋਰਟ ਪੁਲਿਸ ਨੇ ਕਿਹਾ ਕਿ ਏਜੰਟਾਂ ਨੇ ਉਸ ਨੂੰ ਕੋਲਕਾਤਾ ਤੋਂ ਵਾਪਸ ਬੁਲਾਇਆ ਅਤੇ ਦਾਅਵਾ ਕੀਤਾ ਕਿ ਰੂਟ ਸਹੀ ਨਹੀਂ ਹੈ। ਜਾਣਾ ਔਖਾ ਹੋ ਜਾਵੇਗਾ। ਪੁਲਿਸ ਨੇ ਦੱਸਿਆ ਕਿ ਏਜੰਟ ਸੁਲਤਾਨ 10 ਸਾਲ ਤੋਂ ਵੱਧ ਸਮੇਂ ਤੋਂ ਟਿਕਟਾਂ ਦੀ ਬੁਕਿੰਗ ਅਤੇ ਵੀਜ਼ਾ ਦਾ ਪ੍ਰਬੰਧ ਕਰਨ ਦਾ ਕਾਰੋਬਾਰ ਕਰ ਰਿਹਾ ਸੀ। ਉਹ ਮਨੁੱਖੀ ਤਸਕਰੀ ਕਰਨ ਵਾਲੇ ਗਰੋਹ ਵਿੱਚ ਕਦੋਂ ਸ਼ਾਮਲ ਹੋਇਆ ਅਤੇ ਉਸਦੇ ਸਾਥੀ ਕੌਣ ਹਨ, ਇਸਦੀ ਜਾਂਚ ਕੀਤੀ ਜਾ ਰਹੀ ਹੈ। 

(For more news apart from 'The young man rode America's donkey 5 times in 7 months News in punjabi' stay tuned to Rozana Spokesman

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement